ਪਹਿਲਵਾਨ ਕਰਤਾਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਹਿਲਵਾਨ ਕਰਤਾਰ ਸਿੰਘ (ਜਨਮ 7 ਅਕਤੂਬਰ, 1953) ਭਾਰਤੀ ਪੰਜਾਬ ਦੇ ਮਾਝਾ ਖੇਤਰ ਦਾ ਪਹਿਲਵਾਨ ਹੈ। ਉਸਨੇ ਏਸ਼ੀਆ ਵਿਚੋਂ ਦੋ ਵਾਰ ਗੋਲਡ ਮੈਡਲ ਜਿੱਤਿਆ ਅਤੇ ਵਿਸ਼ਵ ਵੈਟਰਨ ਕੁਸ਼ਤੀਆਂ ਵਿੱਚ 18ਵੀਂ ਵਾਰ ਸੋਨ ਤਮਗਾ ਜਿੱਤਿਆ। ਉਹ ਪਦਮਸ਼੍ਰੀ, ਅਰਜੁਨ ਪੁਰਸਕਾਰ ਅਤੇ ਰੁਸਤਮ-ਏ-ਹਿੰਦ ਵਰਗੇ ਸਨਮਾਨ ਹਾਸਲ ਕਰ ਚੁੱਕਾ ਹੈ। ਅਮਰੀਕਾ ਦੇ ਸ਼ਹਿਰ ਬੈਲਗਰੇਡ ਵਿੱਚ 27 ਅਗਸਤ, 2014 ਨੂੰ ਵੈਟਰਨ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ 97 ਕਿਲੋ ਭਾਰ ਵਰਗ ਵਿੱਚ ਕਰਤਾਰ ਸਿੰਘ ਨੇ ਤੁਰਕੀ ਦੇ ਪਹਿਲਵਾਨ ਬਾਗੀ ਇਸਮਤ ਨੂੰ ਮਹਿਜ਼ 18 ਸਕਿੰਟਾਂ ’ਚ ਹਰਾ ਦਿੱਤਾ।[1]

ਜ਼ਿੰਦਗੀ[ਸੋਧੋ]

ਕਰਤਾਰ ਸਿੰਘ ਨੇ ਅੱਜ ਦੇ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਸੁਰ ਸਿੰਘ ਵਾਲਾ ਦੇ ਪਿੰਡ 'ਚ ਪੈਦਾ ਹੋਇਆ ਸੀ। ਉਸਨੇ 1978 ਏਸ਼ੀਆਈ ਖੇਲ, ਬੈਕੋਕ ਅਤੇ 1986 ਏਸ਼ੀਆਈ ਖੇਲ, ਸਿਓਲ ਵਿੱਚ ਸੋਨੇ ਦਾ ਮੈਡਲ ਜਿੱਤਿਆ। ਉਸ ਨੇ ਦਿੱਲੀ ਵਿੱਚ ਆਯੋਜਿਤ 1982 ਏਸ਼ੀਆਈ ਖੇਲ ਵਿੱਚ ਇੱਕ ਸਿਲਵਰ ਤਮਗਾ ਜਿੱਤਿਆ ਸੀ। ਉਸ ਨੇ ਐਡਮੰਟਨ ਵਿੱਚ 1978 ਰਾਸ਼ਟਰਮੰਡਲ ਖੇਡ ਅਤੇ ਬ੍ਰਿਜ਼ਬੇਨ ਵਿੱਚ 1982 ਰਾਸ਼ਟਰਮੰਡਲ ਖੇਡ ਵਿੱਚ ਇੱਕ ਸਿਲਵਰ ਤਮਗਾ ਵਿੱਚ ਇੱਕ ਕਾਂਸੀ ਦਾ ਤਮਗਾ ਜਿੱਤਿਆ ਸੀ।[2]

ਹਵਾਲੇ[ਸੋਧੋ]

  1. "ਪਹਿਲਵਾਨ ਕਰਤਾਰ ਸਿੰਘ 18ਵੀਂ ਵਾਰ ਬਣਿਆ ਵਿਸ਼ਵ ਚੈਂਪੀਅਨ". ਪੰਜਾਬੀ ਟ੍ਰਿਬਿਉਨ. 28 ਅਗਸਤ 2014.  Check date values in: |date= (help)
  2. Kartar Singh in Sports Authority of India website