ਪਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੰਮੀ ਡੰਡੀ ਵਾਲੇ ਇਕ ਭਾਂਡੇ ਨੂੰ ਜਿਸ ਨਾਲ ਤਰਲ ਪਦਾਰਥ ਕਿਸੇ ਬਰਤਨ ਵਿਚੋਂ ਕੱਢਿਆ ਜਾਂਦਾ ਹੈ, ਪਲਾ ਕਹਿੰਦੇ ਹਨ। ਪਲੇ ਦੀ ਵਰਤੋਂ ਆਮ ਤੌਰ 'ਤੇ ਕਾੜ੍ਹਣੀ ਵਿਚ ਕੜ੍ਹਦੇ ਦੁੱਧ ਨੂੰ ਕੱਢਣ ਲਈ ਕੀਤੀ ਜਾਂਦੀ ਸੀ/ਹੈ। ਪਤੀਲੇ ਵਿਚੋਂ ਗਰਮ ਦੁੱਧ/ਚਾਹ ਕੱਢਣ ਲਈ ਵੀ ਕੀਤੀ ਜਾਂਦੀ ਸੀ/ਹੈ। ਪਲਾ ਜ਼ਿਆਦਾ ਲੋਹੇ ਦਾ ਬਣਿਆ ਹੁੰਦਾ ਸੀ/ਹੈ। ਪਿੱਤਲ ਦਾ ਵੀ ਬਣਿਆ ਹੁੰਦਾ ਸੀ/ਹੈ ਪਰ ਬਹੁਤ ਘੱਟ। ਲੋਹੇ ਵਾਲੀ ਕੌਲੀ ਦਾ ਹੇਠਲਾ ਹਿੱਸਾ ਗੋਲ ਹੁੰਦਾ ਸੀ/ਹੈ। ਪਿੱਤਲ ਦੇ ਪਲੇ ਵਾਲੀ ਕੌਲੀ, ਕੌਲੀ ਦੀ ਤਰ੍ਹਾਂ ਹੀ ਹੇਠੋਂ ਪੱਧਰੀ ਹੁੰਦੀ ਸੀ/ਹੈ। ਕੌਲੀ ਦੇ ਉਪਰਲੇ ਕੰਢੇ ਨਾਲ ਸਵਾ ਕੁ ਫੁੱਟ ਲੰਮੀ ਤੇ ਅੱਧੀ ਕੁ ਇੰਚ ਚੌੜੀ ਲੋਹੇ ਦੀ ਪਤਰੀ ਲਾਈ ਹੁੰਦੀ ਸੀ/ਹੈ। ਪੱਤਰੀ ਦੇ ਉਪਰਲੇ ਹਿੱਸੇ ਵਿਚ ਥੋੜ੍ਹੀ ਜਿਹੀ ਘੁੰਡੀ ਬਣਾਈ ਹੁੰਦੀ ਸੀ/ਹੈ ਤਾਂ ਜੋ ਪਲਾ ਹੱਥੋਂ ਵਿਚੋਂ ਨਾ ਨਿਕਲ ਸਕੇ। ਇਹ ਪੱਤਰੀ ਹੀ ਪਲੇ ਦਾ ਹੈਂਡਲ ਹੁੰਦੀ ਹੈ।

ਹੁਣ ਕਾੜ੍ਹਨੀ ਦਾ ਦੁੱਧ ਤਾਂ ਕੋਈ ਪੀਂਦਾ ਹੀ ਨਹੀਂ ਹੈ। ਹੁਣ ਤਾਂ ਸਾਰਾ ਦਿਨ ਚਾਹ ਹੀ ਚਲਦੀ ਹੈ। ਚਾਹ ਨੂੰ ਹੁਣ ਪਤੀਲੇ ਵਿਚੋਂ ਪਲੇ ਨਾਲ ਕੱਢ ਕੇ ਘੱਟ ਹੀ ਵਰਤਾਇਆ ਜਾਂਦਾ, ਸਗੋਂ ਸਟੀਲ ਦੇ ਕੱਪ ਨਾਲ ਕੱਢ ਕੇ ਵਰਤਾਇਆ ਜਾਂਦਾ ਹੈ। ਜਾਂ ਚਾਹ ਨੂੰ ਪਹਿਲਾਂ ਜੱਗ ਵਿਚ ਕੱਢ ਲੈਂਦੇ ਹਨ, ਫਿਰ ਜੱਗ ਵਿਚੋਂ ਗਲਾਸ, ਕੱਪਾਂ ਵਿਚ ਪਾਈ ਜਾਂਦੀ ਹੈ। ਹੁਣ ਪਲੇ ਦੀ ਵਰਤੋਂ ਕੋਈ-ਕੋਈ ਕਰਦਾ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.