ਨੀਤੂ ਅਰੋੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਤੂ ਅਰੋੜਾ
Neetu Arora.jpg
ਨੀਤੂ ਅਰੋੜਾ ਟੋਨੀ ਬਾਤਿਸ਼ ਕਲਾ ਉਤਸਵ ਸਮੇਂ ਬਠਿੰਡਾ ਵਿਖੇ
ਜਨਮ (1979-07-12) 12 ਜੁਲਾਈ 1979 (ਉਮਰ 40)
ਜ਼ਿਲ੍ਹਾ ਬਠਿੰਡਾ, ਪੰਜਾਬ, ਭਾਰਤ
ਪੇਸ਼ਾ ਅਧਿਆਪਕ, ਕਵੀ

ਨੀਤੂ ਅਰੋੜਾ (ਜਨਮ 12 ਜੁਲਾਈ 1979) ਪੰਜਾਬੀ ਕਵਿੱਤਰੀ ਅਤੇ ਅਧਿਆਪਿਕਾ ਹਨ।

ਨੀਤੂ ਅਰੋੜਾ ਨੇ ਸਰਕਾਰੀ ਸੈਕੰਡਰੀ ਸਕੂਲ, ਭਗਤਾ ਭਾਈਕਾ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ, ਬਠਿੰਡਾ ਤੋਂ ਐੱਮ.ਏ. ਪੰਜਾਬੀ, ਪੰਜਾਬੀ ਯੂਨੀਵਰਸਿਟੀ ਤੋਂ ਪੀਐੱਚ.ਡੀ. ਦੀ ਡਿਗਰੀ ਹਾਸਿਲ ਕੀਤੀ। ਹੁਣ ਉਹ ਯੂਨੀਵਰਸਿਟੀ ਕਾਲਜ ਘੁੱਦਾ (ਬਠਿੰਡਾ) ਵਿੱਚ ਸਹਾਇਕ ਪ੍ਰੋਫ਼ੈਸਰ ਹਨ।

ਪੁਸਤਕਾਂ[ਸੋਧੋ]

  • ਸੁਆਲਾਂ ਦੇ ਸਨਮੁਖ (ਕਾਵਿ-ਸੰਗ੍ਰਹਿ-2008)
  • ਮੈਂ ਇੱਥੇ ਕਿਤੇ (ਕਾਵਿ-ਸੰਗ੍ਰਹਿ-2016)
  • ਮੈਨੂੰ ਛੁੱਟੀ ਚਾਹੀਦੀ ਐ (ਅਨੁਵਾਦ-2019)

ਕਾਵਿ ਨਮੂਨਾ[ਸੋਧੋ]

ਸੁਪਨਸਾਜ਼
 
   ਉਹ ਸਮਝਦੇ ਹਨ
   ਮੈਂ ਖ਼ਤਰਨਾਕ ਔਰਤ ਹਾਂ
   ਔਰਤਾਂ ਜੋ ਸੁਰਖੀ ਨਹੀਂ ਲਾਉਂਦੀਆਂ
   ਚੂੜੀਆਂ ਨਹੀਂ ਪਾਉਂਦੀਆਂ
   ਗਹਿਣਿਆਂ ਦੀ ਥਾਂ
   ਕਿਤਾਬਾਂ ਖ਼ਰੀਦਦੀਆਂ ਹਨ
   
   ਜਿਹਨਾਂ ਦੇ ਪਰਸਾਂ ਵਿੱਚ
   ਕੰਘਾ ਸ਼ੀਸ਼ਾ ਨਹੀਂ
   ਕਾਗਜ਼ ਤੇ ਕਲਮਾਂ ਹੁੰਦੀਆਂ
   ਅਜਿਹੀਆਂ ਔਰਤਾਂ ਖ਼ਤਰਨਾਕ ਹੁੰਦੀਆਂ
  
   ਉਹ ਮੈਨੂੰ ਖ਼ਤਰਨਾਕ ਸਮਝ
   ਮੇਰਾ ਪਿੱਛਾ ਕਰਦੇ ਹਨ
   ਮੇਰੇ ਘਰ ਦਾ ਹਰ ਕੋਨਾ ਫਰੋਲਦੇ
   ਖਾਲੀ ਹੱਥ ਪਰਤ ਜਾਂਦੇ
   ਕਿਤੋਂ ਕੁਝ ਖ਼ਤਰਨਾਕ ਨਹੀਂ ਮਿਲਦਾ
   
   ਬਸ ਉਹ ਮੇਰੀਆਂ
   ਅੱਖਾਂ ਵੱਲ ਦੇਖਣਾ ਭੁੱਲ ਜਾਂਦੇ ਹਨ
   ਤੇ ਤਲਾਸ਼ੀ ਬਿਨਾਂ ਬਚੀ ਰਹਿੰਦੀ ਹੈ
   ਇਹ ਇੱਕੋ ਇੱਕ ਜਗ੍ਹਾ
   ਜਿੱਥੇ ਮੈਂ ਸੁਪਨੇ ਲੁਕੋ ਕੇ ਰੱਖਦੀ ਹਾਂ

ਧੁੰਦ

   ਅੱਜ ਸਵੇਰੇ
   ਡਾਢੀ ਧੁੰਦ ਨੂੰ ਦੇਖ
   ਮਾਂ ਆਖਦੀ ਸੀ
   ਕਿੰਨੀ ਗਹਿਰੀ ਧੁੰਦ ਹੈ
   ਬੰਦੇ ਨੂੰ ਬੰਦਾ ਨੀ ਦੀਂਹਦਾ

   ਮੈਂ ਮੁਸਕੁਰਾ ਕੇ ਆਖਿਆ
   ਮਾਂ ਤੈਨੂੰ ਅੱਜ ਪਤਾ ਲੱਗਿਐ ?

ਹਵਾਲੇ[ਸੋਧੋ]

http://punjabtimesusa.com/news/?p=8923