ਸਮੱਗਰੀ 'ਤੇ ਜਾਓ

ਪਹਿਲਾ ਅਧਿਆਪਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਹਿਲਾ ਅਧਿਆਪਕ ਨਾਵਲੈਟ ਚੰਗੇਜ਼ ਆਇਤਮਾਤੋਵ ਦਾ ਲਿਖਿਆ ਹੋਇਆ ਹੈ। ਇਸ ਨਾਵਲੈਟ ਨੂੰ ਪਹਿਲੀ ਵਾਰ ਰਾਦੁਗਾ ਪ੍ਰਕਾਸ਼ਨ ਮਾਸਕੋ, ਸੋਵੀਅਤ ਯੂਨੀਅਨ ਨੇ 1989 ਵਿੱਚ ਪ੍ਰਕਾਸ਼ਤ ਕੀਤਾ। ਬਆਦ ਵਿੱਚ 2006 ਵਿੱਚ ਪੰਜਾਬੀ ਵਿੱਚ ਦਸਤਕ ਪ੍ਰਕਾਸ਼ਨ ਨੇ ਪ੍ਰਕਾਸ਼ਤ ਕੀਤਾ। ਹੁਣ ਇਸ ਨਾਵਲੈਟ ਨੂੰ ਪੰਜਾਬੀ ਵਿੱਚ ਪੀਪਲਜ਼ ਫੋਰਮ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਨਾਵਲੈਟ ਵਿੱਚ ਉਸ ਸਮੇਂ ਦੀ ਸਚੀ ਕਹਾਣੀ ਬਿਆਨ ਕੀਤੀ ਗਏ ਹੈ,ਜਦੋ ਵੀਹਵੀਂ ਸਦੀ ਦੀ ਦੂਜੇ ਦਹਾਕੇ ਕਿਰਗਿਜ ਅੰਦਰ ਸੋਵੀਅਤ ਸਤਾ ਹੋਂਦ ਵਿੱਚ ਆਈ ਸੀ।ਇਕ ਅਧਿਆਪਕ ਅਤੇ ਵਿਦਿਆਰਥੀ ਦੇ ਸੁਆਰਥ ਰਹਿਤ ਰਿਸ਼ਤੇ,ਸਮਰਪਣ ਭਾਵਨਾ ਅਤੇ ਸੰਘਰਸ਼ ਦੀ ਜੋ ਤਸਵੀਰ ਇਸ ਨਾਵਲੈਟ ਵਿੱਚ ਮਿਲਦੀ ਹੈ ਉਹ ਹੁਣ ਦੇ ਦੌਰ ਵਿੱਚ ਸਾਡੇ ਸਭ ਲਈ ਮਿਸਾਲ ਹੈ।