ਸਮੱਗਰੀ 'ਤੇ ਜਾਓ

ਨਰੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭੱਜਣ ਤੋਂ ਰੋਕਣ ਲਈ ਇਕ ਪਸ਼ੂ ਦੇ ਗਲ ਦੇ ਰੱਸੇ ਨੂੰ ਦੂਜੇ ਪਸ਼ੂ ਦੇ ਗਲ ਦੇ ਰੱਸੇ ਨਾਲ ਬੰਨ੍ਹਣ ਨੂੰ ਨਰੜ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਜਦ ਗਾਵਾਂ, ਵਹਿੜੀਆਂ, ਮੱਝਾਂ, ਕੱਟੀਆਂ, ਬਲਦਾਂ ਆਦਿ ਨੂੰ ਬਾਹਰ ਚਰਾਂਦਾਂ ਵਿਚ, ਬੰਨਿਆਂ ਜਾਂ ਗੈਰ ਆਬਾਦ ਖੇਤਾਂ ਵਿਚ ਚਾਰਨ ਲੈ ਕੇ ਜਾਂਦੇ ਸਨ,ਉਸ ਸਮੇਂ ਭੱਜਣ ਵਾਲੇ ਪਸ਼ੂਆਂ ਨੂੰ ਨਰੜ ਕੇ ਲੈ ਕੇ ਜਾਂਦੇ ਸਨ ਤਾਂ ਜੋ ਪਸ਼ੂ ਭੱਜ ਕੇ ਰਸਤੇ ਦੇ ਨਾਲ ਬੀਜੀਆਂ ਫਸਲਾਂ ਦਾ ਨੁਕਸਾਨ ਨਾ ਕਰਨ। ਕਈ ਵੇਰ ਜਿਹੜੀਆਂ ਗਾਵਾਂ ਜ਼ਿਆਦਾ ਭੱਜਦੀਆਂਨੱਠਦੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਵੱਗ ਵਿਚ ਵੀ ਨਰੜ ਕੇ ਛੱਡਿਆ ਜਾਂਦਾ ਸੀ ਤਾਂ ਜੋ ਵਾਗੀਆਂ ਨੂੰ ਜਿਆਦਾ ਤੰਗ ਨਾ ਕਰਨ। ਹੁਣ ਤਾਂ ਪਸ਼ੂਆਂ ਨੂੰ ਬਾਹਰ ਚਾਰਨ ਲਈ ਨਾ ਬੰਨੇ ਹਨ, ਨਾ ਚਰਾਂਦਾਂ ਹਨ ਅਤੇ ਨਾ ਹੀ ਖੇਤ ਖਾਲੀ ਰਹਿੰਦੇ ਹਨ। ਹੁਣ ਪਸ਼ੂ ਸਾਰਾ ਦਿਨ ਹੀ ਘਰੀਂ ਬੰਨ੍ਹੇ ਰਹਿੰਦੇ ਹਨ। ਇਸ ਲਈ ਹੁਣ ਪਸ਼ੂਆਂ ਨੂੰ ਨਰੜ ਕਰਨ ਦੀ ਲੋੜ ਹੀ ਨਹੀਂ ਪੈਂਦੀ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.