ਸਿੱਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਿੱਖਾਂ ਤੋਂ ਰੀਡਿਰੈਕਟ)
ਸਿੱਖ
Nishan Sahib.svg
ਸਿੱਖਾਂ ਦਾ ਨਿਸ਼ਾਨ ਸਾਹਿਬ
ਕੁੱਲ ਅਬਾਦੀ
30 ਮਿਲੀਅਨ[1]
ਅਹਿਮ ਅਬਾਦੀ ਵਾਲੇ ਖੇਤਰ
 ਭਾਰਤ20,815,730[2]
 ਯੂਨਾਈਟਡ ਕਿੰਗਡਮ750,000[3]
 ਯੂਨਾਈਟਡ ਸਟੇਟਸ500,000-700,000,[4][5][6]
 ਕੈਨੇਡਾ468,673[7]
 ਮਲੇਸ਼ੀਆ100,000[8]
 ਪਾਕਿਸਤਾਨ50,000[9]
 ਔਸਟ੍ਰੇਲਿਆ72,000[10]
 ਇਟਲੀ70,000[11]
 ਥਾਈਲੈਂਡ70,000[12]
 ਯੂਨਾਈਟਡ ਅਰਬ ਇਮਾਰਤ50,000[13]
 ਫਿਲੀਪੀਨਜ਼100,000[14]
 ਨਿਊਜ਼ੀਲੈਂਡ19,191[15]
 ਸਿੰਘਾਪੁਰ15,000[16]
ਭਾਸ਼ਾਵਾਂ
ਪੰਜਾਬੀ (ਗੁਰਮੁਖੀ)
ਸਿੱਖ ਡਾਇਸਪੋਰਾ ਦੁਆਰਾ ਬੋਲੀ ਜਾਂਦੀ:
ਧਰਮ
ਸਿੱਖੀ

ਸਿੱਖ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖ) ਉਸ ਇਨਸਾਨ ਨੂੰ ਆਖਦੇ ਹਨ ਜੋ ਸਿੱਖੀ, 15ਵੀਂ ਸਦੀ 'ਚ ਉੱਤਰ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਏ ਇੱਕ ਰੱਬ ਨੂੰ ਮੰਨਣ ਵਾਲੇ ਧਰਮ ਅਤੇ ਕੌਮੀ ਫ਼ਲਸਫੇ ਵਿੱਚ ਯਕੀਨ ਰੱਖਦਾ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ शिष्य (ਸਿਸ਼ਯਾ: ਵਿਦਿਆਰਥੀ) ਜਾਂ शिक्ष (ਸਿਖਸ਼ਾ: ਸਿੱਖਿਆ) ਦਾ ਤਬਦੀਲ ਰੂਪ ਹੈ।[17][18] ਸਿੱਖ ਰਹਿਤ ਮਰਯਾਦਾ ਦੇ ਹਿੱਸਾ 1 ਮੁਤਾਬਕ, ਸਿੱਖ ਉਹ ਵਿਅਕਤੀ ਹੈ ਜੋ ਇੱਕ ਅਕਾਲ ਪੁਰਖ (ਅਲੌਕਿਕ ਹਸਤੀ); ਦੱਸ ਗੁਰੂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ; ਗੁਰੂ ਗ੍ਰੰਥ ਸਾਹਿਬ; ਦੱਸ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਅਮ੍ਰਿਤ ਸੰਚਾਰ ਵਿੱਚ ਯਕੀਨ ਰੱਖਦਾ ਹੋਵੇ।"[19]

ਸਿੱਖ ਲਫ਼ਜ਼ ਅਸਲ ਵਿੱਚ ਧਾਰਮਕ ਅਤੇ ਕੌਮੀ ਤੌਰ ਤੇ ਸਿੱਖੀ ਦੇ ਪੈਰੋਕਾਰਾਂ ਲਈ ਵਰਤਿਆ ਜਾਂਦਾ ਹੈ, ਨਾਂਕਿ ਨਸਲੀ ਗਰੁਪ ਲਈ।ਪਰ ,ਕਿਓਂਕੇ ਸਿੱਖੀ ਨੂੰ ਮੰਨਣ ਵਾਲੇ ਜ਼ਿਆਦਾ ਇੱਕ ਨਸਲ ਦੇ ਹਨ, ਸਿੱਖਾਂ ਵਿੱਚ ਬਹੁਤ ਮਜ਼ਬੂਤ ਨਸਲੀ-ਧਾਰਮਕ ਸਬੰਧ ਮੋਜੂਦ ਨੇ। ਬਹੁਤ ਦੇਸ਼, ਜਿਸ ਤਰਾਂ ਯੂਨਾਈਟਡ ਕਿੰਗਡਮ, ਐਸ ਕਰਕੇ ਸਿਖਾਂ ਨੂੰ ਆਪਣੇ ਮਰਦਮਸ਼ੁਮਾਰੀ ਵਿੱਚ ਨਸਲ ਵਜੋਂ ਮਾਨਤਾ ਦਿੰਦੇ ਹਨ।[20] ਅਮਰੀਕਾ ਦੀ ਗੈਰ-ਮੁਨਾਫ਼ੇ ਵਾਲੀ ਸੰਸਥਾ ਯੂਨਾਈਟਡ ਸੀਖਸ ਨੇ ਸਿੱਖ ਨੂੰ ਯੂ.ਐਸ. ਦੀ ਮਰਦਮਸ਼ੁਮਾਰੀ ਵਿੱਚ ਦਾਖਲ ਕਰਨ ਲਈ ਸੰਘਰਸ਼ ਕੀਤਾ, ਉਹਨਾ ਇਸ ਗੱਲ ਤੇ ਜੋਰ ਪਾਇਆ ਕਿ ਸਿੱਖ ਆਪਣੇ ਆਪ ਨੂੰ ਨਸਲੀ ਗਰੁਪ ਮੰਨਦੇ ਹਨ ਨਾਂਕਿ ਇਕਲਾ ਧਰਮ।[21]

ਗਬਲੇ ਜਾਂ ਪਿਛਲੇ ਨਾਮ ਵਜੋਂ ਸਿੱਖ ਮਰਦਾਂ ਦਾ ਸਿੰਘ, ਅਤੇ ਸਿੱਖ ਔਰਤਾਂ ਦਾ ਕੌਰ ਲਗਦਾ ਹੈ। ਜਿਹੜੇ ਸਿੱਖ ਖੰਡੇ-ਦੀ-ਪੌਹਲ ਲੈਕੇ ਖਾਲਸੇ ਵਿੱਚ ਸ਼ਾਮਲ ਹੋ ਜਾਣ, ਉਹ ਪੰਜ ਕਕਾਰ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ ਤੋਂ ਪਛਾਣ ਹੋਸਕਦੇ ਹਨ। ਵੱਡਾ ਪੰਜਾਬ ਖੇਤਰ ਸਿੱਖਾਂ ਦਾ ਇਤਿਹਾਸਕ ਵਤਨ ਹੈ, ਭਰ ਸਿੱਖ ਭਾਈਚਾਰਾ ਸਾਰੀ ਦੁਨੀਆ 'ਚ ਅਹਿਮ ਅਬਾਦੀ ਵਿੱਚ ਮਿਲ ਜਾਣਗੇ।

ਕੌਮੀ ਅਤੇ ਧਾਰਮਕ ਦਸਤੂਰ[ਸੋਧੋ]

ਨਿਤਨੇਮ[ਸੋਧੋ]

ਗੁਰੂ ਗ੍ਰੰਥ ਸਾਹਿਬ ਤੋਂ,

ਮਹਲਾ ੪ ॥
ਗੁਰੂ ਰਾਮਦਾਸ

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਜੋ ਮਨੁੱਖ ਸਤਿਗੁਰੂ ਦਾ (ਸੱਚਾ) ਸਿੱਖ ਅਖਵਾਂਦਾ ਹੈ (ਭਾਵ, ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ) ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ।

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਹਰ ਰੋਜ਼ ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ (ਤੇ ਫਿਰ ਨਾਮ-ਰੂਪ) ਅੰਮ੍ਰਿਤ ਦੇ ਸਰੋਵਰ ਵਿੱਚ ਟੁੱਭੀ ਲਾਉਂਦਾ ਹੈ।

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਤੇ (ਇਸ ਤਰ੍ਹਾਂ) ਉਸ ਦੇ ਸਾਰੇ ਪਾਪ-ਵਿਕਾਰ ਲਹਿ ਜਾਂਦੇ ਹਨ।

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਤੇ (ਦਿਹਾੜੀ) ਬਹਿੰਦਿਆਂ ਉੱਠਦਿਆਂ (ਭਾਵ, ਕਾਰ-ਕਿਰਤ ਕਰਦਿਆਂ) ਪ੍ਰਭੂ ਦਾ ਨਾਮ ਸਿਮਰਦਾ ਹੈ।

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
ਸਤਿਗੁਰੂ ਦੇ ਮਨ ਵਿੱਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰ ਦਮ ਯਾਦ ਕਰਦਾ ਹੈ।

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
ਜਿਸ ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ, ਉਸ ਗੁਰਸਿੱਖ ਨੂੰ ਸਤਿਗੁਰੂ ਸਿੱਖਿਆ ਦੇਂਦਾ ਹੈ।

ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥
ਦਾਸ ਨਾਨਕ (ਭੀ) ਉਸ ਗੁਰਸਿੱਖ ਦੀ ਚਰਨ-ਧੂੜ ਮੰਗਦਾ ਹੈ ਜੋ ਆਪ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ ॥੨॥

ਗੁਰੂ ਗ੍ਰੰਥ ਸਾਹਿਬ, ਅੰਗ ੩੦੫, ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ

ਪੰਜ ਕਕਾਰ[ਸੋਧੋ]

ਕੰਘਾ, ਕੜਾ ਅਤੇ ਕਿਰਪਾਨ - ਪੰਜਾਂ ਵਿੱਚੋਂ ਤਿੰਨ ਕਕਾਰ

ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹੜੇ ਹਰ ਖ਼ਾਲਸਈ ਸਿੱਖ ਨੂੰ ਇਖਤਿਆਰ ਕਰਨੇ ਲਾਜ਼ਮੀ ਹਨ।

ਪੰਜ ਕਕਾਰ ਵਿੱਚ ਸ਼ਾਮਿਲ:

 • ਕੇਸ: ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ।
 • ਕੰਘਾ: ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ।
 • ਕੜਾ: ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ।
 • ਕਛਹਿਰਾ: ਦੋ ਮੋਰੀਆਂ ਵਾਲਾ ਕਛਾ।
 • ਕਿਰਪਾਨ: ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ।

ਇਕ ਸਿੱਖ ਦੀ ਪਰਿਭਾਸ਼ਾ ਇਹ ਵੀ ਹੋ ਸਕਦੀ ਹੈ। ਸਿੱਖ ਕਿਸੇ ਦੇ ਘਰ ਪੈਦਾ ਨਹੀਂ ਹੁੰਦਾ ਸਿੱਖ ਬਣਨਾ ਪੈਂਦਾ ਏ। ਇਹ ਜਰੂਰੀ ਨਹੀਂ ਕਿ ਸਿੱਖ ਦੇ ਘਰ ਪੈਦਾ ਹੋਣ ਵਾਲਾ ਵੀ ਸਿੱਖ ਹੀ ਹੋਏਗਾ। ਸਿੱਖ ਵਿਰਲੇ ਸੀ, ਵਿਰਲੇ ਹਨ ਤੇ ਵਿਰਲੇ ਹੀ ਹੋਣਗੇ।[22]

ਸਿੱਖ ਦੇ ਕਿਰਦਾਰ[ਸੋਧੋ]

“ਸਿਖਾਂ ਦੀ ਨਜ਼ਰ ਵਿਚ ਆਪਣੇ ਤੇ ਪਰਾਏ ਇਕੋ ਜਿਹੇ ਹੁੰਦੇ ਹਨ, ਇਹਨਾਂ ਦੀ ਨਜ਼ਰ ਵਿਚ ਦੋਸਤ ਤੇ ਦੁਸ਼ਮਣ ਵੀ ਬਰਾਬਰ ਹਨ। ਇਹ ਦੋਸਤਾਂ ਨਾਲ ਸਦਾ ਇਕ ਰੰਗ ਭਾਵ ਇਕਸਾਰ ਪੇਸ਼ ਆਉਂਦੇ ਹਨ, ਉਥੇ ਹੀ ਦੁਸ਼ਮਣਾਂ ਨਾਲ ਵੀ ਬਿਨ੍ਹਾਂ ਜੰਗ ਦੇ ਜੀਵਨ ਗੁਜ਼ਰ ਬਸਰ ਕਰਦੇ ਹਨ।”
ਖੁਲਾਸਤੁਤ ਤਵਾਰੀਖ਼-ਸੁਜਾਨ ਰਾਏ ਭੰਡਾਰੀ
“ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਫਿਰਕੇ ਦੇ ਲੋਕ ਭਾਵ ਸਿਖ ਮਾਰੇ ਜਾਣ ਲਈ ਵੀ ਇਕ ਦੂਜੇ ਨਾਲੋਂ ਅਗੇ ਵਧਣ ਦੀ ਕਰਦੇ ਸਨ, ਤੇ ਜਲਾਦ ਦੀਆਂ ਮਿੰਨਤਾਂ ਕਰਦੇ ਸਨ ਕਿ ਪਹਿਲ੍ਹਾਂ ਉਸਨੂੰ ਕਤਲ ਕੀਤਾ ਜਾਵੇ ।”
ਸੈਰੁਲ ਮੁਤਾਖ਼ਰੀਨ,ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ
“ਸਿੰਘ ਬੜੇ ਜ਼ੋਰਾਵਰ, ਸ਼ੇਰਾਂ ਵਰਗੇ ਜੁਆਨ ਤੇ ਭਰਵੇਂ ਕਦ ਵਾਲੇ ਹਨ। ਜੇ ਉਨ੍ਹਾਂ ਦੀ ਲਤ ਵੀ ਕਿਸੇ ਵਲੈਤੀ ਘੋੜੇ ਨੂੰ ਲਗ ਜਾਵੇ ਤਾਂ ਉਹ ਥਾਂ ਸਿਰ ਮਰ ਜਾਵੇ। ਉਹਨ੍ਹਾਂ ਦੀ ਬੰਦੂਕ ਸੌ ਸੌ ਕਦਮਾਂ ਤੇ ਵੈਰੀ ਦੀ ਖਬਰ ਜਾਂ ਲੈਂਦੀ ਹੈ । ਹਰ ਸੂਰਮਾ ਦੋ ਦੋ ਸੌ ਕੋਹ ਤਕ ਘੋੜੇ ਤੇ ਸਫਰ ਕਰ ਲੈਂਦਾ ਹੈ। ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਇਹ ਵਲੈਤੀ ਫ਼ੌਜ ਉੱਤੇ ਕਿਵੇਂ ਜਿਤ ਪਾਉਂਦੇ। ਆਖ਼ਰ ਦੁਰਾਨੀ ਦੀ ਫ਼ੌਜ ਨੇ ਵੀ ਸਿੱਖਾਂ ਦੀ ਤੇਗ ਦੀ ਧਾਂਕ ਮੰਨੀ ਹੈ।”
ਇਮਾਦੁਆ ਸਾਅਦਤ
“ਜੇਕਰ ਹਮਲੇ ਸਮੇਂ ਸਿੱਖ ਕਿਸੇ ਕਾਫ਼ਲੇ (ਸਰਕਾਰੀ) ਨੂੰ ਲੁਟਦੇ ਸਨ ਤਾਂ ਉਹ ਕਿਸੇ ਆਦਮੀ ਦੇ ਸਿਰ ਤੋਂ ਦਸਤਾਰ ਕਦੇ ਨਹੀ ਸਨ ਉਤਾਰਦੇ, ਅਤੇ ਸਿੱਖ, ਤੀਵੀਆਂ ਦੇ ਕੱਪੜੇ ਤੇ ਗਹਿਣਿਆਂ ਉੱਤੇ ਭੁਲ ਕੇ ਵੀ ਹਥ ਨਹੀ ਪਾਉਂਦੇ ਸਨ।”
ਤਵਾਰੀਖ਼ੇ ਪੰਜਾਬ,ਬੂਟੇ ਸ਼ਾਹ

ਹਵਾਲੇ[ਸੋਧੋ]

 1. James Minahan, Encyclopedia of Stateless Nations: Ethnic and National Groups around the World, 2nd Edition: Ethnic and National Groups around the World 2016 p.385
 2. "Census of India". Retrieved 4 April 2008.
 3. "Sikhs celebrate harvest festival". BBC. London.
 4. "Sikhs express shock after shootings at Wisconsin temple". BBC. 6 August 2012. Retrieved 6 August 2012.
 5. The Racialization of Hinduism, Islam, and Sikhism in the United States, Khyati Y. Joshi, 2006.
 6. "Learn About Sikhs". Archived from the original on 2017-02-04. Retrieved 2016-12-29. {{cite web}}: Unknown parameter |dead-url= ignored (help)
 7. "2011 National Household Survey". Statistics Canada. 8 May 2013. Retrieved 12 May 2013.
 8. "Overseas Indian: Connecting India with its Diaspora". Archived from the original on 31 December 2008. Retrieved 4 April 2008. {{cite web}}: Unknown parameter |deadurl= ignored (help)[ਮੁਰਦਾ ਕੜੀ]
 9. Rana, Yudhvir. "Pak NGO to resolve issues of Sikh community". The Times Of India. Retrieved 29 January 2011.
 10. "Reflecting a Nation: Stories from the 2011 Census". Australian Bureau of Statistics. 21 June 2012. Retrieved 11 May 2013.
 11. "2004 Sikh Population of Italy". Retrieved 4 April 2008.
 12. "2006 Sikh Population". Retrieved 26 September 2012.
 13. "Dubai's Sikh temple feeds the masses". The National (Abu Dhabi). 9 April 2014. Retrieved 21 March 2015.
 14. "2011 Gurdwara Philippines: Sikh Population of the Philippines". Archived from the original on 1 December 2011. Retrieved 11 June 2011. {{cite web}}: Unknown parameter |deadurl= ignored (help)
 15. "2013 Census QuickStats about culture and identity". Statistics New Zealand. Retrieved 12 November 2016.
 16. Iyer, Raman. "Sikhs in Singapore: Turbanators with rich tradition of donning uniform". Archived from the original on 17 ਅਕਤੂਬਰ 2019. Retrieved 9 March 2011. {{cite news}}: Unknown parameter |dead-url= ignored (help)
 17. Singh, Khushwant (2006). The Illustrated History of the Sikhs. India: Oxford University Press. p. 15. ISBN 0-19-567747-1.
 18. (Punjabi) Nabha, Kahan Singh (1930). ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ (in Punjabi). p. 720. Archived from the original on 18 ਮਾਰਚ 2005. Retrieved 29 May 2006. {{cite book}}: Unknown parameter |dead-url= ignored (help); Unknown parameter |trans_title= ignored (help)CS1 maint: unrecognized language (link)
 19. "Sikh Reht Maryada: Sikh Code of Conduct and Conventions". Shiromani Gurdwara Parbandhak Committee. Archived from the original on 10 ਅਕਤੂਬਰ 2008. Retrieved 6 November 2008. {{cite web}}: Unknown parameter |dead-url= ignored (help)
 20. "Petition to Disaggregate Sikhs Correctly in the 2010 Census". Archived from the original on 16 ਸਤੰਬਰ 2017. Retrieved 20 November 2014. {{cite web}}: Unknown parameter |dead-url= ignored (help)
 21. "Memorandum Regarding the Tabulation of Sikh Ethnicity in the United States Census" (PDF). Archived from the original (PDF) on 24 ਫ਼ਰਵਰੀ 2014. Retrieved 20 November 2014. {{cite web}}: Unknown parameter |dead-url= ignored (help)
 22. ਬਲਦੀਪ ਸਿੰਘ ਰਾਮੂੰਵਾਲੀਆ