ਨਾਸਤਿਕ ਕੇਂਦਰ
ਨਾਸਤਿਕ ਕੇਂਦਰ ਗਾਂਧੀਵਾਦ ਅਤੇ ਨਾਸਤਿਕਤਾ ਦੀ ਵਿਚਾਰਧਾਰਾ ਦੇ ਅਧਾਰ ਤੇ ਪੇਂਡੂ ਆਂਧਰਾ ਪ੍ਰਦੇਸ਼ ਵਿੱਚ ਸਮਾਜਿਕ ਤਬਦੀਲੀ ਸ਼ੁਰੂ ਕਰਨ ਲਈ ਗੋਪਾਲਰਾਜ ਰਾਮਚੰਦਰ ਰਾਓ (ਉਰਫ ਗੋਰਾ, 1902-1975) ਅਤੇ ਸਰਸਵਤੀ ਗੋਰਾ (1912-2006) ਦੁਆਰਾ ਸਥਾਪਤ ਇੱਕ ਸੰਸਥਾ ਹੈ। ਇਹ 1940 ਵਿੱਚ ਭਾਰਤ ਦੇ ਰਾਜ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਣ ਜ਼ਿਲ੍ਹੇ ਦੇ ਮੁਦਨੂਰ ਪਿੰਡ ਵਿੱਚ ਸਥਾਪਿਤ ਕੀਤੀ ਗਈ ਸੀ, ਜਿਸ ਨੂੰ ਮਗਰੋਂ 1947 ਵਿੱਚ ਵਿਜੇਵਾੜਾ ਵਿੱਚ ਬਦਲ ਦਿੱਤਾ ਗਿਆ ਸੀ। ਫੈਡਰੇਸ਼ਨ ਆਫ ਇੰਡੀਅਨ ਰੇਸ਼ਨਲਿਸਟ ਐਸੋਸੀਏਸ਼ਨਜ਼ ਦੇ ਮੈਂਬਰ ਸੰਗਠਨ ਦੇ ਰੂਪ ਵਿਚ, ਨਾਸਤਿਕ ਕੇਂਦਰ ਨੇ ਐਮਸਟਰਡਮ ਘੋਸ਼ਣਾ 2002 ਦੀ ਪੁਸ਼ਟੀ ਕੀਤੀ। ਸੰਸਥਾ ਨੂੰ ਸਮਾਜਿਕ ਕਾਰਜ ਦੇ ਖੇਤਰ ਵਿੱਚ ਪਾਇਨੀਅਰੀ ਕੰਮ ਕਰਨ ਲਈ 1986 ਵਿੱਚ ਮਨੁੱਖਤਾਵਾਦੀ ਅਤੇ ਨੈਤਿਕਵਾਦੀ ਯੂਨੀਅਨ ਦਾ ਅੰਤਰਰਾਸ਼ਟਰੀ ਮਨੁੱਖਤਾਵਾਦੀ ਅਵਾਰਡ ਮਿਲ ਚੁੱਕਾ ਹੈ। ਹਿੰਦ ਮਹਾਸਾਗਰ ਸੁਨਾਮੀ ਤੋਂ ਬਾਅਦ, ਨਾਸਤਿਕ ਕੇਂਦਰ ਨੇ ਉਸ ਤਬਾਹੀ ਦੇ ਪੀੜਤਾਂ ਨੂੰ ਸਹਾਇਤਾ ਮੁਹੱਈਆ ਕਰਨ ਲਈ ਇੰਸਟੀਚਿਊਟ ਫਾਰ ਹਿਊਮਨਿਸਟ ਸਟਡੀਜ਼ ਨਾਲ ਕੰਮ ਕੀਤਾ।[1] ਨਾਸਤਿਕ ਕੇਂਦਰ ਨੇ 5 ਜਨਵਰੀ 2014 ਨੂੰ 75 ਸਾਲ ਦੀ ਹੋਣ ਤੇ ਪਲੈਟੀਨਮ ਜੁਬਲੀ ਜਸ਼ਨ ਕੀਤਾ। ਗੋਰਾ ਦੀ ਬੇਟੀ ਮਿਥਰੀ ਇਸ ਵੇਲੇ ਚੇਅਰਪਰਸਨ ਹੈ, ਅਤੇ ਪੁੱਤਰ ਲਵੰਨਮ ਅਤੇ ਵਿਜਯਾਮ ਕੇਂਦਰ ਦੇ ਕਾਰਜਕਾਰੀ ਨਿਰਦੇਸ਼ਕਾਂ ਦੇ ਤੌਰ ਤੇ ਕੰਮ ਕਰ ਰਹੇ ਹਨ।[2]
ਧਰਮ ਨਿਰਪੱਖ ਸਮਾਜਿਕ ਕੰਮ
[ਸੋਧੋ]ਗੋਰਾ ਦੇ ਮਾਰਗਦਰਸ਼ਕ ਅਸੂਲਾਂ ਅਤੇ ਉਸ ਦੇ ਸਕਾਰਾਤਮਕ ਨਾਸਤਿਕਤਾ ਦੇ ਨਾਲ, ਨਾਸਤਕ ਕੇਂਦਰ, ਭਾਰਤ ਨੇ ਭਾਰਤੀ ਸਮਾਜਿਕ ਕਾਰਜ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ। ਗਾਂਧੀਵਾਦੀ ਸਿਧਾਂਤਾਂ ਦੇ ਨਾਲ ਸਮਾਜਿਕ ਪਰਿਵਰਤਨ ਦੇ ਕਾਜ ਲਈ ਪੈਦਾ ਹੋਏ, ਨਾਸਤਿਕ ਕੇਂਦਰ, ਭਾਰਤ ਨੇ ਸਮਾਜਿਕ ਬਦਲਾਅ ਲਈ ਸਮਾਜਿਕ ਕੰਮ ਸ਼ੁਰੂ ਕੀਤਾ ਅਤੇ ਜਾਰੀ ਰੱਖਿਆ। ਨਾਸਤਿਕ ਕੇਂਦਰ ਨੇ 1940 ਵਿੱਚ ਅਛੂਤਤਾ ਨੂੰ ਖਤਮ ਕਰਨ ਤੋਂ ਆਪਣਾ ਕੰਮ ਸ਼ੁਰੂ ਕੀਤਾ ਅਤੇ ਜਾਤ ਪ੍ਰਣਾਲੀ ਨੂੰ ਖ਼ਤਮ ਕਰਨ ਨੂੰ ਬ੍ਰਹਿਮੰਡੀ ਭੋਜਾਂ ਅਤੇ ਅੰਤਰ-ਜਾਤੀ ਵਿਆਹਾਂ ਦਾ ਆਯੋਜਨ ਕੀਤਾ, ਅੰਧ ਵਿਸ਼ਵਾਸਾਂ ਨੂੰ ਦੂਰ ਕਰਨ ਅਤੇ ਵਿਗਿਆਨਕ ਸੋਚ ਅਤੇ ਮਨੁੱਖਤਾਵਾਦ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ। ਮਹਾਤਮਾ ਗਾਂਧੀ ਨਾਸਤਿਕ ਕੇਂਦਰ ਦੇ ਕੰਮ ਤੋਂ ਪ੍ਰਭਾਵਿਤ ਹੋਇਆ ਸੀ ਅਤੇ ਅਤੇ ਨਾਸਤਿਕ ਗੋਰਾ ਨੂੰ ਮਿਲਿਆ ਸੀ। ਨਾਸਤਿਕ ਕੇਂਦਰ ਅਜੇ ਵੀ ਸਮਾਜਿਕ ਪਰਿਵਰਤਨ ਦੇ ਸਮਾਜਿਕ ਅਤੇ ਵਿਅਕਤੀਗਤ ਵਿਕਾਸ ਦੇ ਵਿਆਪਕ ਪ੍ਰੋਗਰਾਮਾਂ ਨੂੰ ਲੈ ਕੇ ਗੋਰਾ ਅਤੇ ਸਰਸਵਤੀ ਗੋਰਾ ਦੀ ਵਿਰਾਸਤ ਨੂੰ ਜਾਰੀ ਰੱਖ ਰਿਹਾ ਹੈ। ਨਾਸਤਿਕ ਕੇਂਦਰ ਨੇ ਸਮਾਜਿਕ ਸੰਸਥਾਵਾਂ ਆਰਥਿਕ ਸਮਤਾ ਮੰਡਲ ਵਸਾਵਯ ਮਹਿਲਾ ਮੰਡਲ ਅਤੇ ਸੰਸਕਾਰ ਸ਼ੁਰੂ ਕੀਤੀਆਂ। ਪਹਿਲੀਆਂ ਦੋ ਗੋਰਾ ਦੁਆਰਾ ਸਥਾਪਤ ਕੀਤੀਆਂ ਗਈਆਂ ਸਨ ਅਤੇ ਸੰਸਕਾਰ ਉਨ੍ਹਾਂ ਦੇ ਬਾਅਦ ਦੇ ਦੌਰ ਵਿੱਚ ਸ਼ੁਰੂ ਕੀਤੀ ਗਈ ਸੀ। ਆਰਥਿਕ ਸਮਤਾ ਮੰਡਲੀ ਇਕਸਾਰ ਪੇਂਡੂ ਵਿਕਾਸ ਅਤੇ ਬੱਚਿਆਂ ਲਈ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਸ਼ਾਮਲ ਹੈ। ਤਬਾਹੀ ਪ੍ਰਬੰਧਨ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਸੰਗਠਨ ਵਜੋਂ ਇਸਦਾ ਕੰਮ ਜਾਰੀ ਹੈ। ਸੰਗਠਨ ਦਾ ਬੁਣਕਰਾਂ ਅਤੇ ਕਬਾਇਲੀ ਆਬਾਦੀ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਸੰਸਥਾ ਦੁਆਰਾ ਚਲਾਏ ਜਾਂਦੇ ਅੱਖਾਂ ਦੇ ਕੈਂਪ ਅਤੇ ਪੋਲੀਓ ਕੈਂਪ ਬਹੁਤ ਮਸ਼ਹੂਰ ਹਨ। ਵਸਾਵਯ ਮਹਿਲਾ ਮੰਡਲ ਸਵੈ-ਮਦਦ ਗਰੁੱਪ, ਸਿਹਤ ਪ੍ਰੋਗ੍ਰਾਮਾਂ, ਕੰਮਕਾਜੀ ਔਰਤਾਂ ਦੇ ਹੋਸਟਲ, ਔਰਤਾਂ ਲਈ ਆਸਰਾ ਘਰ, ਸਮੱਸਿਆਵਾਂ ਵਾਲੀਆਂ ਔਰਤਾਂ ਲਈ ਆਸਰਾ ਘਰ, ਇੱਕ ਅੱਖਾਂ ਦੀ ਬੈਂਕ ਅਤੇ ਏਡਜ਼ ਨਿਯੰਤਰਣ ਵਰਗੇ ਔਰਤਾਂ ਲਈ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਯਤਨਸ਼ੀਲ ਹੈ। ਆਂਧ੍ਰ ਪ੍ਰਦੇਸ਼ ਵਿੱਚ ਆਪਣੇ ਮਹਿਲਾ ਸਲਾਹਕਾਰ ਪ੍ਰੋਗਰਾਮਾਂ ਲਈ ਇਹ ਸੰਸਥਾ ਬਹੁਤ ਮਸ਼ਹੂਰ ਹੈ।
ਸੰਸਕਾਰ (ਸੁਧਾਰ) ਅਪਰਾਧਿਕ ਕਬੀਲਿਆਂ ਵਿਚਕਾਰ ਨਾਸਤਿਕ ਕੇਂਦਰ ਦੇ ਕੰਮ ਦੀ ਇੱਕ ਪਹਿਲਕਦਮੀ ਹੈ, ਜਿਨ੍ਹਾਂ ਨੂੰ ਹੁਣ ਡੀਨੋਟੀਫਾਈਡ ਕਬੀਲਿਆਂ ਵਜੋਂ ਜਾਣਿਆ ਜਾਂਦਾ ਹੈ। ਲਵਾਨਮ, ਹੇਮਲਤਾ ਲਵਾਨਮ ਅਤੇ ਹੋਰਨਾਂ ਨੇ ਆਂਧਰਾ ਪ੍ਰਦੇਸ਼ ਦੀਆਂ ਅਪਰਾਧਿਕ ਬਸਤੀਆਂ ਵਿੱਚ ਕੰਮ ਕੀਤਾ ਅਤੇ ਅਪਰਾਧਿਕ ਸੁਧਾਰ ਲਈ ਕਦਮ ਉਠਾਏ। ਸੰਸਕਾਰ ਨੇ ਜੋਗੀਨੀ ਪ੍ਰਣਾਲੀ ਦੇ ਖਾਤਮੇ ਲਈ ਪ੍ਰੋਗਰਾਮ ਵੀ ਲਿਆ, ਜੋ ਤੇਲੰਗਾਨਾ ਖੇਤਰ ਦੀ ਦੇਵਦਾਸੀ ਪ੍ਰਣਾਲੀ ਦੀ ਰਹਿੰਦ ਖੂੰਹਦ ਹੈ। ਇਹ ਪੁਰਾਣੀ ਹੈਦਰਾਬਾਦ ਰਿਆਸਤ ਦੇ ਦੂਰ-ਦੁਰੇਡੇ ਪਿੰਡਾਂ ਦੀਆਂ ਗਰੀਬ ਅਛੂਤ ਔਰਤਾਂ ਉੱਤੇ ਥੋਪੀ ਗਈ ਇੱਕ ਘਿਨਾਉਣੀ ਅਭਿਆਸ ਹੈ। 1987 ਵਿੱਚ ਜੋਗਿਨੀਆਂ ਲਈ ਚੇਲੀ ਨਿਲਾਯਮ, ਸਿਸਟਰਜ਼ ਹੋਮ, ਦੀ ਸਥਾਪਨਾ ਨਿਜ਼ਾਮਾਬਾਦ ਜ਼ਿਲੇ ਵਿੱਚ ਵਾਰਨੀ ਵਿਖੇ ਕੀਤੀ ਗਈ ਸੀ। ਤਿੰਨੋਂ ਸੰਗਠਨਾਂ ਦਾ ਨਾਸਤਿਕ ਕੇਂਦਰ, ਵਿਜੇਵਾੜਾ ਵਿਖੇ ਹੈੱਡਕੁਆਰਟਰ ਹਨ।[3]
ਹਵਾਲੇ
[ਸੋਧੋ]- ↑ "U.S. Humanists & Indian Atheists Aid Tsunami Victims". PR Web. 12 January 2005. Archived from the original on 7 ਮਾਰਚ 2014. Retrieved 5 September 2013.
- ↑ "Platinum Jubilee of Atheist Centre, Vijayawada". The Hindu. 6 January 2014. Retrieved 7 January 2014.
- ↑ "NGO to prevent flesh trade in Medak". The Hindu. June 12, 2003. Archived from the original on ਫ਼ਰਵਰੀ 27, 2014. Retrieved June 12, 2003.
{{cite web}}
: Unknown parameter|dead-url=
ignored (|url-status=
suggested) (help)