ਨੁਸਰਤ ਜਹਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੁਸਰਤ ਜਹਾਂ
ਨੁਸਰਤ ਜਹਾਂ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਸੰਭਾਲਿਆ
24 ਮਈ 2019
ਹਲਕਾਬਸੀਰਹਾਟ (ਲੋਕ ਸਭਾ ਹਲਕਾ)
ਬਹੁਮਤ350,369 (24.44%)

ਨੁਸਰਤ ਜਹਾਂ ਰੁਹੀ (ਅੰਗ੍ਰੇਜ਼ੀ: Nusrat Jahan Ruhi; ਜਨਮ 8 ਜਨਵਰੀ 1990) ਇੱਕ ਭਾਰਤੀ ਅਭਿਨੇਤਰੀ ਹੈ, ਜੋ ਮੁੱਖ ਤੌਰ 'ਤੇ ਬੰਗਾਲੀ ਸਿਨੇਮਾ ਵਿੱਚ ਕੰਮ ਕਰਦੀ ਹੈ।[1][2] 2019 ਵਿੱਚ, ਜਹਾਂ ਰਾਜਨੀਤੀ ਵਿੱਚ ਸਰਗਰਮੀ ਨਾਲ ਸ਼ਾਮਲ ਹੋ ਗਈ ਅਤੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਵਜੋਂ ਬਸ਼ੀਰਹਾਟ ਹਲਕੇ ਤੋਂ ਸੰਸਦ ਮੈਂਬਰ, ਲੋਕ ਸਭਾ ਚੁਣੀ ਗਈ।[3][4][5] ਜਹਾਂ ਦੀ ਸਕ੍ਰੀਨ ਡੈਬਿਊ ਰਾਜ ਚੱਕਰਵਰਤੀ ਦੀ ਫਿਲਮ 'ਸ਼ੋਟਰੂ' ਤੋਂ ਹੋਈ ਸੀ।[6]

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਜਹਾਂ ਦਾ ਜਨਮ 8 ਜਨਵਰੀ 1990 ਨੂੰ ਮੁਹੰਮਦ ਸ਼ਾਹ ਜਹਾਂ ਅਤੇ ਸੁਸ਼ਮਾ ਖਾਤੂਨ ਦੇ ਘਰ ਕਲਕੱਤਾ (ਹੁਣ ਕੋਲਕਾਤਾ), ਪੱਛਮੀ ਬੰਗਾਲ, ਭਾਰਤ ਵਿੱਚ ਇੱਕ ਉੱਤਰ ਪ੍ਰਦੇਸ਼ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ।[7] ਉਸਨੇ ਆਪਣੀ ਸਕੂਲੀ ਪੜ੍ਹਾਈ ਅਵਰ ਲੇਡੀ ਕਵੀਨ ਆਫ਼ ਦ ਮਿਸ਼ਨ ਸਕੂਲ, ਕੋਲਕਾਤਾ ਤੋਂ ਪੂਰੀ ਕੀਤੀ ਅਤੇ ਫਿਰ ਭਵਾਨੀਪੁਰ ਕਾਲਜ, ਕੋਲਕਾਤਾ ਵਿੱਚ ਬੈਚਲਰ ਆਫ਼ ਕਾਮਰਸ (ਆਨਰਸ) ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ।

ਸਿਆਸੀ ਕੈਰੀਅਰ[ਸੋਧੋ]

12 ਮਾਰਚ 2019 ਨੂੰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਪ੍ਰਧਾਨ, ਮਮਤਾ ਬੈਨਰਜੀ ਨੇ ਘੋਸ਼ਣਾ ਕੀਤੀ ਕਿ ਜਹਾਂ 2019 ਦੀਆਂ ਆਉਣ ਵਾਲੀਆਂ ਆਮ ਚੋਣਾਂ ਬਸੀਰਹਾਟ ਲੋਕ ਸਭਾ ਹਲਕੇ ਤੋਂ ਲੜੇਗੀ [8][9] ਉਹ ਭਾਜਪਾ ਉਮੀਦਵਾਰ ਸਯੰਤਨ ਬਾਸੂ ਵਿਰੁੱਧ 350,000 ਵੋਟਾਂ ਦੇ ਫਰਕ ਨਾਲ ਜੇਤੂ ਬਣ ਕੇ ਉਭਰੀ।[10]

ਨਿੱਜੀ ਜੀਵਨ[ਸੋਧੋ]

ਜਹਾਂ ਅਤੇ ਕਾਰੋਬਾਰੀ ਨਿਖਿਲ ਜੈਨ ਦਾ ਤੁਰਕੀ ਵਿੱਚ 19 ਜੂਨ 2019 ਨੂੰ ਇੱਕ ਵਿਸਤ੍ਰਿਤ ਵਿਆਹ ਸਮਾਰੋਹ ਹੋਇਆ ਸੀ, ਜਿਸ ਤੋਂ ਬਾਅਦ ਇੱਕ ਰਿਸੈਪਸ਼ਨ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਸ ਦੀ ਅਭਿਨੇਤਰੀ ਦੋਸਤ ਅਤੇ ਸੰਸਦ ਦੇ ਸਹਿ ਮੈਂਬਰ ਮਿਮੀ ਚੱਕਰਵਰਤੀ ਸਮੇਤ ਹੋਰ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ।[11][12][13]

ਜਹਾਂ ਨੇ ਬਾਅਦ ਵਿੱਚ ਦਾਅਵਾ ਕੀਤਾ ਕਿ ਇਹ ਵਿਆਹ ਕਾਨੂੰਨੀ ਨਹੀਂ ਸੀ ਅਤੇ "ਇਹ ਇੱਕ ਲਿਵ-ਇਨ ਰਿਸ਼ਤੇ ਤੋਂ ਵੱਧ ਕੁਝ ਨਹੀਂ ਸੀ"।[14][15] ਬਾਅਦ ਵਿੱਚ ਕੋਲਕਾਤਾ ਦੀ ਇੱਕ ਅਦਾਲਤ ਨੇ ਫੈਸਲਾ ਸੁਣਾਇਆ ਕਿ ਜਹਾਂ ਅਤੇ ਜੈਨ ਦਾ ਵਿਆਹ ਕਾਨੂੰਨੀ ਤੌਰ 'ਤੇ ਅਵੈਧ ਹੈ।

ਜਹਾਂ ਨੇ ਅਭਿਨੇਤਾ ਯਸ਼ ਦਾਸਗੁਪਤਾ ਨਾਲ ਆਪਣੇ ਰਿਸ਼ਤੇ ਦੀ ਸ਼ੁਰੂਆਤ ਕੀਤੀ ਪਰ ਦਸੰਬਰ 2021 ਤੱਕ ਉਨ੍ਹਾਂ ਦੀ ਵਿਆਹੁਤਾ ਸਥਿਤੀ ਅਣਜਾਣ ਹੈ ਅਗਸਤ 2021 ਵਿੱਚ, ਜਹਾਂ ਨੇ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਲੜਕੇ ਨੂੰ ਜਨਮ ਦਿੱਤਾ।[16] ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਜਨਮ ਸਰਟੀਫਿਕੇਟ ਵਿੱਚ ਪਿਤਾ ਦਾ ਨਾਮ ਦਾਸਗੁਪਤਾ ਹੈ।[17]

ਅਵਾਰਡ[ਸੋਧੋ]

  • 2021 ਵਿੱਚ ਨੁਸਰਤ ਨੂੰ 16ਵੇਂ ਤੁਮੀ ਅਨੰਨਿਆ ਅਵਾਰਡ ਵਿੱਚ "ਦ ਯੂਥ ਆਈਕਨ" ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
  • 2022 ਵਿੱਚ ਨੁਸਰਤ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੁਆਰਾ ਮਹਾਨਾਇਕਾ ਨਾਲ ਸਨਮਾਨਿਤ ਕੀਤਾ ਗਿਆ ਸੀ।[18]

ਹਵਾਲੇ[ਸੋਧੋ]

  1. Ganguly, Ruman (27 April 2011). "It's too good to be true: Nusrat Jahan". The Times of India. Archived from the original on 6 November 2011. Retrieved 26 January 2012.
  2. "Interview: Tollywood Actress Nusrat Jahan Talks About Bengali Movie "Shatru" Co-Starring Jeet and her Background and Experience – Washington Bangla Radio USA". Washingtonbanglaradio.com. Archived from the original on 26 ਜੂਨ 2019. Retrieved 26 January 2012.
  3. "Nusrat Jahan: A peek into Nusrat Jahan's most controversial year". The Times of India (in ਅੰਗਰੇਜ਼ੀ). 28 December 2021. Retrieved 31 December 2021.
  4. "Bengal election results: Dev, Mimi, Locket, Nusrat rule as bed tea goes bitter for Moon Moon". India Today. 23 May 2019. Retrieved 14 February 2020.
  5. "Meet the glamorous new parliamentarians Mimi Chakraborty and Nusrat Jahan: Photogallery". The Times of India. 29 May 2019. Retrieved 25 January 2021.
  6. Sen, Zinia (2 June 2011). "Newcomer Nusrat Jahan is nervous about her debut film, "Shotru"'s release in Kolkata today. "My hands are no more cold, they are numb," said the actor". The Times of India. Retrieved 31 July 2022.
  7. "Members : Lok Sabha Profile - Ruhi, MS. Nusrat Jahan". loksabhaph.nic.in. Retrieved 8 February 2020.
  8. Ganguly, Ruman (12 March 2019). "I'm thrilled to start my political career: Shehzad khan". The Times of India. Retrieved 14 March 2019.
  9. "India film star MPs hit back at 'outfit trolls'". BBC News. 29 May 2019. Retrieved 6 May 2022.
  10. "Basirhat Election result 2019: Bengali actress Nusrat Jahan wins by over 3, 50, 000 votes". Times Now (in ਅੰਗਰੇਜ਼ੀ). 24 May 2019. Retrieved 6 May 2022.
  11. "TMC first-time MP Nusrat Jahan gets married in Turkey; skips Parliament oath-taking ceremony". The Economic Times. 21 June 2019. Retrieved 15 July 2019.
  12. "Inside newly-elected MP and Bengali actress Nusrat Jahan's dream wedding in Turkey". New Indian Express. 22 June 2019. Retrieved 15 July 2019.
  13. "Actress-MP Nusrat Jahan wedding reception: Mamata Banerjee and Mimi Chakraborty arrive at function". India Today (in ਅੰਗਰੇਜ਼ੀ). 4 July 2019. Retrieved 15 July 2019.
  14. "Marriage with Nikhil Jain not legal, our separation happened". Times Of India. 9 June 2021. Retrieved 6 May 2022.
  15. "Estranged husband Nikhil Jain claims Nusrat Jahan always avoided getting marriage registered". The Economic Times. 14 June 2021. Retrieved 6 May 2022.
  16. Banerjie, Monideepa (26 August 2021). "Trinamool Congress MP Nusrat Jahan Becomes Mother Of Baby Boy". NDTV. Retrieved 26 August 2021.
  17. "Actress-MP Nusrat Jahan's son's birth certificate shows baby's father as Yash Dasgupta". The Economic Times. 17 September 2021. Retrieved 6 May 2022.
  18. "'মহানায়ক' সোহম, 'মহানায়িকা' নুসরত জাহান, 'দিদি'কে ধন্যবাদ ২ তারকার". Indian Express (in Bengali). 25 July 2022. Retrieved 31 July 2022.