ਸਮੱਗਰੀ 'ਤੇ ਜਾਓ

ਨਿਹਾਲ ਸਿੰਘ ਵਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਹਾਲ ਸਿੰਘ ਵਾਲਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮੋਗਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
142055
ਵਾਹਨ ਰਜਿਸਟ੍ਰੇਸ਼ਨPB-66
ਨੇੜੇ ਦਾ ਸ਼ਹਿਰਮੋਗਾ
ਨਿਹਾਲ ਸਿੰਘ ਵਾਲਾ ਦਾ ਪੈਨੋਰਾਮਾ।

ਨਿਹਾਲ ਸਿੰਘ ਵਾਲਾ ਭਾਰਤੀ ਪੰਜਾਬ ਦੇ ਮੋਗੇ ਜ਼ਿਲੇ ਦਾ ਇੱਕ ਪਿੰਡ ਅਤੇ ਮੋਗਾ ਜਿਲ੍ਹੇ ਦੀ ਤਹਿਸੀਲ ਵੀ ਹੈ। ਨਿਹਾਲ ਸਿੰਘ ਵਾਲਾ ਤਹਿਸੀਲ ਅਧੀਨ ਲਗਭਗ 34 ਪਿੰਡ ਹਨ। ਇਹ ਮੋਗਾ ਤੋਂ ਲਗਪਗ 40 ਕਿਲੋਮੀਟਰ ਅਤੇ ਚੰੜੀਗੜ੍ਹ ਤੋਂ ਲਗਪਗ 175 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਹ ਸ਼ਹਿਰ ਗੁਰੂ ਗੋਬਿੰਦ ਸਿੰਘ ਮਾਰਗ ਤੇ ਧੂੜਕੋਟ ਤੋਂ ਬਾਅਦ ਅਤੇ ਮਧੇ ਤੋਂ ਪਹਿਲਾਂ ਹੈ। ਇਸਦੇ ਨਜ਼ਦੀਕੀ ਸ਼ਹਿਰ ਮੋਗਾ, ਬਰਨਾਲਾ, ਬਠਿੰਡਾ, ਫਰੀਦਕੋਟ ਅਤੇ ਲੁਧਿਆਣਾ ਹਨ। ਇਹ ਬਰਨਾਲਾ ਤੋਂ 41 ਕਿਲੋਮੀਟਰ ਦੂਰ ਹੈ। ਬਾਬਾ ਗੁਲਾਬ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਪਿੰਡ ਦੇ ਬਾਨੀ ਸਨ ਤੇ ਇਹਨਾਂ ਦੇ ਦੂਜੇ ਭਰਾ ਗੁਲਾਬ ਸਿੰਘ ਸਨ।

ਇਸ ਸ਼ਹਿਰ ਦੀ ਆਬਾਦੀ ਲਗਭਗ 10,852 ਹੈ ਅਤੇ ਇੱਥੇ ਮਿਊਂਨਿਸਪਲ ਕਮੇਟੀ ਹੈ।

ਮੋਗਾ ਤਹਿਸੀਲ ਵਿੱਚ ਨਿਹਾਲ ਸਿੰਘ ਵਾਲਾ, 44 N NW ਫਿਰੋਜ਼ਪੁਰ (1921) ਸਮੇਂ ਭਾਰਤ ਦਾ ਭੂਗੋਲਿਕ ਬਲਾਕ ਨਕਸ਼ਾ

ਸੰਤਾਲੀ ਦੀ ਪੰਜਾਬ ਦੀ ਵੰਡ ਦੇ ਵੇਲੇ ਇਥੇ ਦੇ ਲੋਕਾਂ ਨੇ ਇੱਕ ਵੀ ਮੁਸਲਮਾਨ ਦਾ ਜਾਨੀਂ ਨੁਕਸਾਨ ਨਹੀਂ ਸੀ ਹੋਣ ਦਿੱਤਾ ਅਤੇ ਪਿੰਡ ਦੇ ਮੋਹਰੀ ਉਹਨਾਂ ਨੂੰ ਵੱਡੇ ਘਰ ਛੱਡ ਕੇ ਆਏ ਸਨ ਜਿਥੋਂ ਉਹ ਕਾਫਲੇ ਦੇ ਰੂਪ ਵਿੱਚ ਪਾਕਿਸਤਾਨ ਚਲੇ ਗਏ।[1]

ਸਿੱਖਿਆ

[ਸੋਧੋ]

ਇਸ ਸ਼ਹਿਰ ਵਿੱਚ ਪੰਜ ਪ੍ਰਮੁੱਖ ਸਕੂਲ ਹਨ।

  1. ਕਮਲਾ ਨਹਿਰੂ ਸੈਨੇਟ ਸੈਕੰਡਰੀ ਸਕੂਲ
  2. ਰਾਇਲ ਕਾਨਵੈਂਟ ਸਕੂਲ, [2]
  3. ਗ੍ਰੀਨ ਵੈਲੀ ਕਾਨਵੈਂਟ ਸਕੂਲ, [3]
  4. ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ
  5. ਐਮਜੀ ਕਾਨਵੈਂਟ ਸਕੂਲ, ਹਿੰਮਤਪੁਰਾ [4]

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. ਨਿਹਾਲ ਸਿੰਘ ਵਾਲਾ ਪਿੰਡ ਦੇ ਮਰਹੂਮ ਗੁਰਨਾਮ ਸਿੰਘ ਧਾਲੀਵਾਲ, ਸੰਤਾਲੀ ਦੇ ਹੱਲਿਆਂ ਬਾਰੇ
  2. "Royal Convent School". Royal Convent School. Retrieved 28 November 2023.
  3. "Green Valley Convent School". greenvalleyconvent.com. Retrieved 28 November 2023.
  4. "M. G. Convent School". M. G. Convent School. Archived from the original on 17 ਜੁਲਾਈ 2024. Retrieved 17 July 2024.