ਨਿਰਮਲ ਸੈਣੀ
ਨਿਰਮਲ ਸੈਣੀ | |
---|---|
ਜਨਮ | ਨਿਰਮਲ ਕੌਰ ਸੈਣੀ 8 ਅਕਤੂਬਰ 1938 |
ਮੌਤ | 13 ਜੂਨ 2021 ਮੋਹਾਲੀ, ਭਾਰਤ | (ਉਮਰ 82)
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਵਾਲੀਬਾਲ ਖਿਡਾਰੀ |
ਮਾਲਕ | ਭਾਰਤ ਦੀ ਮਹਿਲਾ ਰਾਸ਼ਟਰੀ ਵਾਲੀਬਾਲ ਟੀਮ ਦੀ ਕਪਤਾਨ |
ਜੀਵਨ ਸਾਥੀ | ਮਿਲਖਾ ਸਿੰਘ |
ਬੱਚੇ | 5 |
ਨਿਰਮਲ ਕੌਰ ਸੈਣੀ (ਅੰਗ੍ਰੇਜ਼ੀ: Nirmal Kaur Saini; 8 ਅਕਤੂਬਰ 1938 – 13 ਜੂਨ 2021) ਇੱਕ ਭਾਰਤੀ ਵਾਲੀਬਾਲ ਖਿਡਾਰਨ ਅਤੇ ਭਾਰਤ ਦੀ ਮਹਿਲਾ ਰਾਸ਼ਟਰੀ ਵਾਲੀਬਾਲ ਟੀਮ ਦੀ ਕਪਤਾਨ ਸੀ।[1] ਉਹ ਐਥਲੀਟ ਮਿਲਖਾ ਸਿੰਘ ਦੀ ਪਤਨੀ ਅਤੇ ਜੀਵ ਮਿਲਖਾ ਸਿੰਘ ਦੀ ਮਾਂ ਸੀ।
ਜੀਵਨੀ
[ਸੋਧੋ]ਉਸਦਾ ਜਨਮ 8 ਅਕਤੂਬਰ 1938 ਨੂੰ ਸ਼ੇਖੂਪੁਰਾ, ਪੰਜਾਬ (ਹੁਣ ਪਾਕਿਸਤਾਨ ਦਾ ਹਿੱਸਾ) ਵਿੱਚ ਹੋਇਆ ਸੀ।[2] ਉਹ ਰਾਜ ਵਿਭਾਗ ਵਿੱਚ ਔਰਤਾਂ ਲਈ ਖੇਡਾਂ ਦੀ ਡਾਇਰੈਕਟਰ ਸੀ। ਉਸਨੇ 1958 ਵਿੱਚ ਰਾਜਨੀਤਿਕ ਵਿਗਿਆਨ ਵਿੱਚ ਮਾਸਟਰ ਡਿਗਰੀ ਦੇ ਨਾਲ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ।
ਨਿੱਜੀ ਜੀਵਨ
[ਸੋਧੋ]ਨਿਰਮਲ ਸੈਣੀ ਨੇ ਬਾਅਦ ਵਿਚ ਮਿਲਖਾ ਸਿੰਘ ਨਾਲ ਵਿਆਹ ਕਰਵਾ ਲਿਆ।[3] ਉਹ 3 ਧੀਆਂ ਅਤੇ 1 ਪੁੱਤਰ, ਗੋਲਫਰ ਜੀਵ ਮਿਲਖਾ ਸਿੰਘ ਦੀ ਮਾਂ ਸੀ ਅਤੇ ਚੰਡੀਗੜ੍ਹ ਵਿੱਚ ਰਹਿੰਦੀ ਸੀ। 1999 ਵਿੱਚ, ਉਨ੍ਹਾਂ ਨੇ ਹੌਲਦਾਰ ਬਿਕਰਮ ਸਿੰਘ ਦੇ ਸੱਤ ਸਾਲਾ ਪੁੱਤਰ ਨੂੰ ਗੋਦ ਲਿਆ, ਜੋ ਟਾਈਗਰ ਹਿੱਲ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ ਸੀ।[4][5][6]
ਉਸਦੀ ਮੌਤ 13 ਜੂਨ 2021 ਨੂੰ ਮੋਹਾਲੀ ਵਿੱਚ ਕੋਵਿਡ-19 ਕਾਰਨ ਹੋਈ ਸੀ; ਉਸਦੇ ਪਤੀ ਦੀ ਪੰਜ ਦਿਨ ਬਾਅਦ ਮੌਤ ਹੋ ਗਈ।
ਹਵਾਲੇ
[ਸੋਧੋ]- ↑ "Legendary sprinter Milkha Singh's wife Nirmal dies due to COVID-19 complications | Off the field News - Times of India". The Times of India (in ਅੰਗਰੇਜ਼ੀ). Retrieved 13 June 2021.
- ↑ "Nirmal Kaur, Milkha Singh's wife, dies after fighting Covid-19 for 3 weeks". Hindustan Times (in ਅੰਗਰੇਜ਼ੀ). 13 June 2021. Retrieved 13 June 2021.
- ↑ "The Tribune - Magazine section - Saturday Extra". Tribuneindia.com. 4 November 2006. Archived from the original on 6 ਅਕਤੂਬਰ 2008. Retrieved 20 September 2009.
- ↑ Papnai, Chitra (22 February 2009). "Swinging star". The Telegraph. India. Archived from the original on 12 January 2013. Retrieved 20 March 2018.
- ↑ "Jeev Milkha Singh," the south-asian.com June 2002.
- ↑ "Carry on, Jeev," The Telegraph (Calcutta, India), 4 November 2006.