ਨੇਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੁੱਧ, ਦਹੀਂ ਹੱਥੀਂ ਰਿੜਕਣ ਵਾਲੀ ਮਧਾਣੀ ਨੂੰ ਘੁਮਾਉਣ ਵਾਲੀ ਰੱਸੀ ਨੂੰ ਨੇਤਰਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਨੇਤੀ ਕਹਿੰਦੇ ਹਨ। ਨੇਤਰੇ ਦੀ ਲੰਬਾਈ ਆਮ ਤੌਰ ਤੇ ਛੇ ਕੁ ਫੁੱਟ ਹੁੰਦੀ ਹੈ। ਨੇਤਰਾ ਬਣਾਉਣ ਲਈ ਪਹਿਲਾਂ ਸੁਣ ਦੀ 22/23 ਕੁ ਫੁੱਟ ਲੰਮੀ ਰੱਸੀ ਵੱਟੀ ਜਾਂਦੀ ਹੈ। ਫੇਰ ਉਸ ਰੱਸੀ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਭਿਉਂ ਕੇ ਥਾਪੀ ਨਾਲ ਕੁੱਟਕੇ ਮੈਲ ਕੱਢ ਕੇ ਵੱਟ ਚਾੜ੍ਹ ਕੇ ਧੁੱਪੇ ਸੁੱਕਣਾ वे ਪਾ ਦਿੱਤਾ ਜਾਂਦਾ । ਜਦ ਰੱਸੀ ਸੁੱਕ ਜਾਂਦੀ ਹੈ ਤਾਂ ਉਸ ਨੂੰ ਤਿੰਨ ਲੜਾ ਮੇਲ ਲਿਆ ਜਾਂਦਾ ਹੈ। ਮੇਲੀ ਹੋਈ ਰੱਸੀ ਦੇ ਦੋਵੇਂ ਸਿਰਿਆਂ ਵਿਚ ਦੋ ਗੁੱਲੀਆਂ ਪਾ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਗੁੱਲੀਆਂ ਨੂੰ ਢੀਂਡੀਆਂ ਕਹਿੰਦੇ ਹਨ। ਗੁੱਲੀ ਲੱਕੜ ਦੇ ਇਕ ਛੋਟੇ ਜਿਹੇ ਟੁੱਕੜੇ ਨੂੰ ਕਹਿੰਦੇ ਹਨ ਜਿਸ ਦੇ ਦੋਵੇਂ ਸਿਰੇ ਗੋਲ ਜਿਹੇ ਘੜੇ/ਖਰਾਦੇ ਹੁੰਦੇ ਹਨ। ਵਿਚਾਲੇ ਵਾਢਾ ਪਾਇਆ ਹੁੰਦਾ ਹੈ। ਇਹ ਹੈ ਨੇਤਰੇ ਦੀ ਬਣਤਰ।

ਜਿਥੇ ਪਹਿਲਾਂ ਸਾਰੇ ਦਾ ਸਾਰਾ ਦੁੱਧ, ਦਹੀਂ ਹੱਥੀਂ ਨੇਤਰੇ ਵਾਲੀਆਂ ਮਧਾਣੀਆਂ ਨਾਲ ਰਿੜਕਿਆ ਜਾਂਦਾ ਸੀ, ਉਥੇ ਹੁਣ ਬਹੁਤੇ ਪਰਿਵਾਰ ਬਿਜਲੀ ਨਾਲ ਚੱਲਣ ਵਾਲੀਆਂ ਮਧਾਣੀਆਂ ਨਾਲ ਦੁੱਧ, ਦਹੀਂ ਰਿੜਕਦੇ ਹਨ। ਹੁਣ ਨੇਤਰੇ ਵਾਲੀਆਂ ਮਧਾਣੀਆਂ ਨਾਲ ਦੁੱਧ, ਦਹੀਂ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਰਿੜਕਿਆ ਜਾਂਦਾ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.