ਨੰਦਿਤਾ ਸ਼ਾਹ
ਨੰਦਿਤਾ ਸ਼ਾਹ | |
---|---|
![]() ਨੰਦਿਤਾ ਸ਼ਾਹ ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਕਰਦਿਆਂ। | |
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਹੋਮਿਓਪੈਥ |
ਸਰਗਰਮੀ ਦੇ ਸਾਲ | 1981– |
ਲਈ ਪ੍ਰਸਿੱਧ | ਸ਼ਰਨ |
ਜ਼ਿਕਰਯੋਗ ਕੰਮ | ਰਿਵਰਸਿੰਗ ਡਾਇਬਟੀਜ਼ ਇਨ 21 ਡੇਅਜ਼ |
ਨੰਦਿਤਾ ਸ਼ਾਹ (ਜਨਮ 1959) ਇੱਕ ਭਾਰਤੀ ਹੋਮਿਓਪੈਥ ਅਤੇ ਲੇਖਕ ਹੈ। ਉਸਨੇ 1981 ਵਿੱਚ ਇੱਕ ਡਾਕਟਰ ਵਜੋਂ ਅਭਿਆਸ ਕਰਨਾ ਅਰੰਭ ਕੀਤਾ ਅਤੇ 2005 ਵਿੱਚ ਇੱਕ ਗੈਰ-ਸਰਕਾਰੀ ਸੰਸਥਾ ਸੈਂਕਚੂਰੀ ਫਾਰ ਹੈਲਥ ਐਂਡ ਰਿਕਨੈਕਸ਼ਨ ਟੂ ਐਨੀਮਲਜ਼ ਐਂਡ ਨੇਚਰ (ਸ਼ਰਨ) ਦੀ ਸਥਾਪਨਾ ਕੀਤੀ। ਉਸਨੂੰ ਸਾਲ 2016 ਵਿਚ ਨਾਰੀ ਸ਼ਕਤੀ ਪੁਰਸਕਾਰ ਹਾਸਿਲ ਹੋਇਆ।
ਅਰੰਭ ਦਾ ਜੀਵਨ
[ਸੋਧੋ]ਨੰਦਿਤਾ ਸ਼ਾਹ ਦਾ ਜਨਮ 15 ਫਰਵਰੀ, 1959 ਨੂੰ ਮੁੰਬਈ ਵਿੱਚ ਹੋਇਆ ਸੀ।[1] ਉਸਨੇ ਮੁੰਬਈ ਦੇ ਸੀ.ਐਮ.ਪੀ. ਹੋਮਿਓਪੈਥਿਕ ਮੈਡੀਕਲ ਕਾਲਜ ਤੋਂ ਹੋਮੀਓਪੈਥੀ ਵਿੱਚ ਮਾਹਰ ਮੈਡੀਕਲ ਡਾਕਟਰ ਵਜੋਂ ਯੋਗਤਾ ਪ੍ਰਾਪਤ ਕੀਤੀ ਅਤੇ 1981 ਤੋਂ ਉਹ ਅਭਿਆਸ ਕਰ ਰਹੀ ਹੈ।[2] ਸ਼ਾਹ 1985 ਤੋਂ ਸ਼ਾਕਾਹਾਰੀ ਹੈ।[3] ਉਸਨੇ ਫਾਰਮ ਸੈਂਕਚੂਰੀ ਵਿਖੇ ਕੰਮ ਕੀਤਾ, ਨਿਊਯਾਰਕ ਦੇ ਵਾਟਕਿੰਸ ਗਲੇਨ ਵਿੱਚ ਇੱਕ ਜਾਨਵਰਾਂ ਦੀ ਪਨਾਹਗਾਹ ਦੇ ਤੌਰ 'ਤੇ ਅਤੇ ਫਿਰ 1999 ਵਿੱਚ ਓਰੋਵਿਲ ਵਿਚ ਕੰਮ ਕੀਤਾ।
ਕਰੀਅਰ
[ਸੋਧੋ]ਸ਼ਾਹ ਨੇ ਸਾਲ 2005 ਵਿੱਚ ਸਿਹਤਮੰਦ ਖਾਣ ਨੂੰ ਉਤਸ਼ਾਹਿਤ ਕਰਨ ਲਈ ਸੈਂਕਚੂਰੀ ਫਾਰ ਹੈਲਥ ਐਂਡ ਰਿਕਨੈਕਸ਼ਨ ਟੂ ਐਨੀਮਲਜ਼ ਐਂਡ ਨੇਚਰ (ਸ਼ਰਨ) ਨਾਮ ਦੀ ਗੈਰ-ਸਰਕਾਰੀ ਸੰਸਥਾ [2] ਨੂੰ ਸਥਾਪਿਤ ਕੀਤਾ। ਉਹ ਮੰਨਦੀ ਹੈ ਕਿ ਸ਼ਾਕਾਹਾਰੀ ਹੋਣਾ ਅਤੇ ਕੱਚਾ ਭੋਜਨ ਖਾਣਾ ਉਦਾਸੀ, ਸ਼ੂਗਰ, ਹਾਈਪਰਟੈਨਸ਼ਨ ਅਤੇ ਦਿਲ ਦੀ ਬਿਮਾਰੀ ਵਰਗੇ ਮੁੱਦਿਆਂ ਨੂੰ ਰੋਕ ਸਕਦਾ ਹੈ।[3] ਭਾਰਤ ਵਿੱਚ ਕੋਵਿਡ -19 ਮਹਾਂਮਾਰੀ ਦੌਰਾਨ, ਸ਼ਰਨ ਨੇ ਮੁਫ਼ਤ ਓਨਲਾਈਨ ਰਸੋਈ ਵਰਕਸ਼ਾਪਾਂ ਦੀ ਪੇਸ਼ਕਸ਼ ਕੀਤੀ।[4]
ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੁਆਰਾ ਨਵੀਂ ਦਿੱਲੀ ਵਿਖੇ ਉਸਨੂੰ 2016 ਦੇ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਤਾਮਿਲਨਾਡੂ ਦੀਆਂ ਚਾਰ ਔਰਤਾਂ ਵਿਚੋਂ ਇਕ ਸੀ।[5] ਸ਼ਾਹ 'ਰਿਵਰਸਿੰਗ ਡਾਇਬਟੀਜ਼ ਇਨ 21 ਡੇਅਜ਼' ਕਿਤਾਬ ਦੀ ਲੇਖਕ ਹੈ।[4] ਉਸ ਦਾ ਮੰਨਣਾ ਹੈ ਕਿ ਦੁੱਧ ਵਿਚ ਪ੍ਰੋਟੀਨ ਦੀ ਖ਼ਪਤ ਸ਼ੂਗਰ ਦਾ ਕਾਰਨ ਹੋ ਸਕਦੀ ਹੈ।[6] 2020 ਤੱਕ ਉਹ ਓਰੋਵਿਲ ਵਿਖੇ ਰਹਿ ਰਹੀ ਸੀ।
ਹਵਾਲੇ
[ਸੋਧੋ]
- ↑ "Nandita Shah". www.wholehealthnow.com. Archived from the original on 22 October 2020. Retrieved 16 January 2021.
- ↑ 2.0 2.1 "Dr. Nandita Shah". SHARAN. Archived from the original on 24 November 2020. Retrieved 16 January 2021.
- ↑ 3.0 3.1
- ↑ 4.0 4.1
- ↑
- ↑