ਨਿਪਾਹ ਵਾਇਰਸ ਲਾਗ
ਨਿਪਾਹ ਵਾਇਰਸ ਦੀ ਲਾਗ, ਨਿਪਾਹ ਵਾਇਰਸ ਦੇ ਕਾਰਨ ਇੱਕ ਵਾਇਰਲ ਲਾਗ ਹੁੰਦੀ ਹੈ। ਲਾਗ ਦੇ ਲੱਛਣ ਬੁਖ਼ਾਰ, ਖੰਘ, ਸਿਰ ਦਰਦ, ਸਾਹ ਚੜ੍ਹਨਾ, ਆਦਿ ਹੁੰਦੇ ਹਨ।[1] ਇਹ ਇੱਕ ਜਾ ਦੋ ਦਿਨਾਂ ਵਿੱਚ ਕੋਮਾ ਵਿੱਚ ਵੀ ਵਿਗੜ ਸਕਦਾ ਹੈ।[1] ਪੇਚੀਦਗੀਆਂ ਵਿੱਚ ਦਿਮਾਗ ਦੀ ਸੋਜ ਅਤੇ ਰਿਕਵਰੀ ਤੋਂ ਬਾਅਦ ਦੌਰੇ ਸ਼ਾਮਲ ਹੋ ਸਕਦੇ ਹਨ।
ਨਿਪਾਹ ਵਾਇਰਸ ਜੀਨਸ ਹੇਨਿਪਾਵਾਇਰਸ ਵਿੱਚ ਆਰਏਐਨਏ ਵਾਇਰਸ ਦੀ ਇੱਕ ਕਿਸਮ ਹੈ।ਇਹ ਦੋਵੇਂ ਲੋਕਾਂ ਅਤੇ ਜਾਨਵਰਾਂ ਤੋਂ ਲੋਕਾਂ ਤੱਕ ਫੈਲ ਸਕਦਾ ਹੈ।ਫੈਲਣ ਨੂੰ ਖਾਸ ਤੌਰ ਤੇ ਲਾਗ ਵਾਲੇ ਸਰੋਤ ਨਾਲ ਸਿੱਧੇ ਸੰਪਰਕ ਦੀ ਲੋੜ ਹੁੰਦੀ ਹੈ।[2] ਇਹ ਵਾਇਰਸ ਆਮ ਤੌਰ ਤੇ ਖ਼ਾਸ ਕਿਸਮ ਦੇ ਫਲ਼ਾਂ ਵਾਲੇ ਚਾਮਗਿਦੜਾਂ ਵਿੱਚ ਹੁੰਦਾ ਹੈ। ਇਸਦੀ ਤਸ਼ਖੀਸ ਲੱਛਣਾਂ 'ਤੇ ਅਧਾਰਿਤ ਹੈ ਅਤੇ ਪ੍ਰਯੋਗਸ਼ਾਲਾ ਜਾਂਚ ਦੁਆਰਾ ਪੁਸ਼ਟੀ ਕੀਤੀ ਜਾਂਦੀ ਹੈ।[3]
ਪ੍ਰਬੰਧਨ ਵਿੱਚ ਸਹਿਯੋਗੀ ਦੇਖਭਾਲ ਸ਼ਾਮਲ ਹੈ। 2018 ਦੇ ਅਨੁਸਾਰ ਕੋਈ ਵੀ ਵੈਕਸੀਨ ਜਾਂ ਵਿਸ਼ੇਸ਼ ਇਲਾਜ ਨਹੀਂ ਹੈ। ਰੋਕਥਾਮ ਚਾਮਗਿਦੜਾਂ ਅਤੇ ਬਿਮਾਰ ਸੂਰਾਂ ਦੇ ਸੰਪਰਕ ਤੋਂ ਬਚ ਕੇ ਹੈ ਅਤੇ ਕੱਚੀ ਖੰਜੂਰ ਦੇ ਸੇਵਨ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।[4] ਮਈ 2018 ਤਕ ਨਿਪਾਹ ਦੇ ਲਗਭਗ 700 ਇਨਸਾਨੀ ਕੇਸਾਂ ਦਾ ਅੰਦਾਜ਼ਾ ਲਗਾਇਆ ਗਿਆ ਹੈ ਜਿਸਦੇ ਵਿਚੋਂ 50 ਤੋਂ 75 ਪ੍ਰਤਿਸ਼ਤ ਰੋਗਾਣੂਆਂ ਦੀ ਮੌਤ ਹੋ ਚੁੱਕੀ ਹੈ।[5][6][7] ਮਈ 2018 ਵਿੱਚ, ਬੀਮਾਰੀ ਦੇ ਫੈਲਣ ਕਾਰਨ ਭਾਰਤ ਦੇ ਕੇਰਲਾ ਰਾਜ ਵਿੱਚ ਘੱਟੋ-ਘੱਟ 17 ਮੌਤਾਂ ਹੋਈਆਂ ਸਨ।[8][9][10]
ਮਲੇਸ਼ੀਆ ਵਿੱਚ ਫੈਲਣ ਦੇ ਦੌਰਾਨ 1998 ਇਸ ਬਿਮਾਰੀ ਦੀ ਪਹਿਲੀ ਸ਼ਨਾਖਤ 1998 ਮਲੇਸ਼ੀਆ ਵਿੱਚ ਫੈਲਣ ਦੇ ਦੌਰਾਨ ਕੀਤੀ ਗਈ ਸੀ ਜਦੋਂ ਕਿ ਵਾਇਰਸ ਨੂੰ 1999 ਵਿੱਚ ਪੂਰੀ ਤਰਾਂ ਖ਼ਤਮ ਕੇਆਰ ਦਿੱਤਾ ਗਿਆ ਸੀ।[11] ਇਸ ਦਾ ਨਾਂ ਮਲੇਸ਼ੀਆ ਦੇ ਇੱਕ ਪਿੰਡ, ਸੁੰਗਈ ਨਿਪਾਅ ਤੋਂ ਰੱਖਿਆ ਗਿਆ ਹੈ।[11] ਸੂਰ ਨੂੰ ਵੀ ਲਾਗ ਲੱਗ ਸਕਦੀ ਹੈ ਅਤੇ 1999 ਵਿੱਚ ਬਿਮਾਰੀ ਫੈਲਣ ਤੋਂ ਰੋਕਣ ਲਈ ਲੱਖਾਂ ਸੂਰ ਮਾਰੇ ਗਏ ਸਨ।[11]
ਹਵਾਲੇ
[ਸੋਧੋ]- ↑ 1.0 1.1 "Signs and Symptoms Nipah Virus (NiV)". CDC (in ਅੰਗਰੇਜ਼ੀ (ਅਮਰੀਕੀ)). Retrieved 24 May 2018.
- ↑ "Transmission Nipah Virus (NiV)". CDC (in ਅੰਗਰੇਜ਼ੀ (ਅਮਰੀਕੀ)). 20 March 2014. Retrieved 24 May 2018.
- ↑ "Diagnosis Nipah Virus (NiV)". CDC (in ਅੰਗਰੇਜ਼ੀ (ਅਮਰੀਕੀ)). 20 March 2014. Retrieved 24 May 2018.
- ↑ "Prevention Nipah Virus (NiV)". CDC (in ਅੰਗਰੇਜ਼ੀ (ਅਮਰੀਕੀ)). 20 March 2014. Retrieved 24 May 2018.
- ↑ Broder, Christopher C.; Xu, Kai; Nikolov, Dimitar B.; et al. (October 2013). "A treatment for and vaccine against the deadly Hendra and Nipah viruses". Antiviral Research (in ਅੰਗਰੇਜ਼ੀ). 100 (1): 8–13. doi:10.1016/j.antiviral.2013.06.012. ISSN 0166-3542. PMC 4418552. PMID 23838047.
- ↑ "Nipah virus outbreaks in the WHO South-East Asia Region". South-East Asia Regional Office. WHO. Retrieved 23 May 2018.
- ↑ "Morbidity and mortality due to Nipah or Nipah-like virus encephalitis in WHO South-East Asia Region, 2001-2018" (PDF). SEAR. Retrieved 2 June 2018.
112 cases since Oct 2013
- ↑ CNN, Manveena Suri, (22 May 2018). "10 confirmed dead from Nipah virus outbreak in India". CNN. Retrieved 25 May 2018.
{{cite news}}
:|last1=
has generic name (help)CS1 maint: extra punctuation (link) CS1 maint: multiple names: authors list (link) - ↑ "Nipah virus outbreak: Death toll rises to 14 in Kerala, two more cases identified". Hindustan Times. 27 May 2018. Retrieved 28 May 2018.
{{cite web}}
: Cite has empty unknown parameter:|dead-url=
(help) - ↑ "After the outbreak". Frontline (in ਅੰਗਰੇਜ਼ੀ). Retrieved 2018-07-10.
- ↑ 11.0 11.1 11.2 "Nipah Virus (NiV) CDC". www.cdc.gov (in ਅੰਗਰੇਜ਼ੀ (ਅਮਰੀਕੀ)). CDC. Archived from the original on 16 ਦਸੰਬਰ 2017. Retrieved 21 ਮਈ 2018.
{{cite web}}
: Unknown parameter|deadurl=
ignored (|url-status=
suggested) (help)