ਸਮੱਗਰੀ 'ਤੇ ਜਾਓ

ਨਾਮਕਰਨ ਸੰਸਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਮਕਰਨ ਸੰਸਕਾਰ ਪੰਜਾਬੀ ਸੱਭਿਆਚਾਰ ਵਿੱਚ ਬੱਚੇ ਦਾ ਨਾਂ ਰੱਖਣ ਦੀ ਰਸਮ ਹੈ।[1][ਸੋਧੋ]

ਵਿਸ਼ੇਸ਼ ਰਸਮਾਂ[ਸੋਧੋ]

ਹਿੰਦੂਆਂ ਵਿੱਚ[ਸੋਧੋ]

ਹਿੰਦੂਆਂ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਗਿਆਰਵੇਂ, ਬਾਹਰਵੇਂ ਜਾਂ ਤੇਹਰਵੇਂ ਦਿਨ ਬੱਚੇ ਦਾ ਨਾਂ ਰੱਖਿਆ ਜਾਂਦਾ ਹੈ। ਇਸ ਮੌਕੇ ਉੱਤੇ ਕਿਸੇ ਪੰਡਿਤ ਨੂੰ ਬੁਲਾਇਆ ਜਾਂਦਾ ਹੈ ਜੋ ਸ਼ੁਭ ਲਗਨ ਦੇ ਅਨੁਸਾਰ, ਤਾਰਿਆਂ ਨੂੰ ਮੁੱਖ ਰੱਖਕੇ, ਦੇਵਨਾਗਰੀ ਲਿਪੀ ਦੇ 52 ਅੱਖਰਾਂ ਵਿੱਚੋਂ ਕੋਈ ਇੱਕ ਅੱਖਰ ਉੱਚਾਰਦਾ ਹੈ। ਇਸ ਤੋਂ ਬਾਅਦ ਬੱਚੇ ਦਾ ਪਿਤਾ ਜਾਂ ਕੋਈ ਹੋਰ ਬਜ਼ੁਰਗ ਉਸ ਅੱਖਰ ਨਾਲ ਸ਼ੁਰੂ ਹੁੰਦਾ ਕੋਈ ਨਾਂ ਰੱਖ ਦਿੰਦੇ ਹਨ।

ਇਸ ਦੇ ਉਲਟ ਬੱਚੀ ਦੇ ਜਨਮ ਸਮੇਂ ਪੰਡਿਤ ਨੂੰ ਨਹੀਂ ਬੁਲਾਇਆ ਜਾਂਦਾ ਹੈ ਮਰਜ਼ੀ ਨਾਲ ਹੀ ਕੋਈ ਵੀ ਨਾਂ ਰੱਖ ਲਿਆ ਜਾਂਦਾ ਹੈ।[1]

ਸਿੱਖਾਂ ਵਿੱਚ[ਸੋਧੋ]

ਸਿੱਖਾਂ ਵਿੱਚ ਬੱਚੇ ਦੇ ਜਨਮ ਤੋਂ ਬਾਅਦ 40 ਦਿਨਾਂ ਦੇ ਅੰਦਰ-ਅੰਦਰ ਕਿਸੇ ਵੀ ਦਿਨ ਨਾਂ ਰੱਖਿਆ ਜਾਂਦਾ ਹੈ। ਚਲੀਹੇ ਦੇ ਅੰਦਰ-ਅੰਦਰ ਬੱਚੇ ਨੂੰ ਗੁਰਦੁਆਰੇ ਲਿਜਾਇਆ ਜਾਂਦਾ ਹੈ ਅਤੇ ਉੱਥੇ ਕੀਰਤਨ ਤੇ ਅਰਦਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਵਾਕ ਲਿਆ ਜਾਂਦਾ ਹੈ। ਇਸ ਤੋਂ ਬਾਅਦ ਵਾਕ ਦੇ ਪਹਿਲੇ ਅੱਖਰ ਤੋਂ ਸ਼ੁਰੂ ਹੁੰਦਾ ਕੋਈ ਵੀ ਨਾਂ ਰੱਖ ਲਿਆ ਜਾਂਦਾ ਹੈ। ਸਿੱਖਾਂ ਵਿੱਚ ਮੁੰਡਿਆਂ ਨੇ ਨਾਂ ਪਿੱਛੇ "ਸਿੰਘ" ਲਗਾਇਆ ਜਾਂਦਾ ਹੈ ਅਤੇ ਕੁੜੀਆਂ ਦੇ ਨਾਂ ਪਿੱਛੇ "ਕੌਰ" ਲਗਾਇਆ ਜਾਂਦਾ ਹੈ।[1]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 1610.