ਪਸ਼ਮੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਸ਼ਮੀਨਾ ਸ਼ਾਲ

ਪਸ਼ਮੀਨਾ ਕਸ਼ਮੀਰੀ ਉੱਨ ਦੀ ਬਹਿਤਰੀਨ ਕਿਸਮ ਹੈ। ਇਸ ਉੱਨ ਨਾਲ ਕੱਪੜੇ ਸਭ ਤੋਂ ਪਹਿਲਾਂ ਕਸ਼ਮੀਰ ਵਿੱਚ ਬੁਣੇ ਜਾਂਦੇ ਸੀ।[1][2] ਇਹ ਨਾਮ ਫ਼ਾਰਸੀ: پشمینه ਤੋਂ ਲਿਆ ਗਿਆ ਹੈ ਜਿਸਦਾ ਅਰਥ "ਉੱਨ ਤੋਂ ਬਣਿਆ" ਹੈ[2] ਅਤੇ ਕਸ਼ਮੀਰੀ ਵਿੱਚ ਇਸਦਾ ਅਰਥ "ਮੁਲਾਇਮ ਸੋਨਾ" ਹੈ।[3]

ਇਹ ਉੱਨ ਪਸ਼ਮੀਨਾ ਬਕਰੀਆਂ ਦੀਆਂ 4 ਵਿਸ਼ੇਸ਼ ਨਸਲਾਂ ਤੋਂ ਲਈ ਜਾਂਦੀ ਹੈ। ਪਸ਼ਮੀਨਾ ਸ਼ਾਲ ਵਿਸ਼ੇਸ਼ ਤੌਰ ਉੱਤੇ ਭਾਰਤੀ ਕਸ਼ਮੀਰ ਅਤੇ ਨੇਪਾਲ ਵਿੱਚ ਬੁਣੇ ਜਾਂਦੇ ਹਨ।[1][4]

ਇਤਿਹਾਸ[ਸੋਧੋ]

ਕਸ਼ਮੀਰ ਦੇ ਸ਼ਾਲਾਂ ਦਾ ਜ਼ਿਕਰ 3ਜੀ ਸਦੀ ਈ.ਪੂ. ਤੋਂ ਲੈਕੇ 11ਵੀਂ ਸਦੀ ਈਸਵੀ ਦੀਆਂ ਅਫ਼ਗਾਨੀ ਲਿਖਤਾਂ ਵਿੱਚ ਮਿਲਦਾ ਹੈ।[5] ਪਰ ਕਸ਼ਮੀਰ ਵਿੱਚ ਪਸ਼ਮੀਨਾ ਉਦਯੋਗ ਦੀ ਸਥਾਪਨਾ 15ਵੀਂ ਸਦੀ ਦੇ ਕਸ਼ਮੀਰੀ ਸ਼ਾਸਕ "ਜ਼ਾਇਨ-ਉਲ-ਅਬਿਦੀਨ" ਨੇ ਕੀਤੀ ਜੋ ਜੁਲਾਹਿਆਂ ਨੂੰ ਕੇਂਦਰੀ ਏਸ਼ੀਆ ਤੋਂ ਕਸ਼ਮੀਰ ਵਿੱਚ ਲੈਕੇ ਆਇਆ ਅਤੇ ਅੱਜ ਵੀ ਕੁਝ ਜੁਲਾਹੇ ਉਸਦੀ ਕਬਰ ਉੱਤੇ ਸ਼ਰਧਾਂਜਲੀ ਭੇਂਟ ਕਰਦੇ ਹਨ।[5][6]

ਹਵਾਲੇ[ਸੋਧੋ]

  1. 1.0 1.1 Franck, Robert R. (October 2001). Silk, Mohair, Cashmere and Other Luxury Fibres. Woodhead Publishing. p. 142. ISBN 1-85573-540-7. Retrieved 2008-07-08. 
  2. 2.0 2.1 "Pashmina." The Oxford English Dictionary. 2nd ed. 1989.
  3. Shakyawar, D B; Raja, A S M; Ajay, Kumar; Pareek, P K; Wani, S A. "Pashmina Fibre - Production, Characteristics and Utilization" (PDF). Indian Journal of Fibre and Textile Research. Indian Journal of Fibre and Textile Research. Retrieved 11 May 2015. 
  4. Morse, Linda; Lidia Karabinech; Lina Perl; Colby Brin (October 2005). Luxury Knitting: The Ultimate Guide to Exquisite Yarns. Sterling Publishing. p. 12. ISBN 1-931543-86-0. Retrieved 2008-07-08. 
  5. 5.0 5.1 Encyclopædia Britannica (2008). kashmir shawl.
  6. "Pashmina Shawls: Kashmiri". Kashmir.net. Archived from the original on 2016-03-04. Retrieved 2016-02-03.