ਸਮੱਗਰੀ 'ਤੇ ਜਾਓ

ਨਵੀਂ ਪੰਜਾਬੀ ਸ਼ਾਇਰੀ ਸਮਕਾਲੀ ਸੰਦਰਭ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਵੀਂ ਪੰਜਾਬੀ ਸ਼ਾਇਰੀ ਸਮਕਾਲੀ ਸੰਦਰਭ
ਲੇਖਕਡਾ. ਯੋਗਰਾਜ ਅੰਗਰੀਸ਼
ਮੂਲ ਸਿਰਲੇਖਨਵੀਂ ਪੰਜਾਬੀ ਸ਼ਾਇਰੀ ਸਮਕਾਲੀ ਸੰਦਰਭ
ਦੇਸ਼ਪੰਜਾਬ ਭਾਰਤ
ਵਿਧਾਆਲੋਚਨਾ, ਸਾਹਿਤ ਆਲੋਚਨਾ
ਪ੍ਰਕਾਸ਼ਕਚੇਤਨਾ ਪ੍ਰਕਾਸ਼ਨ
ਪ੍ਰਕਾਸ਼ਨ ਦੀ ਮਿਤੀ
2006 (ਪਹਿਲੀ ਵਾਰ)
ਮੀਡੀਆ ਕਿਸਮਪ੍ਰਿੰਟ
ਸਫ਼ੇ164
ਆਈ.ਐਸ.ਬੀ.ਐਨ.81-7883-265-8

ਨਵੀਂ ਪੰਜਾਬੀ ਸ਼ਾਇਰੀ ਸਮਕਾਲੀ ਸੰਦਰਭ ਪੰਜਾਬੀ ਕਾਵਿ ਆਲੋਚਨਾ ਨਾਲ ਸੰਬੰਧਿਤ ਖੋਜ ਪੁਸਤਕ ਹੈ ਜੋ ਡਾ. ਯੋਗਰਾਜ ਅੰਗਰੀਸ਼ ਦੁਆਰਾ ਲਿਖੀ ਹੋਈ ਹੈ। ਇਹ ਕਿਤਾਬ ਪੰਜਾਬੀ ਦੇ ਕਈ ਸਮਕਾਲੀ ਕਵੀਆਂ ਦੀ ਕਵਿਤਾ ਨੂੰ ਵਾਚਣ ਦੀ ਕੋਸ਼ਿਸ਼ ਵਿਚੋਂ ਆਈ ਹੈ। ਕਵੀਆਂ ਦੀ ਵੰਨ-ਸੁਵੰਨਤਾ ਦੇ ਨਾਲ-ਨਾਲ ਸਮਕਾਲੀ ਪੰਜਾਬੀ ਕਵਿਤਾ ਵਿਚ ਵੱਖ-ਵੱਖ ਪ੍ਰਵਚਨਾਂ ਨੂੰ ਇਹ ਕਿਤਾਬ ਆਧਾਰ ਬਣਾਉਂਦੀ ਹੈ। ਲੇਖਕ ਨੇ ਜਗਤਾਰ, ਨਵਤੇਜ ਭਾਰਤੀ, ਸੁਰਜੀਤ ਪਾਤਰ, ਪ੍ਰਮਿੰਦਰਜੀਤ, ਸੁਖਵਿੰਦਰ ਕੰਬੋਜ, ਜਸਵੰਤ ਦੀਦ, ਵਰਿੰਦਰ ਪਰਿਹਾਰ, ਸ਼ਸ਼ੀ ਪਾਲ ਸਮੁੰਦਰਾ, ਅਮਰਜੀਤ ਕੌਂਕੇ, ਜਸਵਿੰਦਰ ਅਤੇ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਉੱਪਰ ਆਲੋਚਨਾਤਮਕ ਲੇਖ ਲਿਖੇ ਹਨ।

ਤਤਕਰਾ

[ਸੋਧੋ]

ਇਸ ਪੁਸਤਕ ਵਿਚ ਭੂਮਿਕਾ ਤੋਂ ਬਿਨਾਂ 12 ਆਲੋਚਨਾਤਮਕ ਲੇਖ ਹਨ ਜਿਨਾਂ ਵਿਚੋਂ 1 ਪੰਜਾਬੀ ਕਵਿਤਾ ਉੱਪਰ ਅਤੇ ਬਾਕੀ 11 ਵੱਖ-ਵੱਖ ਕਵੀਆਂ ਨਾਲ ਸੰਬੰਧਿਤ ਹਨ।

ਤਰਤੀਬ ਪੰਨਾ ਨੰ.
ਕੁੱਝ ਪੁਸਤਕ ਬਾਰੇ 7
ਨਵੀਂ ਪੰਜਾਬੀ ਕਵਿਤਾ : ਸਮਕਾਲੀ ਮਨੁੱਖ ਦੇ ਸਵੈ - ਪਛਾਣ ਦੇ ਨਵੇਂ ਸੰਦਰਭ 9
ਡਾ. ਜਗਤਾਰ ਦੀ ਸ਼ਾਇਰੀ : ਮਾਨਵੀ ਸਰੋਕਾਰਾਂ ਦਾ ਪ੍ਰਵਚਨ 42
ਨਵਤੇਜ ਭਾਰਤੀ ਦੀ ਕਵਿਤਾ ਦੇ ਵਿਭਿੰਨ ਮਾਨਵੀ ਪ੍ਰਸੰਗ 50
ਸੁਰਜੀਤ ਪਾਤਰ ਦਾ ਕਾਵਿ-ਪੈਰਾਡਾਈਮ 63
ਪ੍ਰਮਿੰਦਰਜੀਤ ਦੀ ਕਵਿਤਾ ਨੂੰ ਪ੍ਰਮਾਣਿਕ ਅਨੁਭਵ ਦੀ ਟੈਕਸਟ 78
ਸੁਖਵਿੰਦਰ ਕੰਬੋਜ ਦੀ ਕਵਿਤਾ : ਪ੍ਰਗਤੀਸ਼ੀਲ ਦੇ ਨਵ-ਸੰਦਰਭ 94
ਜਸਵੰਤ ਦੀਦ ਦੀ ਕਵਿਤਾ : ਆਂਤਰਿਕ ਵਾਵਰੋਲਿਆਂ ਦੇ ਪ੍ਰਗਟਾ ਦੀ ਟੈਕਸਟ 103
ਵਰਿੰਦਰ ਪਰਿਹਾਰ ਦੀ ਕੁਦਰਤ : ਵਿਨਾਸ਼ਕਾਰੀ ਸੱਭਿਅਤਾ ਦੇ ਫ਼ਿਕਰ ਦਾ ਪ੍ਰਵਚਨ 114
ਸ਼ਸ਼ੀ ਸਮੁੰਦਰਾ ਦੀ ਕਵਿਤਾ : ਔਰਤ ਦੀ ਮੁਕਤੀ ਦਾ ਪ੍ਰਵਚਨ 122
ਅਮਰਜੀਤ ਕੌਂਕੇ ਦਾ ਕਾਵਿ - ਪੈਰਾਡਾਈਮ 131
ਜਸਵਿੰਦਰ ਦੀ ਸ਼ਾਇਰੀ : ਨਵ - ਇਤਿਹਾਸ ਦੀ ਤਲਾਸ਼ 147
ਸੁਖਵਿੰਦਰ ਅਮ੍ਰਿਤ ਕਾਵਿ : ਮੁਹੱਬਤ ਦੇ ਪ੍ਰਵਚਨ ਅਤੇ ਨਾਰੀ ਚੇਤਨਾ 157

ਸਾਰ

[ਸੋਧੋ]

ਨਵੀਂ ਪੰਜਾਬੀ ਕਵਿਤਾ : ਸਮਕਾਲੀ ਮਨੁੱਖ ਦੇ ਸਵੈ - ਪਛਾਣ ਦੇ ਨਵੇਂ ਸੰਦਰਭ ਨਾਂ ਦੇ ਪਹਿਲੇ ਅਧਿਆਇ ਵਿਚ ਲੇਖਕ ਨੇ ਸਮੁੱਚੀ ਸਮਕਾਲੀ ਪੰਜਾਬੀ ਕਵਿਤਾ ਨੂੰ ਸਰੋਕਾਰਾਂ ਦੇ ਪੱਧਰ ਉੱਤੇ ਤਿੰਨ ਹਿੱਸਿਆਂ ਵਿਚ ਵੰਡਿਆ ਹੈ : (ਓ) ਦੇਹ, ਔਰਤ ਅਤੇ ਨਾਰੀਵਾਦੀ ਪ੍ਰਵਚਨ (ਅ) ਸਵੈ, ਘਰ, ਪਰਿਵਾਰ, ਪਿੰਡ ਦਾ ਹੇਰਵਾ ਅਤੇ ਸੰਸਕ੍ਰਿਤਕ ਰਹਿਤਲ (ਏ) ਮੰਡੀ ਪ੍ਰਵਚਨ ਦੇ ਵਿਸਥਾਪਨ ਦੇ ਵਿਵਿਧ ਰੂਪ

ਪੁਸਤਕ ਬਾਰੇ ਹੋਰ ਵਿਚਾਰ

[ਸੋਧੋ]