ਨਰਿੰਦਰ ਪਾਲ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੀਵਨ ਤੇ ਪਰਿਵਾਰ[ਸੋਧੋ]

ਕਰਨਲ ਨਰਿੰਦਰ ਪਾਲ ਸਿੰਘ (1923 - 8 ਮਈ 2003)[1] ਪੰਜਾਬੀ ਦੇ ਗਲਪਕਾਰ ਸਨ।ੳੁਹਨਾਂ ਦਾ ਜਨਮ ਪਿੰਡ ਕਾਨੀਅਾ ਬੰਗਲਾ ਜ਼ਿਲ੍ਹਾ ਫੈਸਲਾਬਾਦ ਹੁਣ ਪਾਕਿਸਤਾਨ ਵਿਚ ਹੋਇਆ।ਬਾਅਦ ਵਿਚ ੳੁਹ ਦਿੱਲੀ ਦੇ ਵਸ਼ਿੰਦੇ ਹੋ ਗੲੇ ਸਨ।ੳੁਹਨਾਂ ਦੇ ਪਿਤਾ ਦਾ ਨਾਮ ੲੀਸ਼ਰ ਸਿੰਘ ਅਤੇ ਮਾਤਾ ੳੁਤਮ ਕੌਰ ਸਨ।'ਮਾਂ ਬਾਪ ਤੋਂ ਬਿਨਾਂ ਉਹਨਾਂ ਦੇ ਪਰਿਵਾਰ ਵਿਚ ਉਹਨਾਂ ਦੀ ਪਤਨੀ ਪ੍ਰਭਜੋਤ ਕੌਰ ਅਤੇ ੳੁਹਨਾਂ ਦੀਆਂ ਦੋ ਬੇਟੀਆਂ ਨਿਰੂਪਮਾ ਕੌਰ ਅਤੇ ਅਨੂਪਮਾ ਕੌਰ ਸਨ।'[2]

ਵਿੱਦਿਆ, ਕਿੱਤਾ ਅਤੇ ਨਾਵਲ[ਸੋਧੋ]

ਨਰਿੰਦਰਪਾਲ ਸਿੰਘ ਨੇ ਤਿੰਨ ਅਾਨਰੇਰੀ ਡਾਕਟਰੇਟ,ਗਿਆਨੀ ਅਤੇ ਬੀ.ੲੇ ਦੀ ਡਿਗਰੀ ਹਾਸਲ ਕੀਤੀ।ਪੜਾੲੀ ਤੋਂ ਬਾਅਦ ੳੁਹਨਾਂ ਨੇ ਭਾਰਤੀ ਥਲ ਸੈਨਾਂ ਵਿਚ ੳੁੱਚ ਅਹੁਦੇ ੳੁੱਪਰ ਸੇਵਾ ਨਿਭਾਈ।ਫੌਜ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਨੇ ਸੁਤੰਤਰ ਹੋ ਕੇ ਲਿਖਣਾ ਸ਼ੁਰੂ ਕੀਤਾ।ੳੁਹਨਾਂ ਨੇ ਪੰਜਾਬੀ ਸਾਹਿਤ ਵਿਚ ਬਹੁਤ ਵਿਧਾਵਾਂ ਵਿਚ ਰਚਨਾਵਾਂ ਕੀਤੀਆਂ ।"ਨਾਨਕ ਸਿੰਘ ਦੇ ਨਾਵਲਾਂ ਨੇ ੳੁਸਨੂੰ ਇਨ੍ਹਾਂ ਪ੍ਰਭਾਵਿਤ ਕੀਤਾ ਕਿ ੳੁਸ ਨੇ ਪੰਜਾਬੀ ਸਾਹਿਤ ਦੇ ਹੋਰ ਰੂਪਾਂ ਦੇ ਨਾਲ ਨਾਲ ਪੰਜਾਬੀ ਨਾਵਲ ਵਿਚ ਵਿਸ਼ੇਸ ਦਿਲਚਸਪੀ ਦਰਸਾੲੀ।"[3] ੳੁਹਨਾਂ ਨੇ ਆਪਣੇ ਨਾਵਲਾਂ ਵਿਚ ਵਿਵਿਧ ਵਿਸ਼ਿਅਾਂ ਨੂੰ ਪੇਸ਼ ਕੀਤਾ।ਅਾਪਣੇ ਨਾਵਲਾਂ ਵਿਚ ੳੁਹਨਾਂ ਨੇ ਵਰਤਮਾਨ ਜਿੰਦਗੀ ਦੇ ਯਥਾਰਥ ਨੂੰ ਪੇਸ਼ ਕੀਤਾ, ਇਤਿਹਾਸਕ ਪੱਖੋਂ ਉਹਨਾਂ ਦੇ ਨਾਵਲਾਂ ਵਿਚ ਸਿੱਖਾਂ ਦੀ ਸ਼ਕਤੀ ਦੀ ੳੁਤਪਤੀ ਤੋਂ ਲੈ ਕੇ ਸਿੱਖ ਪੰਥ ਦੇ ਖੇਰੂੰ ਖੇਰੂੰ ਹੋ ਜਾਣ ਤੱਕ ਦੀਆਂ ਘਟਨਾਵਾਂ ਨੂੰ ਦਰਸਾਇਆ ਹੈ।'ਸੈਨਾਪਤੀ' ਤੇ 'ੳੁਨਤਾਲੀ ਵਰ੍ਹੇ' ਨਾਵਲਾਂ ਵਿਚ ਨਾਵਲਕਾਰ ਨੇ ਮੱਧਕਾਲ ਦੇ ਰਾਜਪੂਤਾਂ ਦੀ ਬਹਾਦਰੀ ਤੇ ਸੂਰਬੀਰਤਾ ਪੇਸ਼ ਕੀਤੀ ਹੈ।'ਖੰਨਿਓ ਤਿੱਖੀ', 'ਵਾਲੋਂ ਨਿੱਕੀ' ਤੇ 'ਇੱਕ ਸਰਕਾਰ ਬਾਝੋਂ' ਨਾਵਲ ਸਿੱਖ ਕੌਮ ਦਾ ਮੁਗਲ ਸਾਮਰਾਜ ਪ੍ਰਤੀ ਵਿਦਰੋਹ ਦਰਸਾਉਂਦਾ ਹਨ।ੳੁਹਨਾਂ ਦੇ ਨਾਵਲਾਂ ਵਿਚਲੇ ਪਾਤਰ ਕਿਸੇ ਦਬਾਓ ਵਿਚ ਨਹੀਂ ਸਗੋਂ ਉਹ ਨਾਵਲ ਵਿਚ ਸੁਤੰਤਰ ਰੂਪ ਵਿਚ ਵਿਚਰਦੇ ਹਨ।

ਰਚਨਾ ਜਗਤ[ਸੋਧੋ]

ਨਾਵਲ

ਕਾਵਿ ਸੰਗ੍ਰਹਿ

ਲੇਖ

ਸਫ਼ਰਨਾਮੇ

ੲਿਤਿਹਾਸਕ ਸੱਭਿਅਾਚਾਰ ਤੇ ਹੋਰ ਪੁਸਤਕਾਂ

ਕਾਵਿ ਨਾਟ

ਹਵਾਲੇ[ਸੋਧੋ]

  1. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਦੂਜੀ. ਭਾਸ਼ਾ ਵਿਭਾਗ ਪੰਜਾਬ. p. 211. 
  2. ਡਾ.ਦਲੀਪ ਕੌਰ ਟਿਵਾਣਾ, ਜਸਵੀਰ ਭੁੱਲਰ,ਡਾ.ਸ਼ਤੀਸ ਵਰਮਾਂ, ਲੇਖਕ ਅੈਲਬਮ, ਲੋਕ ਸਾਹਿਤ ਪ੍ਰਕਾਸ਼ਨ,ਅੰਮ੍ਰਿਤਸਰ, ਪੰਨਾ ਨੰ:੧੩੯.
  3. ਡਾ. ਧਰਮਪਾਲ ਸਿੰਗਲ, ਪੰਜਾਬੀ ਸਾਹਿਤ ਦਾ ਇਤਿਹਾਸ, ਲੋਕਗੀਤ ਪ੍ਰਕਾਸ਼ਨ ਪੰਨਾਂ ਨੰ:੫੪੦.