ਨਾਓਮੀ ਸ਼ਿਹਾਬ ਨਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਓਮੀ ਸ਼ਿਹਾਬ ਨਾਏ
ਜਨਮ (1952-03-12) 12 ਮਾਰਚ 1952 (ਉਮਰ 66)
St. Louis, Missouri, ਸੰਯੁਕਤ ਰਾਜ
ਕਿੱਤਾ ਕਵੀ, ਗੀਤਕਾਰ, ਅਤੇ ਨਾਵਲਕਾਰ
ਵਿਧਾ ਕਵਿਤਾ

ਨਾਓਮੀ ਸ਼ਿਹਾਬ ਨਾਏ (ਜਨਮ 12 ਮਾਰਚ 1952) ਇੱਕ ਕਵੀ, ਗੀਤਕਾਰ, ਅਤੇ ਨਾਵਲਕਾਰ ਹੈ। ਉਸ ਦਾ ਜਨਮ ਫਲਸਤੀਨੀ ਪਿਤਾ ਅਤੇ ਅਮਰੀਕੀ ਮਾਤਾ ਦੇ ਘਰ ਹੋਇਆ ਸੀ। ਉਹ ਬਚਪਨ ਤੋਂ ਹੀ ਕਵਿਤਾਵਾਂ ਲਿਖਣ ਲੱਗ ਪਈ ਸੀ। ਉਹ ਆਪਣੀ ਕਵਿਤਾਵਾਂ ਵਿੱਚ ਵੱਖ-ਵੱਖ ਸੰਸਕ੍ਰਿਤੀਆਂ ਦੀ ਸਮਾਨਤਾ-ਅਸਮਾਨਤਾ ਖੋਜਦੀ ਹੈ। ਉਹ ਆਮ ਜੀਵਨ ਅਤੇ ਸੜਕ ਉੱਤੇ ਚਲਦੇ ਲੋਕਾਂ ਵਿੱਚ ਕਵਿਤਾ ਲਭਦੀ ਹੈ। ਉਸ ਦੇ 7 ਕਾਵਿ ਸੰਗ੍ਰਹਿ ਅਤੇ ਇੱਕ ਨਾਵਲ ਪ੍ਰਕਾਸ਼ਿਤ ਹੋ ਚੁੱਕੇ ਹਨ। ਆਪਣੀ ਲੇਖਣੀ ਲਈ ਉਸ ਨੂੰ ਅਨੇਕ ਅਵਾਰਡ ਅਤੇ ਸਨਮਾਨ ਪ੍ਰਾਪਤ ਹੋਏ ਹਨ। ਉਹ ਅਨੇਕ ਕਾਵਿ ਸੰਗ੍ਰਹਿ ਸੰਪਾਦਨ ਵੀ ਕੀਤੇ ਹਨ।

ਜੀਵਨੀ[ਸੋਧੋ]

ਛੇ ਸਾਲ ਦੀ ਛੋਟੀ ਉਮਰ ਵਿੱਚ ਹੀ, ਨਾਏ ਨੇ ਇੱਕ ਰਸਾਲੇ ਦੇ ਲਈ ਕਵਿਤਾ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਸ ਨੂੰ ਉਸ ਦੀ ਮਾਤਾ ਨੇ ਪ੍ਰਭਾਵਿਤ ਕੀਤਾ ਸੀ ਜੋ ਉਸਨੂੰ ਹਰ ਸਮੇਂ ਕੁਝ ਨਾ ਕੁਝ ਪੜ੍ਹ ਪੜ੍ਹ ਸੁਣਾਉਂਦੀ ਰਹਿੰਦੀ ਸੀ। ਉਸ ਦੀਆਂ ਪਹਿਲੀਆਂ ਰਚਨਾਵਾਂ ਬਾਲ-ਪਸੰਦ ਬਿੱਲੀਆ, ਕਾਟੋਆਂ, ਦੋਸਤਾਂ, ਅਧਿਆਪਕਾਂ, ਆਦਿ ਤੇ ਆਧਾਰਿਤ ਸੀ। ਉਸ ਨੇ ਉਹ ਚੌਦਾਂ ਸਾਲਾਂ ਦੀ ਸੀ ਜਦੋਂ ਉਹ ਆਪਣੀ ਫਲਸਤੀਨੀ ਦਾਦੀ ਨੂੰ ਮਿਲਣ ਲਈ ਗਈ।

ਕਾਵਿ ਨਮੂਨਾ[ਸੋਧੋ]

 
ਸਹੇਲੀ ਦਾ ਤਲਾਕ
ਮੈਂ ਚਾਹੁੰਦੀ ਹਾਂ
ਕਿ ਉਹ ਪੁੱਟ ਲਵੇ
ਆਪਣੇ ਬਾਗੀਚੇ ਦਾ
ਹਰ ਬੂਟਾ
ਪੈਂਜੀ, ਪੈਂਟਾ
ਗੁਲਾਬ, ਰੈਨਨਕੁਲੇਸੀ
ਥਾਇਮ ਅਤੇ ਲਿਲੀ
ਉਹ ਵੀ ਜਿਹਨਾਂ ਦਾ ਨਾਮ
ਕੋਈ ਨਾ ਜਾਣੇ
ਉਤਾਰ ਲਵੇ ਮਾਰਨਿੰਗ ਗਲੋਰੀ
ਦੀ ਬੇਲ ਜੋ ਚੜ੍ਹੀ ਹੈ
ਵਾੜ ਤੇ
ਲੈ ਜਾਵੇ ਉਹ ਫੁੱਲ ਜੋ ਖਿੜੇ ਹੋਏ ਨੇ
ਅਤੇ ਜੋ ਖਿੜਨ ਵਾਲੇ ਨੇ
ਅਤੇ ਜੋ ਅਜੇ ਖਿੜੇ ਨਹੀਂ, ਸੁੱਤੇ ਪਏ ਨੇ
ਖਾਸਕਰ ਉਹ ਜੋ ਸੁੱਤੇ ਪਏ ਨੇ
ਅਤੇ ਫਿਰ
ਅਤੇ ਫਿਰ
ਬੀਜ ਦੇਵੇ ਉਨ੍ਹਾਂ ਨੂੰ ਆਪਣੇ ਨਵੇਂ ਵਿਹੜੇ ਵਿੱਚ
ਸ਼ਹਿਰ ਦੇ
ਦੂਜੇ ਪਾਰ
ਅਤੇ ਫਿਰ ਵੇਖੇ ਕਿ
ਉਹ ਕਿਵੇਂ ਸਾਹ ਲੈਂਦੇ ਨੇ

ਪ੍ਰਕਾਸ਼ਿਤ ਰਚਨਾਵਾਂ[ਸੋਧੋ]

ਕਵਿਤਾ[ਸੋਧੋ]

ਨਾਵਲ[ਸੋਧੋ]

ਕਹਾਣੀਆਂ[ਸੋਧੋ]

ਹਵਾਲੇ[ਸੋਧੋ]