ਨੌਰੰਗਾ (ਪੰਛੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
colspan=2 style="text-align: centerਨੌਰੰਗਾ (ਪੰਛੀ)
Indian pitta (Pitta brachyura) Photograph by Shantanu Kuveskar.jpg
ਭਾਰਤ ਦੇ ਪ੍ਰਾਂਤ ਮਹਾਰਾਸ਼ਟਰ 'ਚ ਪੰਛੀ
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: ਜਾਨਵਰ
ਸੰਘ: ਕੋਰਡੇਟ
ਵਰਗ: ਪੰਛੀ
ਤਬਕਾ: ਪਾਸਰੀਫੋਰਮਜ਼
ਪਰਿਵਾਰ: ਪਿੱਤਾ
ਜਿਣਸ: ਪਿੱਤਾ
ਪ੍ਰਜਾਤੀ: ਪੀ. ਬਰੈਕਿਉਰਾ
ਦੁਨਾਵਾਂ ਨਾਮ
ਪਿੱਟਾ ਬਰੈਕਿਉਰਾ
ਕਾਰਲ ਲਿਨਾਓਸ, 1766)
Synonyms

ਕੋਰਵੁਸ ਬਰੈਕਿਉਰਾ[1]

ਨੌਰੰਗਾ ਦਾ ਰੰਗਾਂ ਕਰਕੇ ਨਾਮ ਪਿਆ। ਇਸ ਪੰਛੀ ਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਪਿੱਟਾ‘ ਹੈ। ਮਾਦਾ ਦੇ ਸਿਰ ਉਪਰਲੀ ਕਾਲੀ ਪੱਟੀ ਘੱਟ ਚੌੜੀ ਹੁੰਦੀ ਹੈ। ਇਨ੍ਹਾਂ ਦੀਆਂ 32 ਜਾਤੀਆਂ ਦੇ ਪਰਿਵਾਰ ਨੂੰ ‘ਪਿੱਟੀਡੇਈ’ ਕਹਿੰਦੇ ਹਨ। ਇਹ ਪੰਛੀ ਦਾ ਸਥਾਨ ਹਿੰਦ ਮਹਾਂਦੀਪ, ਗਰਮੀਆਂ ਵਿੱਚ ਪਾਕਿਸਤਾਨ, [[ਨੇਪਾਲ ਤੱਕ ਅਤੇ ਮੱਧਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਬੱਚੇ ਦੇਣ ਲਈ ਜਾਂਦਾ ਹੈ ਅਤੇ ਸਰਦੀਆਂ ਵਿੱਚ ਭਾਰਤ ਤੋਂ ਸ਼੍ਰੀ ਲੰਕਾ ਤੱਕ ਜਾਂਦਾ ਹੈ।ਨੌਰੰਗੇ ਗੂੜ੍ਹੇ, ਚਮਕੀਲੇ-ਬਹੁਰੰਗੇ ਅਤੇ ਸ਼ਰਮਾਕਲ ਪਰ ਚੇਤਨ ਪੰਛੀ ਹੁੰਦੇ ਹਨ। ਭਾਰਤ ਸਰਕਾਰ ਨੇ ਅਪਰੈਲ 1975 ਵਿੱਚ 25 ਪੈਸੇ ਦੀ ਟਿਕਟ ਇਸ ਪੰਛੀ ਦੀ ਜਾਰੀ ਕੀਤੀ।

ਸਰੀਰਕ ਬਣਤਰ[ਸੋਧੋ]

ਇਸ ਪੰਛੀ ਦੀ ਲੰਬਾਈ 18 ਤੋਂ 20 ਸੈਂਟੀਮੀਟਰ ਹੁੰਦੀ ਹੈ। ਇਸ ਦੀ ਚੁੰਝ ਸੰਗਤਰੀ-ਭੂਰੇ ਰੰਗ ਜਿਸ ਦਾ ਅਖ਼ੀਰਲਾ ਸਿਰਾ ਕਾਲਾ ਹੁੰਦਾ ਹੈ। ਇਸ ਦੀਆਂ ਗੂੜ੍ਹੀਆਂ ਭੂਰੀਆਂ ਅੱਖਾਂ ਦੇ ਉਪਰੋਂ ਇੱਕ ਚੌੜੀ ਕਾਲੀ ਪੱਟੀ ਲੰਘਦੀ ਹੈ ਅਤੇ ਇੱਕ ਕਾਲੀ ਪੱਟੀ ਮੱਥੇ ਤੋਂ ਸਿਰ ਦੇ ਵਿਚਕਾਰ ਦੀ ਪਿੱਠ ਵੱਲ ਜਾਂਦੀ ਹੈ। ਪਿੱਠ ਵਾਲਾ ਪਾਸਾ ਹਰਾ ਅਤੇ ਪਰ ਨੀਲੀ ਭਾ ਵਾਲੇ ਹਰੇ ਹੁੰਦੇ ਹਨ, ਪਰਾਂ ਉੱਤੇ ਗੂੜੇ ਨੀਲੇ ਰੰਗ ਦੇ ਨਿਸ਼ਾਨ ਦੇ ਨਾਲ ਚਿੱਟੇ ਅਤੇ ਕਾਲੇ ਨਿਸ਼ਾਨ ਵੀ ਹੁੰਦੇ ਹਨ। ਗਰਦਨ ਅਤੇ ਠੋਡੀ ਚਿੱਟੀ, ਪਰ ਛਾਤੀ ਅਤੇ ਢਿੱਡ ਦਾ ਅਗਲਾ ਹਿੱਸਾ ਸੰਗਤਰੀ-ਪੀਲਾ ਹੁੰਦਾ ਹੈ, ਢਿੱਡ ਦਾ ਪਿਛਲਾ ਪਾਸਾ ਸੁਰਖ ਲਾਲ ਹੁੰਦਾ ਹੈ। ਇਸ ਦੀਆਂ ਲੱਤਾਂ ਲੰਬੀਆਂ ਅਤੇ ਪੰਜੇ ਗੁਲਾਬੀ ਹੁੰਦੇ ਹਨ।

ਖੁਰਾਕ[ਸੋਧੋ]

ਇਹ ਦੀ ਖੁਰਾਕ ਮਨੁੱਖ ਦੇ ਮਿੱਤਰ ਗੰਡੋਏ, ਸੁੰਡੀਆਂ ਅਤੇ ਹੋਰ ਕੀੜੇ-ਮਕੌੜੇ ਹੁੰਦੇ ਹਨ।

ਅਵਾਜ[ਸੋਧੋ]

ਇਹ ਆਪਣੀ ਧੌਣ ਅਕੜਾ ਕੇ ਚੁੰਝ ਅਸਮਾਨ ਵੱਲ ਚੁੱਕ ਕੇ ਉੱਚੀ-ਉੱਚੀ ਇਕੱਠੀਆਂ ਦੋ ਸੀਟੀਆਂ ਕਈ ਵਾਰ ਮਾਰਦੇ ਹਨ।

ਅਗਲੀ ਪੀੜ੍ਹੀ[ਸੋਧੋ]

ਗਰਮੀਆਂ ਸ਼ੁਰੂ ਹੋਣ ’ਤੇ ਨਵੇਂ ਖੰਭ ਉਗਾ ਕੇ ਇਹ ਇਕੱਠੇ ਹੋ ਕੇ 30-50 ਪੰਛੀਆਂ ਦੀਆਂ ਡਾਰਾਂ ਵਿੱਚ ਪਹਾੜਾਂ ’ਤੇ 1200 ਤੋਂ 2000 ਮੀਟਰ ਦੀ ਉੱਚਾਈ ’ਤੇ ਨਰ ਜ਼ਮੀਨ ’ਤੇ ਜਾਂ ਝਾੜੀਆਂ ਵਿੱਚ ਜ਼ਮੀਨ ਤੋਂ 1 ਮੀਟਰ ਦੀ ਉੱਚਾਈ ਘਾਹ-ਫੂਸ ਅਤੇ ਪੱਤਿਆਂ ਨਾਲ 4 ਤੋਂ 5 ਦਿਨਾਂ ਵਿੱਚ ਗੋਲ ਜਿਹਾ ਆਲ੍ਹਣਾ ਬਣਾਉਂਦੇ ਹਨ। ਮਾਦਾ 4 ਤੋਂ 5 ਅੰਡੇ ਜੋ ਅਕਾਰ 'ਚ ਚਮਕੀਲੇ ਚਿੱਟੇ ਹੁੰਦੇ ਹਨ ਦਿੰਦੀ ਹੈ। ਦੋਨੋਂ ਨਰ ਅਤੇ ਮਾਦਾ ਅੰਡੇ ਸੇਕਦੇ ਹਨ ਜਿਹਨਾਂ 'ਚ 14 ਤੋਂ 16 ਦਿਨਾਂ ਵਿੱਚ ਬੱਚੇ ਨਿਕਲਦੇ ਹਨ ਦੋਨੋਂ ਹੀ ਰਲ ਕੇ ਪਾਲਦੇ ਹਨ।

ਤਸਵੀਰਾਂ[ਸੋਧੋ]

ਹਵਾਲੇ[ਸੋਧੋ]

  1. Dickinson, E.C.; R.W.R.J. Dekker; S. Eck & S. Somadikarta (2000). "Systematic notes on Asian birds. 5. Types of the Pittidae" (PDF). Zool. Verh. Leiden. 331: 101–119.