ਸਮੱਗਰੀ 'ਤੇ ਜਾਓ

ਨਰਿੰਦਰ ਪਾਲ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਨਰਿੰਦਰਪਾਲ ਸਿੰਘ ਤੋਂ ਮੋੜਿਆ ਗਿਆ)

ਨਰਿੰਦਰਪਾਲ ਸਿੰਘ ਪੰਜਾਬੀ ਨਾਵਲਕਾਰ ਹੈ।

ਜੀਵਨ ਤੇ ਪਰਿਵਾਰ

[ਸੋਧੋ]

ਕਰਨਲ ਨਰਿੰਦਰ ਪਾਲ ਸਿੰਘ (1923 - 8 ਮਈ 2003)[1] ਪੰਜਾਬੀ ਦੇ ਗਲਪਕਾਰ ਸਨ।ਉਹਨਾਂ ਦਾ ਜਨਮ ਪਿੰਡ ਕਾਨੀਆ ਬੰਗਲਾ ਜ਼ਿਲ੍ਹਾ ਫੈਸਲਾਬਾਦ ਹੁਣ ਪਾਕਿਸਤਾਨ ਵਿੱਚ ਹੋਇਆ।ਬਾਅਦ ਵਿੱਚ ਉਹ ਦਿੱਲੀ ਦੇ ਵਸ਼ਿੰਦੇ ਹੋ ਗਏ ਸਨ।ਉਹਨਾਂ ਦੇ ਪਿਤਾ ਦਾ ਨਾਮ ਈਸ਼ਰ ਸਿੰਘ ਅਤੇ ਮਾਤਾ ਉਤਮ ਕੌਰ ਸਨ। ਮਾਂ ਬਾਪ ਤੋਂ ਬਿਨਾਂ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਪ੍ਰਭਜੋਤ ਕੌਰ ਅਤੇ ਉਹਨਾਂ ਦੀਆਂ ਦੋ ਬੇਟੀਆਂ ਨਿਰੂਪਮਾ ਕੌਰ ਅਤੇ ਅਨੂਪਮਾ ਕੌਰ ਸਨ।[2]

ਵਿੱਦਿਆ, ਕਿੱਤਾ ਅਤੇ ਨਾਵਲ

[ਸੋਧੋ]

ਨਰਿੰਦਰਪਾਲ ਸਿੰਘ ਨੇ ਤਿੰਨ ਆਨਰੇਰੀ ਡਾਕਟਰੇਟ,ਗਿਆਨੀ ਅਤੇ ਬੀ.ਏ ਦੀ ਡਿਗਰੀ ਹਾਸਲ ਕੀਤੀ।ਪੜ੍ਹਾਈ ਤੋਂ ਬਾਅਦ ਉਹਨਾਂ ਨੇ ਭਾਰਤੀ ਥਲ ਸੈਨਾਂ ਵਿੱਚ ਉੱਚ ਅਹੁਦੇ ਉੱਪਰ ਸੇਵਾ ਨਿਭਾਈ।ਫੌਜ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਨੇ ਸੁਤੰਤਰ ਹੋ ਕੇ ਲਿਖਣਾ ਸ਼ੁਰੂ ਕੀਤਾ।ਉਹਨਾਂ ਨੇ ਪੰਜਾਬੀ ਸਾਹਿਤ ਵਿੱਚ ਬਹੁਤ ਵਿਧਾਵਾਂ ਵਿੱਚ ਰਚਨਾਵਾਂ ਕੀਤੀਆਂ।"ਨਾਨਕ ਸਿੰਘ ਦੇ ਨਾਵਲਾਂ ਨੇ ਉਸਨੂੰ ਇਨ੍ਹਾਂ ਪ੍ਰਭਾਵਿਤ ਕੀਤਾ ਕਿ ਉਸ ਨੇ ਪੰਜਾਬੀ ਸਾਹਿਤ ਦੇ ਹੋਰ ਰੂਪਾਂ ਦੇ ਨਾਲ ਨਾਲ ਪੰਜਾਬੀ ਨਾਵਲ ਵਿੱਚ ਵਿਸ਼ੇਸ਼ ਦਿਲਚਸਪੀ ਦਰਸਾਈ।"[3] ਉਹਨਾਂ ਨੇ ਆਪਣੇ ਨਾਵਲਾਂ ਵਿੱਚ ਵਿਵਿਧ ਵਿਸ਼ਿਆਂ ਨੂੰ ਪੇਸ਼ ਕੀਤਾ।ਆਪਣੇ ਨਾਵਲਾਂ ਵਿੱਚ ਉਹਨਾਂ ਨੇ ਵਰਤਮਾਨ ਜਿੰਦਗੀ ਦੇ ਯਥਾਰਥ ਨੂੰ ਪੇਸ਼ ਕੀਤਾ, ਇਤਿਹਾਸਕ ਪੱਖੋਂ ਉਹਨਾਂ ਦੇ ਨਾਵਲਾਂ ਵਿੱਚ ਸਿੱਖਾਂ ਦੀ ਸ਼ਕਤੀ ਦੀ ਉਤਪਤੀ ਤੋਂ ਲੈ ਕੇ ਸਿੱਖ ਪੰਥ ਦੇ ਖੇਰੂੰ ਖੇਰੂੰ ਹੋ ਜਾਣ ਤੱਕ ਦੀਆਂ ਘਟਨਾਵਾਂ ਨੂੰ ਦਰਸਾਇਆ ਹੈ।'ਸੈਨਾਪਤੀ' ਤੇ 'ਉਨਤਾਲੀ ਵਰ੍ਹੇ' ਨਾਵਲਾਂ ਵਿੱਚ ਨਾਵਲਕਾਰ ਨੇ ਮੱਧਕਾਲ ਦੇ ਰਾਜਪੂਤਾਂ ਦੀ ਬਹਾਦਰੀ ਤੇ ਸੂਰਬੀਰਤਾ ਪੇਸ਼ ਕੀਤੀ ਹੈ।'ਖੰਨਿਓ ਤਿੱਖੀ', 'ਵਾਲੋਂ ਨਿੱਕੀ' ਤੇ 'ਇੱਕ ਸਰਕਾਰ ਬਾਝੋਂ' ਨਾਵਲ ਸਿੱਖ ਕੌਮ ਦਾ ਮੁਗਲ ਸਾਮਰਾਜ ਪ੍ਰਤੀ ਵਿਦਰੋਹ ਦਰਸਾਉਂਦਾ ਹਨ।ਉਹਨਾਂ ਦੇ ਨਾਵਲਾਂ ਵਿਚਲੇ ਪਾਤਰ ਕਿਸੇ ਦਬਾਓ ਵਿੱਚ ਨਹੀਂ ਸਗੋਂ ਉਹ ਨਾਵਲ ਵਿੱਚ ਸੁਤੰਤਰ ਰੂਪ ਵਿੱਚ ਵਿਚਰਦੇ ਹਨ।

ਰਚਨਾ ਜਗਤ

[ਸੋਧੋ]

ਨਾਵਲ

ਕਾਵਿ ਸੰਗ੍ਰਹਿ

ਲੇਖ

ਸਫ਼ਰਨਾਮੇ

ਇਤਿਹਾਸਕ ਸੱਭਿਆਚਾਰ ਤੇ ਹੋਰ ਪੁਸਤਕਾਂ

ਕਾਵਿ ਨਾਟ

ਸਨਮਾਨ

[ਸੋਧੋ]

ਉਸ ਨੇ ਆਪਣੀ ਕਿਤਾਬ ਵਾ ਮੁਲਾਹਜ਼ਾ ਹੋਸ਼ਿਆਰ (ਸ਼ਾਹੀ ਦੌਰੇ ਲਈ ਤਿਆਰ ਰਹੋ) ਲਈ 1976 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ।[4][5]

ਹਵਾਲੇ

[ਸੋਧੋ]
  1. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਦੂਜੀ. ਭਾਸ਼ਾ ਵਿਭਾਗ ਪੰਜਾਬ. p. 211.
  2. ਡਾ.ਦਲੀਪ ਕੌਰ ਟਿਵਾਣਾ, ਜਸਵੀਰ ਭੁੱਲਰ,ਡਾ.ਸ਼ਤੀਸ ਵਰਮਾਂ, ਲੇਖਕ ਐਲਬਮ, ਲੋਕ ਸਾਹਿਤ ਪ੍ਰਕਾਸ਼ਨ,ਅੰਮ੍ਰਿਤਸਰ, ਪੰਨਾ ਨੰ:੧੩੯.
  3. ਡਾ. ਧਰਮਪਾਲ ਸਿੰਗਲ, ਪੰਜਾਬੀ ਸਾਹਿਤ ਦਾ ਇਤਿਹਾਸ, ਲੋਕਗੀਤ ਪ੍ਰਕਾਸ਼ਨ ਪੰਨਾਂ ਨੰ:੫੪੦.
  4. "Sahitya Akademi Award for 1976". indiatoday.intoday.in.
  5. "Sahitya Akademi Award winners for 1976 Punjab (work Baa mulahaza hoshiar)". sahitya-akademi.gov.in.