ਪਟੋਲਾ ਸਾੜ੍ਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
'ਪਟੋਲਾ' (ਰੀਤੀ ਵਿਰਾਸਤ ਬਸਤਰ) ਗੁਜਰਾਤ, ਭਾਰਤ, ਅੰਤ 18ਵੀਂ ਜਾਂ ਸ਼ੁਰੂ 19ਵੀਂ ਸਦੀ

ਪਟੋਲਾ ਸਾੜ੍ਹੀ ਗੁਜਰਾਤ ਮੂਲ ਦੀ ਇੱਕ ਪ੍ਰਕਾਰ ਦੀ ਰੇਸ਼ਮੀ ਸਾੜ੍ਹੀ ਹੈ, ਜਿਸ ਨੂੰ ਬੁਣਾਈ ਤੋਂ ਪਹਿਲਾਂ ਪੂਰਵ ਨਿਰਧਾਰਤ ਨਮੂਨੇ ਦੇ ਅਨੁਸਾਰ ਤਾਣੇ ਅਤੇ ਬਾਣੇ ਨੂੰ ਗੰਢ ਕੇ ਰੰਗ ਦਿੱਤਾ ਜਾਂਦਾ ਹੈ।[1] ਇਹ ਪਾਟਨ, ਗੁਜਰਾਤ, ਭਾਰਤ ਵਿੱਚ ਬਣਦੀ ਹੈ।[2] ਪਟੋਲਾ ਸ਼ਬਦ ਇੱਕਵਚਨ ਪਟੁਲੂ ਦਾ ਬਹੁਵਚਨ ਹੈ।[3] ਇਸਨੂੰ ਬਣਾਉਣ ਵਾਲੇ ਕਾਰੀਗਰਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਇਸ ਦੌਰਾਨ ਬੁਣਾਈ ਦੇ ਨਾਲ ਹੀ ਛਪਾਈ ਕਰਨੀ ਪੈਂਦੀ ਹੈ। ਇੱਕ ਪਟੋਲਾ ਸਾੜ੍ਹੀ ਬਣਾਉਣ ਲਈ 4 ਤੋਂ 5 ਮਹੀਨੇ ਲੱਗ ਜਾਂਦੇ ਹਨ। ਇਸ ਲਈ ਇਹ ਬਹੁਤ ਮਹਿੰਗੀ ਹੁੰਦੀ ਹੈ ਅਤੇ ਅਮੀਰ ਲੋਕਾਂ ਦੀ ਪਸੰਦ ਹੈ ਅਤੇ ਉਹ ਆਪਣੀਆਂ ਧੀਆਂ ਨੂੰ ਵਿਆਹ ਦੇ ਮੌਕੇ ਪਹਿਨਾਉਣ ਲਈ ਪਟੋਲਾ ਸਾੜ੍ਹੀਆਂ ਖਰੀਦਦੇ ਹਨ।

ਬੁਣਾਈ ਦੀ ਤਕਨੀਕ[ਸੋਧੋ]

ਪਟੋਲਾ ਸਾੜ੍ਹੀ ਹਥਕਰਘੇ ਨਾਲ ਬੁਣੀ ਜਾਂਦੀ ਹੈ। ਇਸ ਨੂੰ ਬਣਾਉਣ ਵਿੱਚ ਕਈ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਪਟੋਲਾ ਸਾੜ੍ਹੀ ਵਿੱਚ ਨਾਚੀ, ਹਾਥੀ, ਤੋਤਾ, ਪਿੱਪਲ ਦੀ ਪੱਤੀ, ਫੁਲਕਾਰੀ ਨਮੂਨੇ, ਜਲੀ ਬੂਟੇ, ਦੂਹਰੀਆਂ ਬਾਹਰੀ ਰੇਖਾਵਾਂ ਦੇ ਨਾਲ ਜਾਲੀਦਾਰ ਚਿੱਤਰ (ਪੂਰੀ ਸਾੜ੍ਹੀ ਉੱਤੇ ਸਿਤਾਰਿਆਂ ਦੀਆਂ ਸ਼ਕਲਾਂ) ਅਤੇ ਫੁੱਲ ਡੂੰਘੇ ਲਾਲ ਰੰਗ ਦੀ ਪਿੱਠਭੂਮੀ ਉੱਤੇ ਬਣਾਏ ਜਾਂਦੇ ਹਨ।

ਹਵਾਲੇ[ਸੋਧੋ]