ਬਾਲਮਣੀ ਅੰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਨਾਲਾਪਤ ਬਾਲਮਣੀ ਅੰਮਾ ਤੋਂ ਰੀਡਿਰੈਕਟ)
ਨਾਲਾਪਤ ਬਾਲਮਣੀ ਅੰਮਾ
ਜਨਮ(1909-07-19)19 ਜੁਲਾਈ 1909
ਪੁੰਨਆਯੁਕਲਮ, ਮਾਲਾਬਾਰ ਜ਼ਿਲ੍ਹਾ, ਮਦਰਾਸ ਪ੍ਰੈਜੀਡੈਂਸੀ, ਬ੍ਰਿਟਿਸ਼ ਭਾਰਤ
ਮੌਤ29 ਸਤੰਬਰ 2004(2004-09-29) (ਉਮਰ 95)
ਕੋਚੀ, ਕੇਰਲ, ਭਾਰਤ
ਕਿੱਤਾਕਵੀ
ਰਾਸ਼ਟਰੀਅਤਾਭਾਰਤੀ
ਸ਼ੈਲੀਕਵਿਤਾ
ਪ੍ਰਮੁੱਖ ਅਵਾਰਡਪਦਮ ਭੂਸ਼ਨ, ਸਾਹਿਤ ਅਕਾਦਮੀ ਅਵਾਰਡ, ਸਰਸਵਤੀ ਸਨਮਾਨ, ਅਸਾਨ ਪੁਰਸਕਾਰ, ਆਇਜ਼ੂਥਾਚਨ ਪੁਰਸਕਾਰਮ
ਜੀਵਨ ਸਾਥੀV. M. Nair
ਬੱਚੇਕਮਲਾ ਦਾਸ, ਸੁਲੋਚਨਾ, ਮੋਹਨਦਾਸ, ਸ਼ਿਆਮ ਸੁੰਦਰ

ਨਾਲਾਪਤ ਬਾਲਮਣੀ ਅੰਮਾ (19 ਜੁਲਾਈ 1909 – 29 ਸਤੰਬਰ 2004) ਮਲਯਾਲਮ ਭਾਸ਼ਾ ਦੀ ਇੱਕ ਭਾਰਤੀ ਕਵਿਤਰੀ ਅਤੇ ਲੇਖਿਕਾ ਸੀ। ਉਸ ਨੇ 500 ਤੋਂ ਜਿਆਦਾ ਕਵਿਤਾਵਾਂ ਲਿਖੀਆਂ ਹਨ। ਉਸ ਦੀ ਗਿਣਤੀ ਵੀਹਵੀਂ ਸ਼ਤਾਬਦੀ ਦੀਆਂ ਚਰਚਿਤ ਅਤੇ ਸਨਮਾਨਜਨਕ ਮਲਿਆਲਮ ਕਵਿਤਰੀਆਂ ਵਿੱਚ ਕੀਤੀ ਜਾਂਦੀ ਹੈ। ਉਹ ਪਦਮ ਭੂਸ਼ਣ,[1] ਸਰਸਵਤੀ ਸਨਮਾਨ, ਸਾਹਿਤ ਅਕਾਦਮੀ ਅਵਾਰਡ, ਅਤੇ ਏਜ਼ੂਥਾਚਨ ਅਵਾਰਡ ਸਮੇਤ ਕਈ ਪੁਰਸਕਾਰਾਂ ਅਤੇ ਸਨਮਾਨਾਂ ਦੀ ਪ੍ਰਾਪਤਕਰਤਾ ਸੀ।[2] ਉਹ ਲੇਖਿਕਾ ਕਮਲਾ ਸੂਰਯਾ ਦੀ ਮਾਂ ਸੀ।[3]

ਜੀਵਨੀ[ਸੋਧੋ]

ਬਾਲਮਣੀ ਅੰਮਾ ਦਾ ਜਨਮ 19 ਜੁਲਾਈ 1909[4] ਨੂੰ ਚਿਤੰਜੂਰ ਕੁਨਹੂਨੀ ਰਾਜਾ ਅਤੇ ਨਲਾਪਤ ਕੋਚੁਕੱਟੀ ਅੰਮਾ ਦੇ ਘਰ ਨਲਪੱਟ ਵਿਖੇ ਹੋਇਆ ਸੀ, ਜੋ ਕਿ ਪੁੰਨਯੁਰਕੁਲਮ, ਪੋਨਾਨੀ ਤਾਲੁਕ, ਬਰਤਾਨਵੀ ਭਾਰਤ ਦੇ ਮਾਲਾਬਾਰ ਜ਼ਿਲ੍ਹੇ ਵਿੱਚ ਉਸ ਦਾ ਜੱਦੀ ਘਰ ਹੈ। ਉਸ ਕੋਲ ਕੋਈ ਰਸਮੀ ਸਿੱਖਿਆ ਨਹੀਂ ਸੀ ਅਤੇ ਉਸ ਦੇ ਮਾਮੇ ਦੀ ਨਿਗਰਾਨੀ ਅਤੇ ਉਸ ਦੀਆਂ ਕਿਤਾਬਾਂ ਦੇ ਸੰਗ੍ਰਹਿ ਨੇ ਉਸ ਨੂੰ ਕਵੀ ਬਣਨ ਵਿਚ ਮਦਦ ਕੀਤੀ।[5] ਉਹ ਨਲਪੱਟ ਨਰਾਇਣ ਮੈਨਨ ਅਤੇ ਕਵੀ ਵਲਾਥੋਲ ਨਰਾਇਣ ਮੈਨਨ ਤੋਂ ਪ੍ਰਭਾਵਿਤ ਸੀ।[6]

19 ਸਾਲ ਦੀ ਉਮਰ ਵਿੱਚ ਅੰਮਾ ਨੇ ਵੀ.ਐਮ. ਨਾਇਰ ਜੋ ਵਿਆਪਕ ਤੌਰ 'ਤੇ ਪ੍ਰਸਾਰਿਤ ਮਲਿਆਲਮ ਅਖਬਾਰ, ਮਾਥਰੂਭੂਮੀ,[4][7] ਦੇ ਮੈਨੇਜਿੰਗ ਡਾਇਰੈਕਟਰ ਅਤੇ ਮੈਨੇਜਿੰਗ ਸੰਪਾਦਕ ਬਣੇ ਅਤੇ ਬਾਅਦ ਵਿੱਚ ਇੱਕ ਆਟੋਮੋਬਾਈਲ ਕੰਪਨੀ ਵਿੱਚ ਕਾਰਜਕਾਰੀ ਬਣੇ। ਉਹ ਆਪਣੇ ਪਤੀ ਨਾਲ ਰਹਿਣ ਲਈ ਆਪਣੇ ਵਿਆਹ ਤੋਂ ਬਾਅਦ ਕੋਲਕਾਤਾ ਚਲੀ ਗਈ ਸੀ।[8] ਵੀ.ਐਮ. ਨਾਇਰ ਦੀ ਮੌਤ 1977 ਵਿੱਚ ਹੋਈ।[9]

ਅੰਮਾ ਲੇਖਿਕਾ ਕਮਲਾ ਸੁਰੱਈਆ ਦੀ ਮਾਂ ਸੀ, (ਜਿਸ ਨੂੰ ਕਮਲਾ ਦਾਸ ਵੀ ਕਿਹਾ ਜਾਂਦਾ ਹੈ), ਜਿਸਨੇ ਆਪਣੀ ਮਾਂ ਦੀ ਇੱਕ ਕਵਿਤਾ, "ਦਿ ਪੈੱਨ" ਦਾ ਅਨੁਵਾਦ ਕੀਤਾ, ਜੋ ਇੱਕ ਮਾਂ ਦੀ ਇਕੱਲਤਾ ਨੂੰ ਬਿਆਨ ਕਰਦੀ ਹੈ। ਉਸ ਦੇ ਹੋਰ ਬੱਚਿਆਂ ਵਿੱਚ ਪੁੱਤਰ ਸ਼ਿਆਮ ਸੁੰਦਰ ਅਤੇ ਧੀ ਸੁਲੋਚਨਾ ਸ਼ਾਮਲ ਹਨ।

ਅਲਜ਼ਾਈਮਰ ਰੋਗ ਦੇ ਪੰਜ ਸਾਲ ਬਾਅਦ 29 ਸਤੰਬਰ 2004 ਨੂੰ ਅੰਮਾ ਦੀ ਮੌਤ ਹੋ ਗਈ।[4] ਉਸ ਦਾ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।[10]

ਹਵਾਲੇ[ਸੋਧੋ]

  1. "Padma Awards" (PDF). Ministry of Home Affairs, Government of India. 2015. Archived from the original (PDF) on 15 October 2015. Retrieved 21 July 2015.
  2. "Literary Awards". Government of Kerala. Archived from the original on 24 May 2007. Retrieved 13 November 2011.
  3. Weisbord, Merrily (2010). The Love Queen of Malabar: Memoir of a Friendship with Kamala Das. McGill-Queen's University Press. p. 116. ISBN 978-0-7735-3791-0. balamani amma.
  4. 4.0 4.1 4.2 "Balamani Amma no more". Indian Express. 30 September 2004. Retrieved July 12, 2021.
  5. Jadia, Varun (May 29, 2016). "This List of India's Most Gifted Women Poets Is Sure to Bring Some Enchantment in Your Life". The Better India. Retrieved 12 July 2021.
  6. Azheekode, Sukumar. "Balamaniamma". Archived from the original on 2 May 2014. Retrieved 13 November 2011.
  7. TNN (June 1, 2009). "Kamala Das passes away". Times of India. Retrieved 12 July 2021.
  8. Fox, Margalit (June 13, 2009). "Kamala Das, Indian Poet and Memoirist, Dies at 75". The New York Times. Retrieved 12 July 2021.
  9. "Balamani Amma". veethi.com. Retrieved 2022-07-19.
  10. "Kerala bids farewell to Balamani Amma". Times of India. PTI. September 30, 2004. Retrieved 12 July 2021.