ਨਿਕੋਲ ਕਿਡਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿਕੋਲ ਕਿਡਮੈਨ
AC
Nicole Kidman - Berlin 2015 retouched.jpg
65ਵੇਂ ਬਰਲਿਨ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਸਮੇਂ
ਜਨਮਨਿਕੋਲ ਮੈਰੀ ਕਿਡਮੈਨ
(1967-06-20) 20 ਜੂਨ 1967 (ਉਮਰ 55)[1]
ਹੋਨੋਲੂਲੂ, ਹਵਾਈ, ਅਮਰੀਕਾ
ਰਿਹਾਇਸ਼ਸਿਡਨੀ, ਅਸਟ੍ਰੇਲੀਆ
ਰਾਸ਼ਟਰੀਅਤਾਅਸਟ੍ਰੇਲੀਆ
ਅਲਮਾ ਮਾਤਰਮੈਲਬਾਰਨ ਯੂਨੀਵਰਸਿਟੀ
ਪੇਸ਼ਾਐਕਟਰ ਅਤੇ ਨਿਰਮਾਤਾ
ਸਰਗਰਮੀ ਦੇ ਸਾਲ1983–ਹੁਣ
ਨਗਰਸਿਡਨੀ
ਕਮਾਈ AU$183 million (March 2015)[2][3]
ਜੀਵਨ ਸਾਥੀਟਾੱਮ ਕਰੂਜ਼ (ਵਿ. 1990; ਤਲਾ. 2001)
ਕੀਥ ਅਰਬਨ (ਵਿ. 2006)
ਬੱਚੇ4
ਸੰਬੰਧੀਅੰਤੋਨੀਆ ਕਿਡਮੈਨ (ਭੈਣ)
ਵੈੱਬਸਾਈਟਦਫ਼ਤਰੀ ਵੈੱਬਸਾਈਟ

ਨਿਕੋਲ ਕਿਡਮੈਨ ਅਸਟ੍ਰੇਲੀਅਨ ਫ਼ਿਲਮੀ ਕਲਾਕਾਰ ਅਤੇ ਨਿਰਮਾਤਾ ਹੈ। ਉਸ ਨੇ 1989 ਵਿੱਚ ਥਰਿਲਰ ਫ਼ਿਲਮ ਡੈਡ ਕਾਮ ਵਿੱਚ ਆਪਣੀ ਜਿਵਨ ਦੀ ਸ਼ੁਰੂਆਤ ਕੀਤੀ ਅਤੇ ਬੰਕੋਕ ਦੇ ਮਿਨੀ ਲੜੀਵਾਰ ਰਾਹੀ। ਕਿਡਮੈਨ ਆਸਕਰ ਸਨਮਾਨ ਜੇਤੂ ਕਲਾਕਾਰ ਹੈ। ਕਿਡਮੈਨ ਦਾ ਜਨਮ ਅਸਟ੍ਰੇਲੀਆ ਵਿੱਚ ਹੋਇਆ। ਸਾਲ 2014 'ਚ ਪਿਤਾ ਦੇ ਦਿਹਾਂਤ ਦੀ ਵਜ੍ਹਾ ਕਾਰਨ ਉਸ ਦੀ ਪੇਸ਼ੇਵਰ ਤੇ ਨਿੱਜੀ ਜ਼ਿੰਦਗੀ ਕਾਫੀ ਮੁਸ਼ਕਿਲ ਰਹੀ। 47 ਸਾਲਾ ਨਿਕੋਲ ਕਿਡਮੈਨ ਪੈਂਡੀਗਟਨ ਫਿਲਮ ਦੇ ਆਸਟ੍ਰੇਲੀਆਈ ਪ੍ਰੀਮੀਅਰ ਮੌਕੇ ਹਾਜ਼ਰ ਸੀ ਜੋ ਕਿ ਸਾਲ 2014 ਉਸ ਦਾ ਮਨਪਸੰਦ ਸਾਲ ਨਹੀਂ ਰਿਹਾ। ਉਸ ਦੇ ਪਿਤਾ ਦੀ ਮੌਤ ਨਾਲ ਉਸ ਦਾ ਪਰਿਵਾਰ ਇੱਕ ਬਹੁਤ ਵੱਡੇ ਦੁੱਖ 'ਚੋਂ ਲੰਘਿਆ। ਅਭਿਨੇਤਰੀ ਨਿਕੋਲ ਕਿਡਮੈਨ ਦੇ 4 ਬੱਚੇ ਹਨ। ਇਨ੍ਹਾਂ ’ਚੋਂ ਇਸਾਬੇਲਾ ਉਸ ਦੀ ਗੋਦ ਲਈ ਬੇਟੀ ਹੈ। ਉਸ ਦੇ ਪਹਿਲੇ ਪਤੀ ਟਾੱਮ ਕਰੂਜ਼ ’ਚੋਂ ਇੱਕ ਬੇਟਾ ਹੈ। ਕੀਥ ਅਰਬਨ ’ਚੋਂ 2 ਬੱਚਿਆਂ ’ਚ ਇੱਕ ਬੇਟਾ ਅਤੇ ਬੇਟੀ ਹੈ। ਟਾੱਮ ਕਰੂਜ਼ ਤੋਂ ਤਲਾਕ ਦੇ ਬਾਅਦ ਨਿਕੋਲ ਕਿਡਮੈਨ ਨੇ ਗਾਇਕ ਕੀਥ ਅਰਬਨ ਤੋਂ ਸ਼ਾਦੀ ਕਰ ਲਈ ਸੀ। ਭਾਰਤੀ ਫ਼ਿਲਮ ਦੇ ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਆਪਣੀ ਆਉਣ ਵਾਲੀ ਫਿਲਮ 'ਸ਼ਿਵਾਏ' ਵਿੱਚ ਹਾਲੀਵੁੱਡ ਅਦਾਕਾਰਾ ਨਿਕੋਲ ਕਿਡਮੈਨ ਨਾਲ ਕੰਮ ਕੀਤਾ ਹੈ। ਅਜੇ ਇਸ ਫਿਲਮ ਵਿੱਚ ਅਦਾਕਾਰੀ ਕਰਨ ਦੇ ਨਾਲ ਹੀ ਇਸਦਾ ਨਿਰਦੇਸ਼ਨ ਵੀ ਕਰਨਗੇ।

ਸਨਮਾਨ[ਸੋਧੋ]

ਨਿਕੋਲ ਨੂੰ 2003 ਵਿੱਚ ਅਕੈਡਮੀ ਅਵਾਰਡ ਮਿਲਿਆ ਸੀ। ਅਮਰੀਕਾ ਵਿੱਚ ਦੇਸੀ ਸੰਗੀਤ ਦੇ ਬੜੇ ਸ੍ਟਾਰਾਂ ਵਿੱਚ ਤੋਂ ਏਕ ਕੀਥ ਅਰਬਨ ਨੂੰ ਗ੍ਰੈਮੀ ਅਵਾਰਡ ਮਿਲ ਚੁਕਾ ਹੈ ਅਤੇ ਇਸ ਨਾਲ ਪਹਲੇ ਉਨ੍ਹਾਂ ਨੂੰ 2004, 2005 ਅਤੇ 2006 ਵਿੱਚ ਦੇਸੀ ਸੰਗੀਤ ਏਸੋਸਿਏਸ਼ਨ ਦਾ ਵਾਰਸ਼ਕ ਅਵਾਰਡ ਮਿਲ ਚੁਕਾ ਹੈ। ਹਾਲਾਂ ਕਿ ਉਹ 2006 ਵਿੱਚ ਅਵਾਰਡ ਸਮਾਰੋਹ ਵਿੱਚ ਸ਼ਾਮਿਲ ਨਹੀਂ ਹੋ ਪਾਏ ਸਨ ਕਿਉਂ ਕਿ ਉਹ ਉਸ ਸਮਾਂ ਉਹਨਾ ਦਾ ਇਲਾਜ ਚਲ ਰਿਹਾ ਸੀ।

ਹਵਾਲੇ[ਸੋਧੋ]

  1. "Monitor". Entertainment Weekly (1264). 21 June 2013. p. 26. 
  2. Fitzsimmons, Caitlin (8 March 2015). "The 30 richest self-made women in Australia". BRW. Retrieved 27 October 2015. 
  3. "Bridges among Australia's richest women". Sky News Australia. 8 March 2015. Archived from the original on 16 ਅਕਤੂਬਰ 2015. Retrieved 27 October 2015.  Check date values in: |archive-date= (help)