ਸਮੱਗਰੀ 'ਤੇ ਜਾਓ

ਨਾਚੋਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਚੋਜ਼
ਨਾਚੋ ਪਨੀਰ, ਜੈਤੂਨ, ਹੈਲੇਪੀਨੋ ਮਿਰਚ, ਖੱਟੀ ਕਰੀਮ ਅਤੇ ਸਾਲਸਾ ਸੌਸ ਨਾਲ ਬਣਾਏ ਗਏ ਨਾਚੋਜ਼
ਸਰੋਤ
ਸੰਬੰਧਿਤ ਦੇਸ਼ਮੈਕਸੀਕੋ
ਕਾਢਕਾਰਇਗਨਾਸੀਓ ਆਨਾਇਆ
ਖਾਣੇ ਦਾ ਵੇਰਵਾ
ਖਾਣਾਮੀਲ ਜਾਂ ਸਨੈਕ
ਮੁੱਖ ਸਮੱਗਰੀਤੋਰਤੀਆ ਚਿਪਸ, ਨਾਚੋ ਪਨੀਰ, ਸੌਸ

ਨਾਚੋਜ਼ (ਅੰਗਰੇਜ਼ੀ: Nachos) ਉੱਤਰੀ ਮੈਕਸੀਕੋ ਦਾ ਇੱਕ ਟੈਕਸ-ਮੈਕਸ[1][2] ਖਾਣਾ ਹੈ।[1] ਇਹ ਖਾਣਾ ਟੋਰਤੀਆ ਚਿਪਸ ਅਤੇ ਪਨੀਰ ਜਾਂ ਪਨੀਰ-ਆਧਾਰਿਤ ਸੌਸ ਤੋਂ ਬਣਦਾ ਹੈ ਅਤੇ ਇਸਨੂੰ ਅਕਸਰ ਇੱਕ ਸਨੈਕ ਵਜੋਂ ਪੇਸ਼ ਕੀਤਾ ਜਾਂਦਾ ਹੈ। ਕੁਝ ਹੋਰ ਪਦਾਰਥ ਪਾਉਣ ਤੋਂ ਬਾਅਦ ਇਸਨੂੰ ਪ੍ਰਮੁੱਖ ਖਾਣੇ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਸਨੂੰ ਪਹਿਲੀ ਵਾਰ 1943 ਵਿੱਚ ਇਗਨਾਸਿਓ "ਨਾਚੋ" ਆਨਾਇਆ ਦੁਆਰਾ ਬਣਾਇਆ ਗਿਆ ਸੀ। ਸਭ ਤੋਂ ਪਹਿਲੇ ਨਾਚੋਜ਼ ਦੇ ਵਿੱਚ ਮੱਕੀ ਦੇ ਭੁੰਨੇ ਹੋਏ ਤੋਰਤੀਆ ਉੱਤੇ ਸ਼ੈਡਰ ਪਨੀਰ ਅਤੇ ਕੱਟੀਆਂ ਹੋਈਆਂ ਹਾਲੇਪੀਨੋ ਮਿਰਚਾਂ ਪਾਈਆਂ ਗਈਆਂ ਸਨ।

ਇਤਿਹਾਸ[ਸੋਧੋ]

ਇਹ ਪਹਿਲੀ ਵਾਰ ਟੈਕਸਾਸ ਦੀ ਬਾਰਡਰ ਦੇ ਨੇੜੇ ਮੈਕਸੀਕਨ ਸ਼ਹਿਰ ਪੀਏਦਰਾਸ ਨੇਗਰਾਸ ਵਿੱਚ ਬਣਾਇਆ ਗਿਆ।[3][4][5] 1943 ਵਿੱਚ ਈਗਲ ਪਾਸ ਵਿਖੇ ਨਿਯੁਕਤ ਅਮਰੀਕੀ ਫੌਜੀਆਂ ਦੀਆਂ ਪਤਨੀਆਂ ਪੀਏਦਰਾਸ ਨੇਗਰਾਸ ਵਿਖੇ ਖਰੀਦਦਾਰੀ ਕਰ ਰਹੀਆਂ ਸਨ ਅਤੇ ਉਹ ਇੱਕ ਰੈਸਤੋਰਾਂ ਵਿਖੇ ਪਹੁੰਚੀਆਂ ਜੋ ਉਸ ਦਿਨ ਲਈ ਪਹਿਲਾਂ ਹੀ ਬੰਦ ਹੋ ਚੁੱਕਿਆ ਸੀ। ਰੈਸਤੋਰਾਂ ਦੇ ਮੁਖੀ ਇਗਨਾਸਿਓ ਆਨਾਇਆ ਨੇ ਰਸੋਈ ਵਿੱਚ ਮੌਜੂਦ ਸਮਾਨ ਦੀ ਵਰਤੋਂ ਕਰ ਕੇ ਇੱਕ ਨਵਾਂ ਖਾਣਾ ਤਿਆਰ ਕੀਤਾ।

ਨਾਚੋਜ਼

ਸਮੱਗਰੀ[ਸੋਧੋ]

ਹਵਾਲੇ[ਸੋਧੋ]

  1. 1.0 1.1 Editors of the American Heritage Dictionaries (2007). Spanish Word Histories and Mysteries: English Words That Come From Spanish. Houghton Mifflin Harcourt. p. 157. ISBN 9780547350219. Retrieved 7 March 2015. {{cite book}}: |last1= has generic name (help)
  2. Szabo, John (2012). Pairing Food and Wine For Dummies. John Wiley & Sons. ISBN 9781118414309. Retrieved 7 March 2015.
  3. Orr, Adriana P. (July 1999). "Nachos, anyone?". OED News. Oxford University Press. Archived from the original on 2010-01-02. Retrieved 2011-07-26. {{cite web}}: Unknown parameter |dead-url= ignored (|url-status= suggested) (help)
  4. Haram, Karen. "The History of the Nacho". San Antonio Express-News. Archived from the original on 2008-10-25. Retrieved 2015-10-22. {{cite web}}: Unknown parameter |dead-url= ignored (|url-status= suggested) (help)
  5. Haram, Karen (2002-02-14). "The Legend of Nacho's Appetizer". Sun Sentinel. Sun Sentinel. Archived from the original on 2012-06-28. Retrieved 18 July 2011. {{cite web}}: Unknown parameter |dead-url= ignored (|url-status= suggested) (help)