ਆਮ ਆਦਮੀ ਪਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਮ ਆਦਮੀ ਪਾਰਟੀ
ਆਗੂਅਰਵਿੰਦ ਕੇਜਰੀਵਾਲ
ਪਾਰਟੀ ਬੁਲਾਰਾਸੌਰਭ ਭਾਰਦਵਾਜ ਅਤੇ ਹੋਰ[1]
ਲੋਕ ਸਭਾ ਲੀਡਰਸੁਸ਼ੀਲ ਕੁਮਾਰ ਰਿੰਕੂ
ਰਾਜ ਸਭਾ ਲੀਡਰਸੰਜੈ ਸਿੰਘ
ਸੰਸਥਾਪਕਅਰਵਿੰਦ ਕੇਜਰੀਵਾਲ ਅਤੇ ਹੋਰ
ਸਥਾਪਨਾ26 ਨਵੰਬਰ 2012 (11 ਸਾਲ ਪਹਿਲਾਂ) (2012-11-26)
ਮੁੱਖ ਦਫ਼ਤਰ206, ਰੌਜ਼ ਐਵੇਨਿਊ, ਦੀਨ ਦਿਆਲ ਉਪਾਧਿਆਏ ਮਾਰਗ, ਆਈ.ਟੀ.ਓ., ਨਵੀਂ ਦਿੱਲੀ, ਭਾਰਤ-110002[2]
ਵਿਦਿਆਰਥੀ ਵਿੰਗਛਾਤਰ ਯੁਵਾ ਸੰਘਰਸ਼ ਸਮਿਤੀ[3]
ਨੌਜਵਾਨ ਵਿੰਗਆਪ ਯੂਥ ਵਿੰਗ[4]
ਔਰਤ ਵਿੰਗਆਪ ਮਹਿਲਾ ਸ਼ਕਤੀ[5]
ਮਜ਼ਦੂਰ ਵਿੰਗਸ਼ਮ੍ਰਿਕ ਵਿਕਾਸ ਸੰਗਠਨ[6][7][8][9]
ਮੈਂਬਰਸ਼ਿਪ10.05 ਮਿਲੀਅਨ (2014)[10][ਅੱਪਡੇਟ ਦੀ ਲੋੜ ਹੈ]
ਵਿਚਾਰਧਾਰਾਸਵਰਾਜ
ਰੰਗ  ਨੀਲਾ
ECI Statusਰਾਸ਼ਟਰੀ ਪਾਰਟੀ[11]
ਲੋਕ ਸਭਾ ਵਿੱਚ ਸੀਟਾਂ
1 / 543
ਰਾਜ ਸਭਾ ਵਿੱਚ ਸੀਟਾਂ
10 / 245
ਰਾਜ ਵਿਧਾਨ ਸਭਾਵਾਂ ਵਿੱਚ ਸੀਟਾਂ
161 / 4,036
ਸਰਕਾਰ ਵਿੱਚ ਰਾਜ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼
2 / 31
ਚੋਣ ਨਿਸ਼ਾਨ

ਵੈੱਬਸਾਈਟ
aamaadmiparty.org

ਆਮ ਆਦਮੀ ਪਾਰਟੀ[12] ਭਾਰਤ ਦਿ ਇੱਕ ਨਵੀਂ ਸਿਆਸੀ ਪਾਰਟੀ ਹੈ ਜਿਸ ਨੂੰ ਅਰਵਿੰਦ ਕੇਜਰੀਵਾਲ ਨੇ ਅੰਨਾ ਹਜ਼ਾਰੇ ਤੋਂ ਵੱਖ ਹੋ ਕੇ ਬਣਾਇਆ ਹੈ। ਪਾਰਟੀ ਨੂੰ 26 ਨਵੰਬਰ 2012 ਨੂੰ ਜੰਤਰ-ਮੰਤਰ ਵਿਖੇ ਅਧਿਕਾਰਕ ਤੌਰ ‘ਤੇ ਸ਼ੁਰੂ ਕੀਤਾ ਗਿਆ। ਪਾਰਟੀ ਦੇ ਸੰਸਥਾਪਕ ਮੈਂਬਰਾਂ ਦੀ ਹੋਈ ਬੈਠਕ ਵਿੱਚ ਪਾਰਟੀ ਦੇ ਨਾਂ ਅਤੇ ਸੰਗਠਨ ਦੇ ਸੰਵਿਧਾਨ ਨੂੰ ਮਨਜ਼ੂਰੀ ਦਿੱਤੀ ਗਈ। ਲਗਭਗ 300 ਮੈਂਬਰਾਂ ਦੀ ਬੈਠਕ ਕਾਂਸਟਿਊਸ਼ਨ ਕਲੱਬ ਵਿੱਚ ਹੋਈ, ਜਿਸ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵਿੱਚ ਆਮ ਆਦਮੀ, ਔਰਤਾਂ ਅਤੇ ਬੱਚੇ ਹੋਣਗੇ। ਪਾਰਟੀ ਵਿੱਚ ਕੋਈ ਪ੍ਰਧਾਨ ਜਾਂ ਸਕੱਤਰ ਨਹੀਂ ਹੋਵੇਗਾ। ਸਾਰੇ ਫੈਸਲੇ ਆਮ ਸਹਿਮਤੀ ਨਾਲ ਲਏ ਜਾਣਗੇ।

ਪਿਛੋਕੜ[ਸੋਧੋ]

ਆਮ ਆਦਮੀ ਪਾਰਟੀ ਦਾ ਜਨਮ 2011 ਵਿੱਚ ਇੰਡੀਆ ਅਗੇਂਸਟ ਕਰਪਸ਼ਨ ਦੁਆਰਾ ਅੰਨਾ ਹਜ਼ਾਰੇ ਦੀ ਅਗਵਾਈ ਵਿੱਚ ਚਲਾਏ ਗਏ ਜਨ ਲੋਕਪਾਲ ਕਾਨੂੰਨ ਲਈ ਅੰਦੋਲਨ ਦੀ ਸਮਾਪਤੀ ਦੇ ਦੌਰਾਨ ਹੋਈ। ਜਨ ਲੋਕਪਾਲ ਕਾਨੂੰਨ ਬਣਾਉਣ ਦੇ ਪ੍ਰਤੀ ਭਾਰਤੀ ਰਾਜਨੀਤਕ ਪਾਰਟੀਆਂ ਦੁਆਰਾ ਦਿਖਾਏ ਗਏ ਲਿੱਸੜ ਵਤੀਰੇ ਦੇ ਕਾਰਨ ਰਾਜਨੀਤਕ ਬਦਲ ਦੀ ਤਲਾਸ਼ ਕੀਤੀ ਜਾਣ ਲੱਗੀ ਸੀ। ਅੰਨਾ ਹਜ਼ਾਰੇ ਭ੍ਰਿਸ਼ਟਾਚਾਰ ਵਿਰੋਧੀ ਜਨਲੋਕਪਾਲ ਅੰਦੋਲਨ ਨੂੰ ਰਾਜਨੀਤੀ ਤੋਂ ਵੱਖ ਰੱਖਣਾ ਚਾਹੁੰਦੇ ਸਨ ਜਦੋਂ ਕਿ ਅਰਵਿੰਦ ਕੇਜਰੀਵਾਲ ਅੰਦੋਲਨ ਦਾ ਲਕਸ਼ ਪ੍ਰਾਪਤ ਕਰਨ ਲਈ ਇੱਕ ਵੱਖ ਪਾਡੀਆ ਅਗੇਂਸਟ ਕਰਪਸ਼ਨ ਦੁਆਰਾ ਸਮਾਜਕ ਜੁੜਾਵ ਸੇਵਾਵਾਂ ਉੱਤੇ ਕੀਤੇ ਗਏ ਸਰਵੇ ਵਿੱਚ ਰਾਜਨੀਤੀ ਵਿੱਚ ਸ਼ਾਮਿਲ ਹੋਣ ਦੇ ਵਿਚਾਰ ਨੂੰ ਵਿਆਪਕ ਸਮਰਥਨ ਮਿਲਿਆ। ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਨੇ ਦੇਸ਼ ਖ਼ਾਸ ਤੌਰ ਉੱਤੇ ਦਿੱਲੀ ਤੇ ਪੰਜਾਬ ਦੇ ਲੋਕਾਂ ਅੰਦਰ ਤਬਦੀਲੀ ਦਾ ਸੁਪਨਾ ਤਾਂ ਸੰਜੋਇਆ, ਪਰ ਬਹੁਤ ਜਲਦੀ ਹੀ ਵਿਚਾਰਧਾਰਕ ਅਸਪਸ਼ਟਤਾ, ਜਮਹੂਰੀਅਤ ਬਾਰੇ ਕਮਜ਼ੋਰ ਸਮਝ ਅਤੇ ਆਪਸੀ ਕਾਟੋਕਲੇਸ਼ ਕਾਰਨ ਇਹ ਸੁਪਨਾ ਮੱਧਮ ਪੈਂਦਾ ਗਿਆ।[13] ‘ਆਪ’ ਦੇ ਜ਼ਿਆਦਾ ਨੇਤਾ ਕਾਂਗਰਸ ਵਿਰੋਧੀ ਵਿਚਾਰਧਾਰਾ ਦੀ ਪੈਦਾਇਸ਼ ਹਨ।[14]

ਆਮ ਆਦਮੀ ਪਾਰਟੀ (ਪੰਜਾਬ)[ਸੋਧੋ]

ਦੇਸ਼ ਵਿੱਚ ਆਮ ਆਦਮੀ ਪਾਰਟੀ ਦੇ ਬਣਨ ਨਾਲ ਪੰਜਾਬ ਵਿੱਚ ਵੀ ਇਸ ਦੀਆਂ ਹਰ ਪੱਧਰ ਤੇ ਇਕਾਈਆਂ ਬਣੀਆਂ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਇੱਕ ਅਲੱਗ ਸਿਆਸੀ ਸੱਭਿਆਚਾਰ ਸਿਰਜਣ ਦੀ ਉਮੀਦ ਪਾਲ ਰੱਖੀ ਸੀ। ਜਿਸ ਪਾਰਟੀ ਨੇ ਦੇਸ਼ ਵਿੱਚ ਸੰਘੀ ਢਾਂਚਾ ਲਾਗੂ ਕਰਨ ਲਈ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕਰਨੀ ਸੀ। ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ ਸਰਗਰਮ ਕਰਨਾ ਸੀ। ਪੰਚਾਇਤਾਂ ਦੇ 29 ਵਿਭਾਗਾਂ ਦਾ ਹੱਕ ਦਵਾਉਣ ਦੀ ਗੱਲ ਕਰਨੀ ਸੀ। ਕਿਸਾਨਾਂ-ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ, ਨਸ਼ਿਆਂ ਵਿੱਚ ਫਸਦੇ ਜਾ ਰਹੇ ਨੌਜਵਾਨਾਂ, ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਖਿਲਾਫ਼ ਜਨਤਕ ਲਾਮਬੰਦੀ ਕਰਕੇ ਵੱਡਾ ਅੰਦੋਲਨ ਖੜ੍ਹਾ ਕਰਨਾ ਸੀ।[13] ਆਮ ਆਦਮੀ ਪਾਰਟੀ ਨਾਰਾਜ਼ ਤੇ ਉਦਾਸ ਲੋਕਾਂ ਦਾ ਸਮੂਹ ਸੀ ਜੋ ਰਾਜਨੀਤਕ ਪ੍ਰਣਾਲੀ ਵਿੱਚ ਇਨਕਲਾਬੀ ਤਬਦੀਲੀਆਂ ਤਾਂ ਲਿਆਉਣਾ ਚਾਹੁੰਦੇ ਸਨ ਪਰ ਇਹ ਤਬਦੀਲੀ ਕਿਵੇਂ ਆਏਗੀ, ਇਸ ਬਾਰੇ ਹਰ ਕਿਸੇ ਦੇ ਰਾਹ ਵੱਖਰੇ ਵੀ ਸਨ ਅਤੇ ਇੱਕ ਦੂਜੇ ਨਾਲ ਟਕਰਾਉਂਦੇ ਵੀ ਸਨ। ਇਸ ਲਈ ਇਕੋ ਤਰ੍ਹਾਂ ਦੇ ਮਿਲਦੇ ਜੁਲਦੇ ਵਿਚਾਰ ਅਤੇ ਇੱਕੋ ਨਿਸ਼ਾਨਾ, ਜੋ ਕਿਸੇ ਰਾਜਨੀਤਕ ਪਾਰਟੀ ਦੀ ਪਰਿਭਾਸ਼ਾ ਹੁੰਦੀ ਹੈ, ਉਹ ਗੰਭੀਰ ਤੱਤ ਆਮ ਆਦਮੀ ਪਾਰਟੀ ਵਿੱਚ ਇਸ ਦੇ ਜਨਮ ਤੋਂ ਹੀ ਧੁੰਦਲੇ ਅਤੇ ਅਸਪਸ਼ਟ ਸਨ।[15]

ਕਾਰਜ ਸੁਚੀ[ਸੋਧੋ]

|ਨਵੰਬਰ 2013 ਵਿੱਚ ਆਪ ਨੇ ਆਪਣੀ ਪ੍ਰਾਮਰੀ ਨੀਤੀ ਪੇਸ਼ ਕੀਤੀ[16]

ਸਮਕਾਲੀ ਰੁਝਾਨ[ਸੋਧੋ]

ਆਮ ਆਦਮੀ ਪਾਰਟੀ (ਆਪ) ਦੇ ਵਿਕਾਸ ਵਿੱਚ ਇਹ ਗੱਲ ਬੜੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਸ ਪਾਰਟੀ ਦੇ ਅੰਦਰ ਹਮੇਸ਼ਾ ਹੀ ਘਮਸਾਣ ਮਚਿਆ ਰਹਿੰਦਾ ਹੈ। ਇਉਂ ਲੱਗਦਾ ਹੈ ਕਿ ਜਿਵੇਂ ਬੇਤਰਤੀਬੀ ਹੀ ਇਸ ਪਾਰਟੀ ਦੀ ਤਰਤੀਬ ਤੇ ਤਕਦੀਰ ਹੋ ਗਈ ਹੈ। ਇਸ ਪਾਰਟੀ ਨੇ 2014 ਵਿੱਚ ਹਿੰਦੋਸਤਾਨ ਦੇ ਨੌਜਵਾਨਾਂ ਦੀ ਆਤਮਾ ਨੂੰ ਟੁੰਬਿਆ ਤੇ ਆਪਣੇ ਆਪ ਨੂੰ ਆਦਰਸ਼ਵਾਦੀ ਬਦਲ ਵਜੋਂ ਪੇਸ਼ ਕੀਤਾ। ਸ਼ੁਰੂ ਸ਼ੁਰੂ ਵਿੱਚ ਪਾਰਟੀ ਦਾ ਵਾਅਦਾ ਇਹ ਸੀ ਕਿ ਪਾਰਟੀ ਦਾ ਮੁੱਖ ਮਕਸਦ ਤਾਕਤ ਹਾਸਲ ਕਰਨਾ ਨਹੀਂ ਸਗੋਂ ਹਿੰਦੋਸਤਾਨ ਦੀ ਸਿਆਸੀ ਧਰਾਤਲ ਤੇ ਸਿਆਸੀ ਏਜੰਡੇ ਨੂੰ ਬਦਲਣਾ ਹੈ। ਇਸ ਗੱਲ ਤੋਂ ਟੁੰਬੇ ਹੋਏ ਪੁਰਾਣੇ ਸਮਾਜਵਾਦੀ ਨੇਤਾ, ਲੋਕ ਲਹਿਰਾਂ ਦੇ ਆਗੂ ਤੇ ਨੌਜਵਾਨਾਂ ਨੇ ਇਸ ਪਾਰਟੀ ਵੱਲ ਵਹੀਰਾਂ ਘੱਤੀਆਂ। ਪੰਜਾਬ ਆਮ ਆਦਮੀ ਪਾਰਟੀ ਦੀ ਕਰਮਭੂਮੀ ਹੋ ਸਕਦਾ ਸੀ ਪਰ ਜਿਸ ਤਰ੍ਹਾਂ ਦਾ ਵਿਹਾਰ ‘ਆਪ’ ਦੀ ਕੇਂਦਰੀ ਤੇ ਸਥਾਨਕ ਲੀਡਰਸ਼ਿਪ ਨੇ ਕੀਤਾ ਹੈ, ਉਸ ਨਾਲ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਨਾ ਸਿਰਫ਼ ਆਮ ਆਦਮੀ ਪਾਰਟੀ ਦੀ ਸਿਆਸਤ ਤੋਂ ਹੀ ਟੁੱਟਿਆ ਹੈ ਸਗੋਂ ਉਹ ਹਾਂ-ਮੁਖੀ ਸਿਆਸਤ ਵੱਲੋਂ ਵੀ ਨਿਰਾਸ਼ ਹੋਏ ਹਨ।[17]

ਆਲੋਚਨਾ[ਸੋਧੋ]

ਨਿਵਾਸ ਦੇ ਨਵੀਨੀਕਰਨ[ਸੋਧੋ]

ਅਪ੍ਰੈਲ 2023 ਦੇ ਅਖੀਰ ਵਿੱਚ, ਦੋਸ਼ ਸਾਹਮਣੇ ਆਏ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਆਪਣੀ ਰਿਹਾਇਸ਼ ਦੇ ਨਵੀਨੀਕਰਨ ਲਈ ਜਨਤਕ ਫੰਡਾਂ ਦੀ ਦੁਰਵਰਤੋਂ ਕੀਤੀ ਹੈ। 29 ਅਪ੍ਰੈਲ 2023 ਨੂੰ ਜਾਂਚ ਦਾ ਐਲਾਨ ਕੀਤਾ ਗਿਆ ਸੀ।

ਸੀਬੀਆਈ ਵਰਤਮਾਨ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਾਊਸ ਕੰਪਲੈਕਸ ਦੀ ਮੁਰੰਮਤ 'ਤੇ ਖਰਚੇ ਗਏ 52.71 ਕਰੋੜ ਰੁਪਏ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਕਥਿਤ ਤੌਰ 'ਤੇ ਇੱਕ ਪਰਦੇ ਦੀ ਲਾਗਤ 7.94 ਲੱਖ ਰੁਪਏ ਦੱਸੀ ਜਾਂਦੀ ਹੈ, ਵਿਜੀਲੈਂਸ ਵਿਭਾਗ ਇਸ ਸਮੇਂ ਫੰਡਾਂ ਦੀ ਦੁਰਵਰਤੋਂ ਅਤੇ ਵਿੱਤੀ ਬੇਨਿਯਮੀਆਂ ਦੀ ਪੈਰਵੀ ਕਰ ਰਿਹਾ ਹੈ।[18]

ਮੀਡੀਆ ਫਿਕਸਿੰਗ[ਸੋਧੋ]

ਮਾਰਚ 2014 ਵਿੱਚ, ਪੱਤਰਕਾਰ ਪੁੰਨਿਆ ਪ੍ਰਸੂਨ ਬਾਜਪਾਈ ਨਾਲ ਇੱਕ ਇੰਟਰਵਿਊ ਦੇ ਇੱਕ ਲੀਕ ਹੋਏ ਵੀਡੀਓ ਵਿੱਚ, ਕੇਜਰੀਵਾਲ ਨੇ ਆਪਣੇ ਅਸਤੀਫੇ ਦੀ ਤੁਲਨਾ ਭਗਤ ਸਿੰਘ ਦੇ ਬਲੀਦਾਨ ਨਾਲ ਕਰਕੇ ਅਤੇ ਉਦਯੋਗਾਂ ਦੇ ਨਿੱਜੀਕਰਨ 'ਤੇ ਇੰਟਰਵਿਊ ਦੇ ਕੁਝ ਹਿੱਸੇ ਨੂੰ ਛੱਡ ਕੇ ਆਪਣੇ ਇੰਟਰਵਿਊ ਨੂੰ ਅੱਗੇ ਵਧਾਉਣ ਲਈ ਬਾਜਪਾਈ ਨੂੰ ਨਿਰਦੇਸ਼ ਦਿੰਦੇ ਹੋਏ ਦੇਖਿਆ ਸੀ। ਉਸ ਨੂੰ ਮੱਧ-ਵਰਗ ਵਿਰੋਧੀ ਚਿਤਰਿਆ ਜਾਵੇਗਾ। ਬਾਅਦ ਵਿੱਚ, ਜਦੋਂ ਇੰਟਰਵਿਊ ਦਾ ਪ੍ਰਸਾਰਣ ਕੀਤਾ ਗਿਆ ਤਾਂ ਇਹ ਪਾਇਆ ਗਿਆ ਕਿ ਪੁਣਯ ਪ੍ਰਸੂਨ ਬਾਜਪਾਈ ਨੇ ਅਸਲ ਵਿੱਚ ਨਿਰਦੇਸ਼ਾਂ ਦੀ ਪਾਲਣਾ ਕੀਤੀ ਸੀ ਅਤੇ ਉਸਦੀ ਪੱਤਰਕਾਰੀ ਇਮਾਨਦਾਰੀ ਅਤੇ ਨੈਤਿਕਤਾ 'ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਵਿਵਾਦ ਨੂੰ ਉਸ ਸਮੇਂ ''ਮੀਡੀਆ ਫਿਕਸਿੰਗ'' ਕਿਹਾ ਜਾਂਦਾ ਸੀ।[19]

ਹਵਾਈ ਜਹਾਜ਼ ਕਿਰਾਏ 'ਤੇ ਲੈਣਾ[ਸੋਧੋ]

ਵਿੱਤੀ ਸਾਲ 2022-23 ਵਿੱਚ ਰਾਜ ਸਿਰ ਕਰਜ਼ੇ ਦਾ ਬੋਝ ਪਹਿਲਾਂ ਹੀ 3 ਲੱਖ ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕਾ ਹੈ। ਵਿੱਤੀ ਸਾਲ 2023-24 ਦੇ ਅੰਤ ਤੱਕ ਇਸ ਦੇ ਵਧ ਕੇ 3,47,542.39 ਕਰੋੜ ਰੁਪਏ ਹੋਣ ਦੀ ਉਮੀਦ ਹੈ। ਪੰਜਾਬ ਸਰਕਾਰ ਨੇ ਅਜੇ ਵੀ 13 ਸੀਟਾਂ ਵਾਲਾ ਫਾਲਕਨ 2000 ਜਹਾਜ਼ ਕਿਰਾਏ 'ਤੇ ਲਿਆ ਹੈ। ਉਸੇ ਜਹਾਜ਼ ਦਾ ਪ੍ਰਤੀ ਘੰਟਾ ਕਿਰਾਇਆ ਛੇ ਲੱਖ ਰੁਪਏ ਹੈ, ਜਿਸ ਦਾ ਖਰਚਾ 36 ਤੋਂ 40 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਜਹਾਜ਼ ਨੂੰ ਚੰਡੀਗੜ੍ਹ ਨਹੀਂ ਲਿਆਂਦਾ ਜਾਵੇਗਾ ਸਗੋਂ ਇਹ ਨਵੀਂ ਦਿੱਲੀ ਵਿਖੇ ਹੀ ਅਰਵਿੰਦ ਕੇਜਰੀਵਾਲ ਦੀ ਵਰਤੋਂ ਅਤੇ ਪਾਰਟੀ ਦੇ ਕੰਮ ਕਰਨ ਲਈ ਠਹਿਰਾਇਆ ਜਾਵੇਗਾ ਨਾ ਕਿ ਪੰਜਾਬ ਲਈ ਭਵੰਤ ਮਾਨ ਵੱਲੋਂ।[20]

ਸ਼ਰਾਬ ਘੁਟਾਲਾ[ਸੋਧੋ]

20 ਅਗਸਤ 2022 ਨੂੰ, ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸ਼ਰਾਬ ਘੁਟਾਲੇ ਨਾਲ ਸਬੰਧਤ ਸਰਕਾਰ 'ਤੇ ਲਗਾਏ ਗਏ ਦੋਸ਼ਾਂ ਦੀ ਲੜੀ ਦਾ ਪਤਾ ਲਗਾਉਣ ਲਈ ਉਪ ਮੁੱਖ ਮੰਤਰੀ ਸਿਸੋਦੀਆ ਦੇ ਨਿਵਾਸਾਂ 'ਤੇ ਛਾਪੇਮਾਰੀ ਕੀਤੀ। ਇਸ ਮੁੱਦੇ ਨਾਲ ਸਬੰਧਤ ਸਿਵਲ ਅਧਿਕਾਰੀਆਂ ਅਤੇ ਅਧਿਕਾਰੀਆਂ ’ਤੇ ਵੀ ਛਾਪੇਮਾਰੀ ਕੀਤੀ ਗਈ। ਸੂਬਾ ਵਿਰੋਧੀ ਭਾਜਪਾ ਨੇ ਸੱਚ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਏਜੰਸੀ ਦੀ ਸ਼ਲਾਘਾ ਕੀਤੀ।

6 ਸਤੰਬਰ 2022 ਨੂੰ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦੇਸ਼ ਭਰ ਵਿੱਚ 40 ਥਾਵਾਂ 'ਤੇ ਛਾਪੇ ਮਾਰੇ। ਅਧਿਕਾਰੀਆਂ ਮੁਤਾਬਕ ਇਹ ਛਾਪੇ ਸੀਬੀਆਈ ਵੱਲੋਂ ਦਰਜ ਐਫਆਈਆਰ ਦੇ ਆਧਾਰ ’ਤੇ ਮਾਰੇ ਗਏ ਸਨ, ਜਿਸ ਵਿੱਚ ਮਨੀਸ਼ ਸਿਸੋਦੀਆ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ਦੋਸ਼ਾਂ ਨਾਲ ਜੁੜੇ ਨਿੱਜੀ ਵਿਅਕਤੀਆਂ ਅਤੇ ਹੋਰ ਸਰਕਾਰੀ ਅਧਿਕਾਰੀਆਂ ਦੇ ਅਹਾਤੇ ਦੀ ਜਾਂਚ ਅਤੇ ਜਾਂਚ ਕੀਤੀ ਗਈ।[21]

ਹਵਾਲੇ[ਸੋਧੋ]

  1. "Official Spokespersons – Aam Aadmi Party". 7 July 2017.
  2. "Party's Address on Website".
  3. "CYSS". Archived from the original on 26 June 2014.
  4. Our Bureau. "AAP to launch youth wing on Sept 27". Business Line.
  5. "Richa Pandey Mishra, President, AAP Mahila Shakti". Archived from the original on 5 August 2018. Retrieved 5 August 2018.
  6. "आप ने बनाई नई टीम मिला नया टास्क". 26 September 2017. Retrieved 22 December 2017.
  7. "श्रमिक विकास संगठन का हस्ताक्षर अभियान शुरू". Archived from the original on 7 November 2017. Retrieved 22 December 2017.
  8. "श्रम विकास संगठन ने मांगों को लेकर हस्ताक्षर अभियान शुरू किया". 16 October 2016. Archived from the original on 16 October 2016. Retrieved 22 December 2017.
  9. "श्रमिकों के 14052 रुपए वेतन को दिल्ली सरकार ने दी मंजूरी". bhaskar.com. Retrieved 4 October 2022.
  10. "Aam Aadmi Party has a crore members and counting". India Today. 27 January 2014. Retrieved 26 August 2019.
  11. "Election Commission grants national party status to AAP Dated 10.04.2023". India: The Hindu. 2013. Retrieved 10 April 2023.
  12. http://www.aamaadmiparty.org/
  13. 13.0 13.1 ਹਮੀਰ ਸਿੰਘ (2018-08-06). "ਬਦਲਵੇਂ ਸਿਆਸੀ ਮਾਡਲ ਦਾ ਸੁਪਨਾ ਵਿਸਰਿਆ". ਪੰਜਾਬੀ ਟ੍ਰਿਬਿਊਨ (in ਅੰਗਰੇਜ਼ੀ (ਅਮਰੀਕੀ)). Retrieved 2018-08-07. {{cite news}}: Cite has empty unknown parameter: |dead-url= (help)[permanent dead link]
  14. "'ਆਪ' ਦੀ 'ਖ਼ਾਸ' ਸਿਆਸਤ". Tribune Punjabi (in ਹਿੰਦੀ). 2019-01-22. Retrieved 2019-01-22.[permanent dead link]
  15. ਕਰਮਜੀਤ ਸਿੰਘ (2018-07-23). "ਆਮ ਆਦਮੀ ਪਾਰਟੀ ਦਾ ਵਜੂਦ ਖ਼ਤਰੇ ਵਿੱਚ ?". ਪੰਜਾਬੀ ਟ੍ਰਿਬਿਊਨ. Retrieved 2018-08-08. {{cite news}}: Cite has empty unknown parameter: |dead-url= (help)[permanent dead link]
  16. "Aam Aadmi Party— Agenda". Aam Aadmi Party. Retrieved 13 June 2013.
  17. "'ਆਪ' ਦੇ ਆਪਣੇ ਵਿਰੋਧਾਭਾਸ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-02. Retrieved 2018-11-03.[permanent dead link]
  18. Livemint (2023-09-27). "Kejriwal bungalow controversy: CBI registers Preliminary Enquiry". mint (in ਅੰਗਰੇਜ਼ੀ). Retrieved 2024-02-18.
  19. "Media fixing: Why 'leaked' video of Kejriwal, journalist is a big deal". Firstpost (in ਅੰਗਰੇਜ਼ੀ (ਅਮਰੀਕੀ)). 2014-03-10. Retrieved 2024-02-18.
  20. "Arvind Kejriwal keeps Punjab Chief Minister Bhagwant Mann by his side because...: Nirmala Sitharaman hits out". India Today (in ਅੰਗਰੇਜ਼ੀ). Retrieved 2024-02-18.
  21. "Delhi excise policy case: ED raids 35 locations across the country". The Indian Express (in ਅੰਗਰੇਜ਼ੀ). 2022-09-06. Retrieved 2024-02-18.