ਨੀਤੀਸ਼ਤਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੀਤੀਸ਼ਤਕ ਭਰਥਰੀ ਹਰੀ[1] ਦੇ ਤਿੰਨ ਪ੍ਰਸਿੱਧ ਸ਼ਤਕਾਂ ਜਿਹਨਾਂ ਨੂੰ ਸ਼ਤਕਤ੍ਰੈ ਕਿਹਾ ਜਾਂਦਾ ਹੈ, ਵਿੱਚੋਂ ਇੱਕ ਹੈ। ਇਸ ਵਿੱਚ ਨੀਤੀ ਸੰਬੰਧੀ ਸੌ ਸ਼ਲੋਕ ਹਨ।

ਥੀਮ[ਸੋਧੋ]

ਇਸ ਸ਼ਤਕ ਵਿੱਚ ਕਵੀ ਭਰਤਰਹਰੀ ਨੇ ਆਪਣੇ ਅਨੁਭਵਾਂ ਦੇ ਆਧਾਰ ਉੱਤੇ ਅਤੇ ਲੋਕ ਵਿਵਹਾਰ ਉੱਤੇ ਅਧਾਰਿਤ ਨੀਤੀ ਸੰਬੰਧੀ ਸ਼ਲੋਕਾਂ ਦਾ ਸੰਗ੍ਰਿਹ ਕੀਤਾ ਹੈ। ਇੱਕ ਤਰਫ ਤਾਂ ਉਸਨੇ ਮੂਰਖਤਾ, ਲੋਭ, ਪੈਸਾ, ਦੁਰਜਨਤਾ, ਹੈਂਕੜ ਆਦਿ ਦੀ ਨਿੰਦਿਆ ਕੀਤੀ ਹੈ ਤਾਂ ਦੂਜੇ ਪਾਸੇ ਵਿਦਿਆ, ਸੱਜਣਤਾ, ਉਦਾਰਤਾ, ਸਵੈ-ਅਭਿਮਾਨ, ਸਹਿਣਸ਼ੀਲਤਾ, ਸੱਚ ਆਦਿ ਗੁਣਾਂ ਦੀ ਪ੍ਰਸ਼ੰਸਾ ਕੀਤੀ ਹੈ। ਨੀਤੀਸ਼ਤਕ ਦੇ ਸ਼ਲੋਕ ਸੰਸਕ੍ਰਿਤ ਵਿਦਵਾਨਾਂ ਵਿੱਚ ਹੀ ਨਹੀਂ ਸਗੋਂ ਸਭਨਾਂ ਭਾਰਤੀ ਭਾਸ਼ਾਵਾਂ ਵਿੱਚ ਸਮੇਂ ਸਮੇਂ ਸੂਕਤੀ ਰੁਪ ਵਿੱਚ ਵਰਤੇ ਜਾਂਦੇ ਰਹੇ ਹਨ।

ਉਦਾਹਰਣ[ਸੋਧੋ]

ਅਗਯ: ਸੁਖਮਾਰਾਧ੍ਯ: ਸੁਖਤਰਮਾਰਾਧ੍ਯਤੇ ਵਿਸ਼ੇਸ਼ਗਯ:।
ਗਿਆਨਲਵਦੁਰ੍ਵਿਦਗ੍ਧੰ ਬ੍ਰਹ੍ਮਾਪਿ ਤੰ ਨਰੰ ਨ ਰਞ੍ਜਯਤਿ ॥

(ਭਰ੍ਤ੍ਰਹਰਿ ਵਿਰਚਿਤ ਨੀਤਿਸ਼ਤਕਮ੍)[2]

ਅਰਥਾਤ:-ਜੋ ਅਬੋਧ ਹੈ ਉਸਨੂੰ ਅਸਾਨੀ ਨਾਲ ਖੁਸ਼ ਕੀਤਾ ਜਾ ਸਕਦਾ ਹੈ। ਜੋ ਵਿਸ਼ੇਸ਼ ਬੁੱਧੀਮਾਨ ਹੈ ਉਸਨੂੰ ਹੋਰ ਵੀ ਸੌਖ ਨਾਲ ਅਨੁਕੂਲ ਬਣਾਇਆ ਜਾ ਸਕਦਾ ਹੈ। ਪਰ ਜੋ ਮਨੁੱਖ ਘੱਟ ਗਿਆਨ ਵਾਲਾ ਤੇ ਉਪਰੋਂ ਹੰਕਾਰੀ ਹੈ ਉਸਨੂੰ ਖੁਦ ਬ੍ਰਹਮਾ ਵੀ ਖੁਸ਼ ਨਹੀਂ ਕਰ ਸਕਦਾ, ਮਨੁੱਖ ਦੀ ਤਾਂ ਗੱਲ ਹੀ ਛੱਡੋ?

  1. "ਪੁਰਾਲੇਖ ਕੀਤੀ ਕਾਪੀ". Archived from the original on 2009-04-10. Retrieved 2012-12-10. {{cite web}}: Unknown parameter |dead-url= ignored (help)
  2. Bhratrihari Shatakam|pages-18