ਨੈਨੀਤਾਲ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੈਨੀਤਾਲ ਝੀਲ
ਝੀਲ ਦਾ ਦ੍ਰਿਸ
ਸਥਿਤੀ ਉਤਰਾਖੰਡ
ਗੁਣਕ 29°24′N 79°28′E / 29.4°N 79.47°E / 29.4; 79.47ਗੁਣਕ: 29°24′N 79°28′E / 29.4°N 79.47°E / 29.4; 79.47
ਝੀਲ ਦੇ ਪਾਣੀ ਦੀ ਕਿਸਮ ਕੁਦਰਤੀ ਤਾਜ਼ਾ ਪਾਣੀ
ਪਾਣੀ ਦਾ ਨਿਕਾਸ ਦਾ ਦੇਸ਼ ਭਾਰਤ
ਵੱਧ ਤੋਂ ਵੱਧ ਲੰਬਾਈ 1,432 m (4,698 ft)
ਵੱਧ ਤੋਂ ਵੱਧ ਚੌੜਾਈ 457 m (1,499 ft)
ਖੇਤਰਫਲ 48.76 ha (120.5 acres)
ਵੱਧ ਤੋਂ ਵੱਧ ਡੂੰਘਾਈ 27.3 m (90 ft)
ਝੀਲ ਦੇ ਪਾਣੀ ਦਾ ਚੱਕਰ 1.16 ਸਾਲ
ਤਲ ਦੀ ਉਚਾਈ 1,938 m (6,358 ft)
ਬਸਤੀਆਂ ਨੈਨੀਤਾਲ

ਨੈਨੀਤਾਲ ਭਾਰਤ ਦੇ ਪ੍ਰਾਂਤ ਉੱਤਰਾਖੰਡ ਦੇ ਨੈਨੀਤਾਲ ਸ਼ਹਿਰ ਵਿੱਚ ਸਥਿਤ ਹੈ। ਇਹ ਝੀਲ ਦੀ ਸਮੁੰਦਰ ਤਲ ਤੋਂ ਉਚਾਈ ਲਗਪਗ 1900 ਮੀਟਰ ਹੈ ਅਤੇ ਖੇਤਰਫਲ ਲਗਪਗ 49 ਹੈਕਟੇਅਰ ਹੈ। ਇਸ ਦਾ ਆਕਾਰ ਅੱਧੇ ਚੰਦ ਵਰਗਾ ਹੈ। ਨੈਨੀਤਾਲ ਝੀਲ ਐਸੀ ਝੀਲ ਹੈ ਜੋ ਸੱਤ ਪਹਾੜੀਆਂ ਨਾਲ ਘਿਰੀ ਹੋਈ ਹੈ। ਸਾਲ 1839 ਵਿੱਚ ਅੰਗਰੇਜ਼ ਅਧਿਕਾਰੀ ਪੀ. ਬੈਰਨ ਨੇ ਇਸ ਝੀਲ ਦੀ ਖੋਜ ਕੀਤੀ ਸੀ ਅਤੇ ਇਲਾਕੇ ਦੀ ਖੂਬਸੂਰਤੀ ਨੂੰ ਦੇਖਦੇ ਹੋਏ ਉਸ ਨੇ ਇੱਥੇ ਯੂਰਪੀ ਕਾਲੋਨੀ ਵਸਾਉਣ ਦਾ ਫੈਸਲਾ ਕੀਤਾ। ਇਹ ਝੀਲ ਰਾਤ ਸਮੇਂ ਸ਼ਹਿਰ ਦੀ ਰੋਸਣੀ 'ਚ ਬਹੁਤ ਹੀ ਖੂਬਸੂਰਤ ਦਿਸਦੀ ਹੈ। ਇਸ ਇਲਾਕੇ ਵਿੱਚ ਅਨੁਮਾਨਿਤ 1294.5 ਮਿਲੀਮੀਟਰ ਮੀਂਹ ਪੈਂਦਾ ਹੈ। ਇਸ ਸਥਾਂਨ ਦਾ ਤਾਪਮਾਨ ਵੱੱਧ ਤੋਂ ਵੱਧ 24.6 °C ਅਤੇ ਘੱਟ ਤੋਂ ਘੱਟ 0.5 °C ਹੁੰਦਾ ਹੈ। ਇਸ ਝੀਲ ਦੇ ਪਾਣੀ ਖਾਰੀ ਹੈ ਜਿਸ ਦੀ ਪੀ.ਐੱਚ. 8.4–9.3 ਹੈ।[1][2]

ਤਸਵੀਰਾਂ[ਸੋਧੋ]

ਹਵਾਲੇ[ਸੋਧੋ]