ਨੌਸ਼ਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੌਸ਼ਾਦ ਅਲੀ
Naushadsaab1.jpg
ਨੌਸ਼ਾਦ 2005 ਵਿੱਚ
ਜਾਣਕਾਰੀ
ਜਨਮ ਦਾ ਨਾਂਨੌਸ਼ੇ ਮੀਆਂ
ਜਨਮ(1919-12-25)ਦਸੰਬਰ 25, 1919
ਮੌਤਮਈ 5, 2006(2006-05-05) (ਉਮਰ 86)
ਵੰਨਗੀ(ਆਂ)ਫ਼ਿਲਮੀ
ਕਿੱਤਾਸੰਗੀਤਕਾਰ, ਫ਼ਿਲਮ ਪ੍ਰੋਡਿਊਸਰ, ਲੇਖਕ
ਸਾਜ਼ਹਾਰਮੋਨੀਅਮ, ਸਿਤਾਰ
ਸਰਗਰਮੀ ਦੇ ਸਾਲ1940–2005

ਨੌਸ਼ਾਦ (ਜਾਂ ਨੌਸ਼ਾਦ ਅਲੀ; 25 ਦਸੰਬਰ 1919 – 5 ਮਈ 2005) ਇੱਕ ਭਾਰਤੀ ਸੰਗੀਤਕਾਰ ਸਨ। ਉਹ ਬੌਲੀਵੁੱਡ ਦੇ ਸਭ ਤੋਂ ਪਹਿਲੇ ਸੰਗੀਤਕਾਰਾਂ ਵਿੱਚੋਂ ਇੱਕ ਸੀ। ਇੱਕ ਅਜ਼ਾਦ ਸੰਗੀਤਕਾਰ ਦੇ ਤੌਰ ਤੇ ਉਸ ਦੀ ਪਹਿਲੀ ਫ਼ਿਲਮ 1940 ਵਿੱਚ ਬਣੀ ਪ੍ਰੇਮ ਨਗਰੀ ਸੀ ਅਤੇ 1944 ਵਿੱਚ ਬਣੀ ਫ਼ਿਲਮ ਰਤਨ ਉਹਨਾਂ ਦੀ ਪਹਿਲੀ ਸੰਗੀਤਕ ਕਾਮਯਾਬੀ ਸੀ। 1982 ਵਿੱਚ ਨੌਸ਼ਾਦ ਨੂੰ ਦਾਦਾਸਾਹਿਬ ਫਾਲਕੇ ਇਨਾਮ ਅਤੇ 1992 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ।

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਨੌਸ਼ਾਦ ਅਲੀ ਦਾ ਜਨਮ ਲਖਨਊ ਵਿੱਚ 25 ਦਸੰਬਰ 1919 ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਵਾਹਿਦ ਅਲੀ ਸੀ ਜੋ ਪੇਸ਼ੇ ਵਜੋਂ ਅਦਾਲਤ ਵਿੱਚ ਮੁਨਸ਼ੀ ਸੀ। ਨੌਸ਼ਾਦ ਨੂੰ ਸੰਗੀਤ ਪ੍ਰਤੀ ਵੱਡੀ ਖਿੱਚ ਸੀ। ਇਸ ਲਈ ਉਸ ਨੇ ਆਪਣੇ ਘਰ ਨਜ਼ਦੀਕ ਸਾਜ਼ਾਂ ਦੀ ਇੱਕ ਦੁਕਾਨ ਤੇ ਨੌਕਰੀ ਕਰ ਲਈ ਤਾਂ ਕਿ ਉਸ ਦੀ ਸਾਜ਼ਾਂ ਨਾਲ ਨੇੜਤਾ ਹੋ ਸਕੇ।[1] ਬਚਪਨ ਵਿੱਚ, ਨੌਸ਼ਾਦ, ਲਖਨਊ ਤੋਂ 25 ਕਿਲੋਮੀਟਰ ਦੂਰ ਬਾਰਾਬੰਕੀ ਵਿੱਚ ਦੇਵਾ ਸ਼ਰੀਫ ਦਾ ਸਾਲਾਨਾ ਮੇਲਾ ਦੇਖਣ ਜਾਇਆ ਕਰਦਾ ਸੀ। ਉਥੇ ਉਸ ਜ਼ਮਾਨੇ ਦੇ ਸਾਰੇ ਮਹਾਨ ਕੱਵਾਲ ਅਤੇ ਸੰਗੀਤਕਾਰ ਸ਼ਰਧਾਲੂਆਂ ਅੱਗੇ ਆਪਣੀ ਸੰਗੀਤ ਕਲਾ ਪੇਸ਼ ਕਰਿਆ ਕਰਦੇ ਸਨ। ਉਸ ਨੇ ਉਸਤਾਦ ਗੁਰਬਤ ਅਲੀ, ਉਸਤਾਦ ਯੂਸਫ਼ ਅਲੀ, ਉਸਤਾਦ ਬੱਬਨ ਖ਼ਾਂ ਸਾਹਿਬ, ਅਤੇ ਹੋਰਨਾਂ ਕੋਲੋਂ ਹਿੰਦੁਸਤਾਨੀ ਸੰਗੀਤ ਦਾ ਅਧਿਐਨ ਕੀਤਾ।

ਐਵਾਰਡ[ਸੋਧੋ]

ਹਵਾਲੇ[ਸੋਧੋ]