ਸਮੱਗਰੀ 'ਤੇ ਜਾਓ

ਨਰਿੰਦਰ ਚੰਚਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਰਿੰਦਰ ਚੰਚਲ (16 ਅਕਤੂਬਰ 1940 – 22 ਜਨਵਰੀ 2021) ਇੱਕ ਭਾਰਤੀ ਗਾਇਕ ਹਨ ਜੋ ਆਪਣੀਆਂ ਪੰਜਾਬੀ ਭੇਟਾਂ ਲਈ ਜਾਣੇ ਜਾਂਦੇ ਹਨ। ਅੰਮ੍ਰਿਤਸਰ ਦੀ ਨਮਕ ਮੰਡੀ ’ਚ ਇਕ ਪੰਜਾਬੀ ਪਰਿਵਾਰ ਵਿਚ ਜਨਮੇ ਨਰਿੰਦਰ ਚੰਚਲ ਧਾਰਮਿਕ ਮਾਹੌਲ ਵਿੱਚ ਵੱਡੇ ਹੋਏ ਜਿਸ ਕਰ ਕੇ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਭਜਨ ਤੇ ਆਰਤੀ ਗਾਉਣੀ ਸ਼ੁਰੂ ਕਰ ਦਿੱਤੀ।[1] ਇਹਨਾਂ ਨੇ ਕਾਫੀ ਹਿੰਦੀ ਫਿਲਮਾਂ ਵਿੱਚ ਵੀ ਗਾਇਆ। ਬਾਲੀਵੁੱਡ ਵਿੱਚ ਇਹਨਾਂ ਸਭ ਤੋਂ ਪਹਿਲਾਂ ਫਿਲਮ ਬੌਬੀ ਵਿੱਚ "ਬੇਸ਼ੱਕ ਮੰਦਰ ਮਸਜਿਦ ਤੋੜੋ" ਗਾਇਆ ਜੋ ਉਸ ਵੇਲੇ ਮਸ਼ਹੂਰ ਹੋਇਆ। ਉਹ ‘ਚਲੋ ਬੁਲਾਵਾ ਆਇਆ ਹੈ’ ਅਤੇ ‘ਤੂਨੇ ਮੁਝੇ ਬੁਲਾਇਆ ਸ਼ੇਰਾਂਵਾਲੀਏ’ ਆਦਿ ਆਪਣੇ ਮਸ਼ਹੂਰ ਭਜਨਾਂ ਕਰ ਕੇ ਜਾਣੇ ਜਾਂਦੇ ਸਨ।

ਮੁੱਢਲਾ ਜੀਵਨ

[ਸੋਧੋ]

ਇਹਨਾਂ ਦਾ ਜਨਮ ਅੰਮ੍ਰਿਤਸਰ ਦੀ ਨਮਕ ਮੰਡੀ ਵਿੱਚ ਹੋਇਆ। ਇਹਨਾਂ ਦੀ ਮਾਂ ਦੇਵੀ ਦੁਰਗਾ ਦੀ ਭਗਤ ਸੀ ਜਿਸ ਕਰਕੇ ਇਹਨਾਂ ਦਾ ਬਚਪਨ ਧਾਰਮਿਕ ਮਾਹੌਲ ’ਚ ਬੀਤਿਆ ਜਿਸ ਕਰਕੇ ਇਹਨਾਂ ਦਾ ਝੁਕਾਅ ਭਜਨ, ਆਰਤੀਆਂ ਅਤੇ ਭੇਟਾਂ ਗਾਉਣ ਵੱਲ ਹੋ ਗਿਆ।

ਕੈਰੀਅਰ

[ਸੋਧੋ]

ਇਹਨਾਂ ਨੇ ਸੰਗੀਤ ਦੀ ਸਿੱਖਿਆ ਅੰਮ੍ਰਿਤਸਰ ਦੇ ਪ੍ਰੇਮ ਤਿੱਖਾ ਕੋਲੋ ਹਾਸਲ ਕੀਤੀ। ੧੯੭੩ ਵਿੱਚ ਫਿਲਮ ਬੌਬੀ ਵਿੱਚ ਇਹਨਾਂ ਦਾ ਪਹਿਲਾ ਗੀਤ "ਮੰਦਰ ਤੋੜੋ ਮਸਜਿਦ ਤੋੜੋ" ਉਸ ਵੇਲੇ ਮਸ਼ਹੂਰ ਹੋਇਆ ਅਤੇ ਇਹਨਾਂ ਨੂੰ 1973 ਦਾ ਫਿਲਮਫੇਅਰ ਦਾ "ਸਭ ਤੋਂ ਵਧੀਆ ਪਿੱਠਵਰਤੀ ਗਾਇਕ" ਦਾ ਪੁਰਸਕਾਰ ਮਿਲਿਆ। ਬਾਅਦ ਵਿੱਚ ਇਹਨਾਂ ਨੂੰ ਰਾਜ ਕਪੂਰ ਮੈਮੋਰੀਅਲ ਪੁਰਸਕਾਰ ਮਿਲਿਆ।

ਚੰਚਲ ਨੇ ਇੱਕ ਪੁਸਤਕ "ਮਿਡਨਾਈਟ ਸਿੰਗਰ" (Midnight Singer) ਜਾਰੀ ਕੀਤੀ। ਇਸ ਵਿੱਚ ਇਹਨਾਂ ਆਪਣੇ ਹੁਣ ਤੱਕ ਦੇ ਸੰਗੀਤਕ ਸਫਰ, ਜਿੰਦਗੀ ਅਤੇ ਇਸ ਦੀਆਂ ਔਕੜਾਂ ਬਾਰੇ ਦੱਸਿਆ ਹੈ। ਨਾਲ ਹੀ ਆਪਣੇ ਸੁਪਨਿਆਂ ਅਤੇ ਟੀਚਿਆਂ ਦਾ ਵੀ ਜਿਕਰ ਕੀਤਾ ਹੈ।

ਡਿਸਕੋਗ੍ਰਾਫੀ

[ਸੋਧੋ]
ਗੀਤ. ਫ਼ਿਲਮ ਸਾਲ ਜਾਰੀ ਕੀਤਾ ਭਾਸ਼ਾ ਹੋਰ ਜਾਣਕਾਰੀ
"ਬੇਸ਼ਕ ਮੰਦਿਰ ਮਸਜਿਦ ਤੋੜੋ" ਬੌਬੀ 1973 ਹਿੰਦੀ ਸਰਬੋਤਮ ਪੁਰਸ਼ ਪਲੇਅਬੈਕ ਗਾਇਕ ਲਈ ਫਿਲਮਫੇਅਰ ਅਵਾਰਡ ਜਿੱਤਿਆ
"ਮੈਂ ਬੇਨਾਮ ਹੋ ਗਿਆ".. ਬੇਨਾਮ 1974 ਹਿੰਦੀ
"ਬਾਕੀ ਕੁੱਛ ਬਚਾ ਤੋ ਮਹਾਂਗਾਈ ਮਾਰ ਗਈ" ਰੋਟੀ ਕਪੜਾ ਅਤੇ ਮਕਾਨ 1974 ਹਿੰਦੀ ਲਤਾ ਮੰਗੇਸ਼ਕਰ, ਮੁਕੇਸ਼ ਅਤੇ ਜਾਨੀ ਬਾਬੂ ਕਵਾਲ ਨਾਲ
"ਮੈਂ ਹਾਂ ਜੱਟ ਪੰਜਾਬ ਦਾ" ਧਰਮ ਜੀਤ 1975 ਪੰਜਾਬੀ ਇਕੱਲੇ
"ਵੇਹੜੇ ਵਿਚ ਵੈਰੀ ਵਸਦੇ" ਯਮਲਾ ਜੱਟ 1977 ਪੰਜਾਬੀ ਇਕੱਲੇ
"ਫੁੱਲਾਂ ਦਾ ਬਨਾਆ ਤੇਰਾ ਹਾਰ" ਜੈ ਮਾਤਾ ਦੀ 1977 ਪੰਜਾਬੀ ਕੈਮਿਯੋ ਦਿੱਖ
ਤੂਨੇ ਮੁਝੇ ਬੁਲਾਇਆ ਆਸ਼ਾ 1980 ਹਿੰਦੀ ਮੁਹੰਮਦ ਰਫੀ ਨਾਲ
"ਚਲੋ ਬੁਲਾਵਾ ਆਯਾ ਹੈ ਮਾਤਾ ਨੇ ਬੁਲਾਇਆ ਹੈ" ਅਵਤਾਰ 1983 ਹਿੰਦੀ ਆਸ਼ਾ ਭੋਸਲੇ ਅਤੇ ਮਹਿੰਦਰ ਕਪੂਰ ਨਾਲ
"ਦੋ ਘੂਟ ਪਿਲਾ ਦੇ ਸਾਕੀਆ" ਕਾਲਾ ਸੂਰਜ 1985 ਹਿੰਦੀ
"ਹੁਏ ਹੈਂ ਕੁਛ ਐਸੇ ਵੋ ਹਮਸੇ ਪਰਾਯੇ' "" " ਅੰਜਨਾ 1994 ਹਿੰਦੀ ਕੁਮਾਰ ਸਾਨੂ ਅਤੇ ਸਾਧਨਾ ਸਰਗਮ ਨਾਲ

ਹਵਾਲੇ

[ਸੋਧੋ]
  1. Service, Tribune News. "ਭਜਨ ਗਾਇਕ ਨਰਿੰਦਰ ਚੰਚਲ ਦਾ ਦੇਹਾਂਤ". Tribuneindia News Service. Retrieved 2021-01-25.