ਸਮੱਗਰੀ 'ਤੇ ਜਾਓ

ਨਰੇਸ਼ ਕਟਾਰੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਰੇਸ਼ ਕਟਾਰੀਆ ਭਾਰਤੀ ਪੰਜਾਬ ਤੋਂ ਇੱਕ ਸਿਆਸਤਦਾਨ ਹਨ ਅਤੇ ਪੰਜਾਬ ਵਿਧਾਨ ਸਭਾ ਵਿੱਚ ਜ਼ੀਰਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਹਨ। ਉਹ ਆਮ ਆਦਮੀ ਪਾਰਟੀ ਦੇ ਮੈਂਬਰ ਹਨ। ਨਰੇਸ਼ ਕਟਾਰੀਆ ਦੂਜੀ ਵਾਰ ਵਿਧਾਇਕ ਚੁਣੇ ਗਏ। ਇਸਤੋ ਪਹਿਲਾ 2007 ਵਿੱਚ ਕਾਂਗਰਸ ਦੀ ਟਿਕਟ ਤੇ ਜੀਰਾ ਤੋ ਵਿਧਾਇਕ ਚੁਣੇ ਗਏ। ਪਿਛਲੇ ਲੰਮੇ ਸਮੇਂ ਤੋ ਸਰਗਰਮ ਸਿਆਸਤ ਦਾ ਹਿੱਸਾ ਰਹਿਣ ਵਾਲੇ ਨਰੇਸ਼ ਕਟਾਰੀਆ ਵੱਲੋ ਸਭ ਤੋ ਪਹਿਲਾਂ 1997 ਵਿੱਚ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੀ ਗਈ ਜੋ ਇਹ ਹਾਰ ਗਏ। 2012 ਵਿੱਚ ਵੀ ਕਾਂਗਰਸ ਪਾਰਟੀ ਵੱਲੋ ਲੜੇ ਪਰ ਹਾਰ ਗਏ।2022 ਵਿੱਚ ਆਮ ਆਦਮੀ ਪਾਰਟੀ ਵੱਲੋ ਲੜਦਿਆ ਅਕਾਲੀ ਦਲ ਦੇ ਵੱਡੇ ਲੀਡਰ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਖਿਲਾਫ ਚੋਣ ਲੜੀ ਅਤੇ ਇੱਕ ਵੱਡੀ ਜਿੱਤ ਦਰਜ ਕੀਤੀ।[1][2] ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਵਜੋਂ ਚੁਣਿਆ ਗਿਆ।[3]

ਹਵਾਲੇ

[ਸੋਧੋ]