ਨੀਨਾ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੀਨਾ ਗਿੱਲ
Neena Gill, Member of the European Parliament, Belgium.jpg
ਸਾਬਕਾਸਥਿਤੀ ਸਥਾਪਤ
ਨਿੱਜੀ ਜਾਣਕਾਰੀ
ਜਨਮਲੁਧਿਆਣਾ, ਭਾਰਤ
ਕੌਮੀਅਤਬਰਤਾਨਵੀ
ਸਿਆਸੀ ਪਾਰਟੀਲੇਬਰ
ਸੰਤਾਨ1
ਅਲਮਾ ਮਾਤਰਲਿਵਰਪੂਲ ਦਾ ਜੋਹਨ ਮੂਰਸ ਵਿਸ਼ਵ ਵਿਦਿਆਲਾ
ਲੰਡਨ ਦਾ ਬਿਜ਼ਿਨਸ ਸਕੂਲ
ਵੈਬਸਾਈਟwww.neenagillmep.eu

ਨੀਨਾ ਗਿੱਲ, ਸੀਬੀਈ, ਇੱਕ ਬਰਤਾਨਵੀ ਲੇਬਰ ਪਾਰਟੀ ਸਿਆਸਤਦਾਨ ਹੈ। ਉਹ ਯੂਰਪੀ ਸੰਸਦ ਦੇ ਲਈ ਪੱਛਮੀ ਮਿਡਲੈਂਡਜ਼ ਤੋਂ ਪਹਿਲਾਂ 1999 ਤੋਂ 2009 ਤੱਕ ਚੁਣੀ ਗਈ ਸੀ ਅਤੇ ਫਿਰ 2014 ਵਿੱਚ ਮੁੜ-ਚੁਣੀ ਗਈ [1]

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਗਿੱਲ ਦਾ ਜਨਮ ਪੰਜਾਬ, ਉੱਤਰੀ ਭਾਰਤ ਵਿੱਚ ਹੋਇਆ ਸੀ, ਪਰ ਚੜ੍ਹਦੀ ਉਮਰੇ ਉਹ ਪਰਿਵਾਰ ਸਮੇਤ ਬਰਤਾਨੀਆ ਆ ਵਸੀ।[2]

ਗਿੱਲ ਨੇ 1979 ਵਿਚ ਲਿਵਰਪੂਲ ਜੌਹਨ ਮੂਰਸ ਯੂਨੀਵਰਸਿਟੀ ਤੋਂ ਸਮਾਜਿਕ ਸਿੱਖਿਆ ਵਿੱਚ ਇੱਕ ਬੈਚਲਰ ਦੀ ਡਿਗਰੀ ਹਾਸਿਲ ਕੀਤੀ।ਗਿੱਲ ਯੂਨੀਵਰਸਿਟੀ ਦੇ ਸਮੇਂ ਦੌਰਾਨ,ਵਿਦਿਆਰਥੀ ਪ੍ਰੀਸ਼ਦ [3] ਦੀ ਉਪ ਪ੍ਰਧਾਨ ਰਹੀ। ਉਸ ਨੇ ਬਾਅਦ ਵਿੱਚ ਪੋਸਟਗਰੈਜੂਏਟ ਪੇਸ਼ੇਵਾਰ ਯੋਗਤਾ, ਹਾਊਸਿੰਗ ਦੀ ਚਾਰਟਰਡ ਇੰਸਟੀਚਿਊਟ ਤੋਂ 1986 ਵਿੱਚ ਅਤੇ 1996 ਵਿਚ ਪ੍ਰਾਪਤ ਕੀਤੀ। ਉਸ ਨੇ ਸੀਨੀਅਰ ਕਾਰਜਕਾਰੀ ਪ੍ਰੋਗਰਾਮ, ਲੰਡਨ ਦੇ ਕਾਰੋਬਾਰੀ ਸਕੂਲ[3] ਤੋਂ ਪੂਰਾ ਕੀਤਾ।

ਉਸਨੂੰ ਕਈ ਏਸ਼ੀਆਈ ਭਾਸ਼ਾਵਾਂ ਵਿੱਚ ਮੁਹਾਰਤ ਹਾਸਿਲ ਹੈ, ਇਤਾਲਵੀ ਦੇ ਨਾਲ ਨਾਲ ਇਸ ਵੇਲੇ ਫਰੈਂਚ ਅਤੇ ਜਰਮਨ ਦਾ ਅਧਿਐਨ ਕਰ ਰਹੀ ਹੈ।

ਰੁਜ਼ਗਾਰ[ਸੋਧੋ]

ਗਿੱਲ, ਲੇਬਰ ਪਾਰਟੀ (EPLP) ਦੀ ਯੂਰਪੀਅਨ ਸੰਸਦ ਦਾ ਇੱਕ ਹਿੱਸਾ ਹੈ,  ਯੂਰਪੀ ਸੰਸਦ (EP) ਵਿਚ S&D ਗਰੁੱਪ ਦਾ ਬਰਤਾਨਵੀ ਵਫਦ ਦਾ ਹਿੱਸਾ ਹੈ। ਉਸ ਖਾਸ ਤੌਰ 'ਤੇ ਵਿੱਤੀ ਕਾਨੂੰਨ ਤੇ ਸਰਗਰਮੀ ਨਾਲ ਕੰਮ ਕਰਦੀ ਹੈ ਅਤੇ  2015 ਵਿੱਚ ਯੂਰਪੀਅਨ ਪੂੰਜੀ ਸਨਅਤ ਕੋਸ਼  (ਏਮ ਏਮ ਏਫ਼) ਦੇ ਕਾਨੂੰਨ[4] ਦੀ ਰਾਪੋਰਟੀਅਰ ਸੀ। 

ਸ਼ੁਰੂਆਤੀ ਰੁਜ਼ਗਾਰ[ਸੋਧੋ]

ਗ੍ਰੈਜੂਏਸ਼ਨ ਦੇ ਬਾਅਦ, ਗਿੱਲ ਨੇ ਇੱਕ ਲੇਖਾਕਾਰ ਵਜੋਂ ਸਿਖਲਾਈ ਸ਼ੁਰੂ ਕੀਤੀ ਪਰ ਲੰਡਨ ਦੀ ਈਲਿੰਗ ਪ੍ਰੀਸ਼ਦ ਵਲੋਂ ਕੰਮ ਦੀ ਪੇਸ਼ਕਸ਼ ਮਿਲਣ ਤੇ, ਛੱਡ ਦਿਤੀ।ਗਿੱਲ 29 ਸਾਲ ਦੀ ਉਮਰ ਚ ਬਰਤਾਨੀਆਂ ਦੀ ਇੱਕ ਹਾਊਸਿੰਗ ਐਸੋਸੀਏਸ਼ਨ[5] ਆਸਰਾ ਗਰੁੱਪ ਦੀ ਉਹ ਪਹਿਲੀ ਔਰਤ ਅਤੇ ਪਹਿਲੀ ਗੈਰ-ਚਿੱਟੀ ਅਤੇ ਜਵਾਨ ਮੁੱਖ ਪ੍ਰਬੰਧਕ ਬਣੀ। 1990 ਤੋਂ 1999 ਤੱਕ ਉਸ ਨੇ ਇੱਕ ਹਾਊਸਿੰਗ ਗਰੁੱਪ[6] ਨਿਓਲਨ ਵਿਚ ਮੁੱਖ ਕਾਰਜਕਾਰਨੀ ਦੇ ਤੌਰ 'ਤੇ ਸੇਵਾ ਕੀਤੀ।

ਰਾਜਨੀਤੀ[ਸੋਧੋ]

ਲੇਬਰ ਦੀ 1997 ਦੀ ਸਫਲਤਾ ਤੋਂ ਪਹਿਲਾਂ, ਗਿੱਲ ਨੇ ਲੇਬਰ ਦੀ ਸ਼ੈਡੋ ਕੈਬਨਿਟ ਨਾਲ ਮਿਲ ਕੇ ਪਾਰਟੀ ਦੀ ਸਮਾਜਿਕ ਨੀਤੀ ਨੂੰ [2] ਵਿਕਸਤ ਕਰਨ ਲਈ ਕੰਮ ਕੀਤਾ। 1999 ਵਿਚ, ਯੂਰਪੀਅਨ ਸੰਸਦ [7]  ਦੀ ਪਹਿਲੀ ਏਸ਼ੀਅਨ ਔਰਤ ਐਮ. ਈ. ਪੀ ਚੁਣੀ ਗਈ।ਵੈਸਟ ਮਿਡਲੈਂਡਜ਼ ਦੀ ਨੁਮਾਇੰਦਗੀ ਕਰਦਿਆਂ ਗਿੱਲ ਨੇ 1999 ਅਤੇ 2009 ਵਿਚਕਾਰ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ ਜਿਵੇਂ ਕਿ ਭਾਰਤ ਨਾਲ ਸਬੰਧਾਂ ਦੇ ਲਈ ਬਣੇ ਵਫ਼ਦ ਦੀ ਮੁਖੀ ਅਤੇ ਦੱਖਣੀ ਏਸ਼ੀਆ ਅਤੇ ਸਾਰਕ ਦੇਸ਼ਾਂ ਨਾਲ ਸੰਬਧਾਂ ਦੇ ਲਈ ਬਣੇ ਵਫ਼ਦ ਦੀ ਮੁਖੀ। ਉਹ  ਇੱਕ ਕਾਨੂੰਨੀ ਮਾਮਲਿਆਂ ਦੀ ਕਮੇਟੀ ਅਤੇ ਬਜਟ ਕਮੇਟੀ ਦਾ ਹਿੱਸਾ ਵੀ ਸੀ।

ਸੰਸਦ ਦੇ ਬਾਹਰ[ਸੋਧੋ]

ਗਿੱਲ 2009 ਵਿੱਚ ਤੀਜੀ ਵਾਰ ਐਮ. ਈ. ਪੀ ਚੋਣਾਂ ਚ ਅਸਫ਼ਲ ਰਹੀ, 2010 ਵਿੱਚ, ਗਿੱਲ ਨੇ ਏਸ ਏ ਏਸ ਸਾਫਟਵੇਅਰ ਦੇ ਸਮੂਹਿਕ ਮਾਮਲਿਆਂ ਦੀ ਉਪ ਪ੍ਰਧਾਨ ਦਾ ਅਹੁਦਾ ਸੰਭਾਲਿਆ ਜੋ ਕਿ ਉਸ ਕੋਲ ਜੂਨ 2013[6] ਤਕ ਰਿਹਾ।

 ਰਾਜਨੀਤੀ ਚ ਵਾਪਸੀ[ਸੋਧੋ]

2014 ਵਿੱਚ ਗਿੱਲ, ਵੈਸਟ ਮਿਡਲੈਂਡਜ਼ ਤੋਂ ਦੁਬਾਰਾ ਐਮ. ਈ. ਪੀ ਚੁਣੀ ਗਈ।  ਗਿੱਲ ਇਸ ਵੇਲੇ ਯੂਰਪੀਅਨ ਸੰਸਦ ਅੰਦਰ ਕਈ ਅਹੁਦਿਆਂ ਤੇ ਕੰਮ ਕਰ ਰਹੀ ਹੈ ਜਿਵੇਂ, ਉਹ ਆਰਥਿਕ ਅਤੇ ਮੁਦਰਾ ਮਾਮਲੇ ਤੇ ਬਣੀ ਵਫ਼ਦ ਦੀ ਮੈਂਬਰ ਹੈ ;ਵਿਦੇਸ਼ੀ ਮਾਮਲਿਆਂ ਬਾਰੇ ਵਫ਼ਦ ਦੀ ਬਦਲ ਮੈਂਬਰ ਹੈ, ਭਾਰਤ ਨਾਲ ਸੰਬਧਾਂ ਵਾਰੇ ਵਫਦ ਦੀ ਉਪ-ਪਰਧਾਨ ਅਤੇ  ਸੰਯੁਕਤ ਰਾਜ ਅਮਰੀਕਾ ਦੇ ਨਾਲ ਸੰਬਧਾਂ ਵਾਰੇ ਬਣੇ ਵਫ਼ਦ ਦੀ ਮੈਂਬਰ ਹੈ।  ਉਹ ਖਾਸ ਤੌਰ 'ਤੇ ਵਿੱਤੀ ਪ੍ਰਬੰਧ ਤੇ ਸਰਗਰਮੀ ਦਿਖਾ ਰਹੀ ਹੈ ਅਤੇ ਸਾਲ 2015 ਲਈ ਉਹ  ਯੂਰਪੀਅਨ ਧਨ ਮਾਰਕੀਟ ਫੰਡ (ਏਮ ਏਮ ਏਫ਼) ਪ੍ਰਬੰਧ ਰਾਪੋਰਟਿਅਰ ਰਹੀ ।  ਲੰਮੀ ਜਦੋਂ ਜਹਿਦ ਬਾਅਦ ਅਪ੍ਰੈਲ 2017[8] ਵਿਚ  ਸ਼ੈਡੋ ਬੈਂਕਾਂ ਤੇ ਚੌਕਸੀ ਰਖਣ ਵਾਲਾ ਨਵਾਂ ਕਾਨੂੰਨ ਪਾਸ ਹੋਇਆ।

ਪ੍ਰਾਪਤੀਆਂ[ਸੋਧੋ]

2017 ਚ ਨਵੇਂ ਸਾਲ ਦੇ ਸਨਮਾਨ ਸਮਾਰੋਹ[9] ਦੌਰਾਨ ਗਿੱਲ ਨੂੰ  ਬ੍ਰਿਟਿਸ਼ ਸਾਮਰਾਜ ਦਾ ਫੌਜਦਾਰ  (CBE) ਨਿਯੁਕਤ ਕੀਤਾ ਗਿਆ ਸੀ।

9 ਜਨਵਰੀ 2017 ਗਿੱਲ ਨੂੰ ਜਨਤਕ ਸੇਵਾਵਾਂ [10] ਚ ਪਾਏ ਯੋਗਦਾਨ ਲਈ ਇੱਕ ਪ੍ਰਵਾਸੀ ਭਾਰਤੀ ਸੰਮਾਨ ਪੁਰਸਕਾਰ ਨਾਲ ਸਨਮਾਨਿਤ ਗਿਆ ਸੀ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]