ਨੈਰੰਜਨਾ ਘੋਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੈਰੰਜਨਾ ਘੋਸ਼
Nairanjana Ghosh at News Time.jpeg
ਨੈਰੰਜਨਾ ਘੋਸ਼ 'ਨਿਊਜ਼ ਟਾਇਮ' ਦੁਰਾਨ
ਜਨਮਕੋਲਕਾਤਾ
ਰਾਸ਼ਟਰੀਅਤਾਭਾਰਤੀ
ਸਿੱਖਿਆਸੈਂਟ. ਜ਼ੇਵੀਅਰਜ਼ ਕਾਲਜ, ਕੋਲਕਾਤਾ
ਪੇਸ਼ਾਪੱਤਰਕਾਰ
ਸਿਰਲੇਖਪੱਤਰਕਾਰ, ਨਿਊਜ਼ ਐਂਕਰ

ਨੈਰੰਜਨਾ ਘੋਸ਼ ਇਕ ਭਾਰਤੀ ਪੱਤਰਕਾਰ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 2004 ਵਿੱਚ ਕੀਤੀ, ਉਸਨੇ ਸਟਾਰ ਆਨੰਦ (ਹੁਣ ਏਬੀਪੀ ਅਨੰਦ ), ਕੋਲਕਾਤਾ ਟੀਵੀ ਅਤੇ ਨਿਊਜ਼ ਟਾਈਮ ਨਾਲ ਕੰਮ ਕੀਤਾ ਹੈ। ਪ੍ਰਾਇਮ ਟਾਈਮ ਨਿਊਜ਼ ਐਂਕਰ ਦੇ ਤੌਰ 'ਤੇ ਉਸਨੇ ਕਈ ਖ਼ਬਰਾਂ ਦੀਆਂ ਬਹਿਸਾਂ ਅਤੇ ਵਿਚਾਰ ਵਟਾਂਦਰੇ ਦੀ ਮੇਜ਼ਬਾਨੀ ਕੀਤੀ ਹੈ ਅਤੇ ਭਾਰਤੀ ਉਪ ਮਹਾਂਦੀਪ ਦੀਆਂ ਪ੍ਰਮੁੱਖ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਕਹਾਣੀਆਂ ਦੀ ਵਿਸ਼ਾਲ ਸ਼੍ਰੇਣੀ ਉੱਤੇ ਵਿਸਥਾਰ ਨਾਲ ਰਿਪੋਰਟ ਦਰਜ ਕੀਤੀ ਹੈ। ਉਸ ਨੂੰ 2007 ਵਿੱਚ ਕੋਲਕਾਤਾ, ਭਾਰਤ ਦੇ ਟੈਲੀ ਸਿਨੇ ਅਵਾਰਡਜ਼ ਵਿੱਚ ਸਰਵਉਤਮ ਨਿਊਜ਼ ਐਂਕਰ ਚੁਣਿਆ ਗਿਆ ਸੀ।

ਨੈਰੰਜਨਾ ਦਾ ਜਨਮ ਅਤੇ ਪਰਵਰਿਸ਼ ਕੋਲਕਾਤਾ ਵਿੱਚ ਹੋਈ ਹੈ। ਨੈਰੰਜਨਾ ਨੇ ਆਪਣੀ ਸਕੂਲ ਦੀ ਪੜ੍ਹਾਈ ਲੋਰੇਟੋ ਸਕੂਲ, ਕੋਲਕਾਤਾ ਅਤੇ ਮਾਡਰਨ ਹਾਈ ਸਕੂਲ ਫਾਰ ਗਰਲਜ਼, ਕੋਲਕਾਤਾ ਵਿਖੇ ਕੀਤੀ। ਉਸਨੇ ਕੋਲਕਾਤਾ ਦੇ ਸੇਂਟ ਜ਼ੇਵੀਅਰਜ਼ ਕਾਲਜ ਤੋਂ ਅੰਗਰੇਜ਼ੀ ਸਾਹਿਤ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਸਨੇ ਕਲਕੱਤਾ ਯੂਨੀਵਰਸਿਟੀ ਤੋਂ ਪੱਤਰਕਾਰੀ ਅਤੇ ਮਾਸ ਕਮਿਊਨੀਕੇਸ਼ਨ ਵਿੱਚ ਮਾਸਟਰ ਦੀ ਡਿਗਰੀ ਅਤੇ ਜਾਧਵਪੁਰ ਯੂਨੀਵਰਸਿਟੀ ਤੋਂ ਮਾਸ ਕਮਿਊਨੀਕੇਸ਼ਨ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਹਾਸਿਲ ਕੀਤਾ ਹੈ।

ਹਵਾਲੇ[ਸੋਧੋ]