ਨੈੱਟਵਰਕ ਟੌਪੌਲੌਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੱਖਰੀਆਂ ਵੱਖਰੀਆਂ ਨੈੱਟਵਰਕ ਟੌਪੌਲੌਜੀਆਂ ਦਾ ਚਿੱਤਰ

ਨੈੱਟਵਰਕ ਟੌਪੌਲੌਜੀ ਕਿਸੇ ਕੰਪਿਊਟਰ ਨੈੱਟਵਰਕ ਦੇ ਕਈ ਐਲੀਮੈਂਟਾਂ (ਲਿੰਕ, ਨੋਡਜ਼ ਆਦਿ) ਦੀ ਵਿਵਸਥਾ ਨੂੰ ਕਹਿੰਦੇ ਹਨ। ਜਰੂਰ ਹੀ, ਇਹ ਕਿਸੇ ਨੈੱਟਵਰਕ ਦੀ ਟੌਪੌਲੌਜੀਕਲ ਬਣਤਰ ਹੀ ਹੁੰਦੀ ਹੈ ਅਤੇ ਜਿਸ ਨੂੰ ਭੌਤਿਕੀ ਜਾਂ ਤਰਕ ਦੇ ਤੌਰ 'ਤੇ (ਲੌਜੀਕਲੀ) ਤਸਵੀਰ ਬਣਾ ਕੇ ਦਿਖਾਇਆ ਜਾ ਸਕਦਾ ਹੈ। ਭੌਤਿਕੀ ਟੌਪੌਲੌਜੀ ਕਿਸੇ ਨੈੱਟਵਰਕ ਦੇ ਕਈ ਕੰਪੋਨੈਂਟਾਂ (ਹਿੱਸਿਆਂ/ਪੁਰਜਿਆਂ) ਨੂੰ ਸਥਾਨ ਦੇਣਾ ਹੈ, ਜਿਸ ਵਿੱਚ ਡਿਵਾਈਸ ਲੋਕੇਸ਼ਨ (ਯੰਤਰ ਸਥਾਨ) ਅਤੇ ਕੇਬਲ ਇੰਸੱਟਾਲੇਸ਼ਨ (ਤਾਰਾਂ ਲਗਾਉਣਾ) ਸ਼ਾਮਿਲ ਹੈ, ਜਦੋਂਕਿ ਲੌਜੀਕਲ ਟੌਪੌਲੌਜੀ ਸਮਝਾਉਂਦੀ ਹੈ ਕਿ ਕਿਵੇਂ ਇਸ ਦੇ ਭੌਤਿਕੀ ਡਿਜਾਈਨ ਦੀ ਪਰਵਾਹ ਕਰੇ ਬਗੈਰ, ਕਿਸੇ ਨੈੱਟਵਰਕ ਅੰਦਰ ਡਾਟਾ ਸੰਚਾਰਿਤ ਹੋਵੇਗਾ। ਨੋਡਜ਼ ਦਰਮਿਆਨ ਦੂਰੀ, ਭੌਤਿਕੀ ਇੰਟਰਕੁਨੈਕਸ਼ਨ (ਅੰਦਰੂਨੀ-ਸੰਪਰਕ), ਟਰਾਂਸਮਿਸ਼ਨ ਰੇਟਸ (ਸੰਚਾਰ ਦਰਾਂ), ਜਾਂ ਸਿਗਨਲ ਟਾਇਪਸ (ਸੰਕੇਤ ਕਿਸਮਾਂ) ਦੋ ਨੈੱਟਵਰਕਾਂ ਦਰਮਿਆਨ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਹਨ, ਪਰ ਅਜੇ ਵੀ ਉਹਨਾਂ ਦੀਆਂ ਟੌਪੌਲੌਜੀਆਂ ਇੱਕੋ ਜਿਹੀਆਂ ਹੋ ਸਕਦੀਆਂ ਹਨ।

ਇੱਕ ਉਦਾਹਰਨ ਲੋਕਲ ਏਰੀਆ ਨੈੱਟਵਰਕ (LAN) ਹੈ। LAN ਅੰਦਰ ਦਿੱਤੀ ਹੋਈ ਕੋਈ ਵੀ ਨੋਡ ਦੇ, ਨੈੱਟਵਰਕ ਅੰਦਰ ਹੋਰ ਯੰਤਰਾਂ ਨਾਲ ਇੱਕ ਜਾਂ ਜਿਆਦਾ ਲਿੰਕ ਹੁੰਦੇ ਹਨ; ਇਹਨਾਂ ਲਿੰਕਾਂ ਨੂੰ ਗ੍ਰਾਫ ਦੇ ਤੌਰ 'ਤੇ ਨਕਸ਼ਾ ਬਣਾਉਣ ਦਾ ਨਤੀਜਾ ਇੱਕ ਰੇਖਾਗਣਿਤਿਕ ਅਕਾਰ ਦਿੰਦਾ ਹੈ ਜੋ ਨੈੱਟਵਰਕ ਦੀ ਭੌਤਿਕੀ ਟੌਪੌਲੌਜੀ ਨੂੰ ਦਰਸਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਤੋਂ ਉਲਟ, ਕੰਪੋਨੈਂਟਾਂ ਦਰਮਿਆਨ ਡਾਟਾ ਸੰਚਾਰ ਦਾ ਨਕਸ਼ਾ ਬਣਾਉਣਾ ਨੈੱਟਵਰਕ ਦੀ ਲੌਜੀਕਲ ਟੌਪੌਲੌਜੀ ਨੂੰ ਨਿਰਧਾਰਿਤ ਕਰਦਾ ਹੈ।