ਸਮੱਗਰੀ 'ਤੇ ਜਾਓ

ਪਦਯਾਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਦਯਾਤਰਾ (ਸੰਸਕ੍ਰਿਤ, ਸ਼ਬਦੀ ਅਰਥ: ਪੈਦਲ ਯਾਤਰਾ), ਕੋਈ  ਸਿਆਸਤਦਾਨ ਜਾਂ  ਪ੍ਰਮੁੱਖ ਨਾਗਰਿਕ ਲੋਕਾਂ ਨਾਲ ਜਾਂ ਵੱਖ-ਵੱਖ ਹਿੱਸਿਆਂ ਨਾਲ ਕਰੀਬੀ ਸੰਪਰਕ ਕਾਇਮ ਕਰਨ ਲਈ, ਉਹਨਾਂ ਨਾਲ  ਜੁੜੇ ਮੁੱਦਿਆਂ ਬਾਰੇ ਉਹਨਾਂ ਨੂੰ  ਸਿੱਖਿਆ ਦੇਣ ਲਈ ਅਤੇ ਆਪਣੇ  ਸਮਰਥਕਾਂ ਦੇ ਹੌਸਲੇ ਬੁਲੰਦ ਕਰਨ ਲਈ ਕੀਤੀ ਪੈਦਲ ਯਾਤਰਾ ਨੂੰ ਕਹਿੰਦੇ ਹਨ। ਧਾਰਮਿਕ ਤੀਰਥ ਯਾਤਰਵਾਂ ਲਈ ਵੀ ਪਦ ਯਾਤਰਾਵਾਂ ਵੀ ਕੀਤੀਆਂ ਜਾਂਦੀਆਂ ਹਨ।[1]

ਸਮਾਜਿਕ ਮਕਸਦ[ਸੋਧੋ]

Gandhi on the Salt March, 1930

ਮਹਾਤਮਾ ਗਾਂਧੀ ਨੇ 1930 ਵਿੱਚ ਦਾਂਡੀ ਨੂੰ ਆਪਣੇ ਮਸ਼ਹੂਰ ਸਾਲਟ ਮਾਰਚ ਦੇ ਨਾਲ ਪਦਯਾਤਰਾ ਨੂੰ ਉਤਪੰਨ ਕੀਤਾ। 1933-34 ਦੀ ਸਰਦੀਆਂ ਵਿਚ, ਗਾਂਧੀ ਅਛੂਤਤਾ ਵਿਰੁੱਧ ਦੇਸ਼ ਭਰ ਵਿੱਚ ਪਦਯਾਤਰਾ ਤੇ ਗਏ।[2] ਬਾਅਦ ਵਿਚ, ਗਾਂਧੀਵਾਦੀ ਵਿਨੋਬਾ ਭਾਵੇਂ ਨੇ ਵੀ ਇੱਕ ਪਦਯਾਤਰਾ ਸ਼ੁਰੂ ਕੀਤੀ, ਜੋ 1951 ਵਿੱਚ ਉਸ ਦੀ ਭੂਦਾਨ ਲਹਿਰ ਦਾ ਹਿੱਸਾ ਸੀ। ਤੇਲੰਗਾਨਾ ਇਲਾਕੇ ਤੋਂ ਅਰੰਭ ਕਰਕੇ ਭਾਵੇਂ ਨੇ ਆਪਣੀ ਪਦਯਾਤਰਾ ਨੂੰ ਬੌਧ ਗਯਾ ਵਿਖੇ ਖ਼ਤਮ ਕੀਤਾ।[3] 6 ਜਨਵਰੀ 1983 ਨੂੰ ਚੰਦਰ ਸ਼ੇਖਰ ਨੇ ਜਨਤਾ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਕੰਨਿਆਕੁਮਾਰੀ ਤੋਂ ਆਪਣੀ ਪਦਯਾਤਰਾ ਸ਼ੁਰੂ ਕੀਤੀ ਅਤੇ 25 ਜੂਨ 1983 ਵਿੱਚ ਦਿੱਲੀ ਵਿੱਚ ਰਾਜ ਘਾਟ ਤੱਕ ਆਪਣੀ 4260 ਕਿਲੋਮੀਟਰ ਦੀ ਯਾਤਰਾ ਜਾਰੀ ਰੱਖੀ।[4][ਹਵਾਲਾ ਲੋੜੀਂਦਾ]

ਜਨਆਦੇਸ਼ 2007 ਵਿੱਚ ਰਾਜਗੋਪਾਲ, ਪੀ.ਵੀ., ਨੇ ਗਵਾਲੀਅਰ ਤੋਂ ਦਿੱਲੀ ਤੱਕ 28 ਦਿਨਾਂ ਦੀ ਯਾਤਰਾ ਤੇ 25000 ਬੇਜ਼ਮੀਨੇ ਕਿਸਾਨਾਂ ਦੀ ਅਗਵਾਈ ਕੀਤੀ। 1986 ਵਿੱਚ, ਰਮਨ ਮੈਗਸੇਸੇ ਅਵਾਰਡ ਦੇ ਜੇਤੂ ਰਾਜੇਂਦਰ ਸਿੰਘ ਨੇ ਜੋਹਾਦ ਅਤੇ ਚੈੱਕ ਡੈਮਾਂ ਦੀ ਉਸਾਰੀ ਅਤੇ ਸੁਰਜੀਤ ਕਰਨਾ ਉਤਸ਼ਾਹਿਤ ਕਰਨ ਲਈ ਰਾਜਸਥਾਨ ਦੇ ਪਿੰਡਾਂ ਦੀ ਪਦਯਾਤਰਾ ਸ਼ੁਰੂ ਕੀਤੀ।  [5][ਹਵਾਲਾ ਲੋੜੀਂਦਾ]

ਹਵਾਲੇ[ਸੋਧੋ]

  1. "History of Padyatra". Archived from the original on 2012-07-23. Retrieved 2018-03-01. {{cite web}}: Unknown parameter |dead-url= ignored (|url-status= suggested) (help)
  2. Ramachandra Guha (Nov 8, 2005). "Where Gandhi Meets Ambedkar". The Times of India. Archived from the original on 2012-07-11. Retrieved 2018-03-01. {{cite news}}: Unknown parameter |dead-url= ignored (|url-status= suggested) (help)
  3. David R. Syiemlieh (2005). Reflections From Shillong: Speeches Of M.M. Jacob. Daya Books. p. 135. ISBN 8189233297. Retrieved 9 May 2014.
  4. Manisha (2010). Profiles of Indian Prime Ministers. Mittal Publications. pp. xxi. ISBN 8170999766. Retrieved 9 May 2014.
  5. "The water man of Rajasthan". Frontline, Volume 18 - Issue 17. Aug 18–31, 2001.