ਨੂਤਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨੂਤਨ
Nutan in Hrishikesh Mukherjee's Anari (1959) film.jpg
ਨੂਤਨ ਅਨਾੜੀ ਵਿੱਚ (1959)
ਜਨਮ ਨੂਤਨ ਸਾਮਰਥ
4 ਜੂਨ 1936(1936-06-04)
ਬੰਬਈ, ਬੰਬਈ ਪ੍ਰੈਜੀਡੈਂਸੀ, ਭਾਰਤ
ਮੌਤ 21 ਫਰਵਰੀ 1991(1991-02-21) (ਉਮਰ 54)
ਭਾਰਤ
ਬੱਚੇ ਮੋਨੀਸ਼ ਬਾਹਲ

ਨੂਤਨ (24 ਜੂਨ 1936 -21 ਫ਼ਰਵਰੀ 1991) ਸਾਮਰਥ ਹਿੰਦੀ ਸਿਨੇਮਾ ਦੀਆਂ ਸਭ ਤੋਂ ਪ੍ਰਸਿੱਧ ਅਦਾਕਾਰਾਵਾਂ ਵਿੱਚੋਂ ਇੱਕ ਰਹੀ ਹੈ।[1][2] ਨੂਤਨ ਦਾ ਜਨਮ 24 ਜੂਨ 1936 ਨੂੰ ਇੱਕ ਪੜ੍ਹੇ ਲਿਖੇ ਅਤੇ ਇਲੀਟ ਪਰਵਾਰ ਵਿੱਚ ਹੋਇਆ ਸੀ। ਇਹਨਾਂ ਦੀ ਮਾਤਾ ਦਾ ਨਾਮ ਸ਼੍ਰੀਮਤੀ ਸ਼ੋਭਨਾ ਸਾਮਰਥ ਅਤੇ ਪਿਤਾ ਦਾ ਨਾਮ ਸ਼੍ਰੀ ਕੁਮਾਰਸੇਨ ਸਾਮਰਥ ਸੀ। ਨੂਤਨ ਨੇ ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ 1950 ਵਿੱਚ ਕੀਤੀ ਸੀ ਜਦੋਂ ਉਹ ਸਕੂਲ ਵਿੱਚ ਹੀ ਪੜ੍ਹਦੀ ਸੀ ਅਤੇ ਉਮਰ ਮਸਾਂ 14 ਸਾਲ ਦੀ ਸੀ। ਨੂਤਨ ਆਪਣੀਆਂ ਗੈਰ ਰਵਾਇਤੀ ਭੂਮਿਕਾਵਾਂ ਲਈ ਪ੍ਰਸਿੱਧ ਸੀ, ਅਤੇ ਉਹਦੀ ਅਦਾਕਾਰੀ ਅਕਸਰ ਭਰਪੂਰ ਪ੍ਰਸ਼ੰਸਾ ਖੱਟ ਲੈਂਦੀ ਸੀ।[3]

ਕੈਰੀਅਰ ਦੀ ਸ਼ੁਰੂਆਤ[ਸੋਧੋ]

ਨੂਤਨ ਨੇ ਬਾਲ ਕਲਾਕਾਰ ਵਜੋਂ ਫ਼ਿਲਮ ਨਲ ਦਮਯੰਤੀ ਨਾਲ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਵਿੱਚ ਨੂਤਨ ਨੇ ਸੰਪੂਰਨ ਭਾਰਤੀ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲਿਆ ਜਿਸ ਵਿੱਚ ਉਹ ਪਹਿਲਾਂ ਚੁਣੀ ਗਈ ਲੇਕਿਨ ਬਾਲੀਵੁਡ ਦੇ ਕਿਸੇ ਨਿਰਮਾਤਾ ਦਾ ਧਿਆਨ ਉਨ੍ਹਾਂ ਵੱਲ ਨਹੀਂ ਗਿਆ। ਬਾਅਦ ਵਿੱਚ ਆਪਣੀ ਮਾਂ ਅਤੇ ਉਨ੍ਹਾਂ ਦੇ ਮਿੱਤਰ ਮੋਤੀਲਾਲ ਦੀ ਸਿਫਾਰਿਸ਼ ਦੀ ਵਜ੍ਹਾ ਨਾਲ ਨੂਤਨ ਨੂੰ ਸਾਲ 1950 ਵਿੱਚ ਫ਼ਿਲਮ ਸਾਡੀ ਧੀ ਵਿੱਚ ਅਭਿਨੇ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ਦਾ ਨਿਰਦੇਸ਼ਨ ਉਨ੍ਹਾਂ ਦੀ ਮਾਂ ਸ਼ੋਭਨਾ ਸਮਰਥ ਨੇ ਕੀਤਾ। ਇਸ ਦੇ ਬਾਅਦ ਨੂਤਨ ਨੇ ਹਮ ਲੋਗ, ਸ਼ੀਸ਼ਮ, ਨਗੀਨਾ ਅਤੇ ਸ਼ਵਾਬ ਵਰਗੀਆਂ ਕੁੱਝ ਫਿਲਮਾਂ ਵਿੱਚ ਅਭਿਨੇ ਕੀਤਾ ਲੇਕਿਨ ਇਨ੍ਹਾਂ ਫ਼ਿਲਮਾਂ ਨਾਲ ਉਹ ਕੁੱਝ ਖਾਸ ਪਛਾਣ ਨਹੀਂ ਬਣਾ ਸਕੀ।

ਹਵਾਲੇ[ਸੋਧੋ]