ਸਮੱਗਰੀ 'ਤੇ ਜਾਓ

ਪਾਕਿਸਤਾਨੀ ਭੋਜਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਾਕਿਸਤਾਨੀ ਭੋਜਨ ਦੱਖਣ ਏਸ਼ੀਆ ਦੇ ਵੱਖਰੇ ਖੇਤਰਾਂ ਦੇ ਖਾਣਾ ਬਣਾਉਣ ਦੇ ਤਰੀਕਿਆਂ ਦਾ ਇੱਕ ਸ਼ੁੱਧ ਮਿਸ਼ਰਨ ਹੈ।[1] ਪਾਕਿਸਤਾਨੀ ਖਾਣਾ ਉੱਤਰ ਭਾਰਤੀ ਖਾਣੇ ਦੇ ਨਾਲ ਬਹੁਤ ਮਿਲਦਾ ਜੁਲਦਾ ਹੈ। ਇਸ ਵਿੱਚ ਮੀਟ ਨਾਲ ਬਣਨ ਵਾਲੇ ਭੋਜਨ ਸੰਮਿਲਿਤ ਹਨ। ਇਸ ਦੇ ਉਤੇ ਮੱਧ ਏਸ਼ੀਆਈ ਅਤੇ ਮੱਧ ਪੂਰਬੀ ਭੋਜਨਾਂ ਦਾ ਪ੍ਰਭਾਵ ਵਿਚਾਰਨ ਯੋਗ ਦਿਖਦਾ ਹੈ।[2][3] ਪਾਕਿਸਤਾਨੀ ਢਾਬਿਆਂ ਵਿੱਚ ਮੁਘਲਈ ਖਾਣਾ ਸਭ ਤੋਂ ਜਿਆਦਾ ਮਸ਼ਹੂਰ ਹੈ।

ਪਾਕਿਸਤਾਨੀ ਭੋਜਨ

ਪਾਕਿਸਤਾਨ ਦੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਤਰਾਂ ਦੇ ਖਾਣੇ ਬਣਾਏ ਜਾਂਦੇ ਹਨ ਜਿਸਤੋਂ ਪਤਾ ਲਗਦਾ ਹੈ ਕਿ ਪਾਕਿਸਤਾਨ ਵਿੱਚ ਸੰਸਕ੍ਰਿਤਿਕ, ਸੱਭਿਆਚਾਰਕ ਅਤੇ ਨੱਸਲੀ ਵਚਿੱਤਰਤਾ ਹੈ। ਪੰਜਾਬ ਅਤੇ ਸਿੰਧ ਦੇ ਖਾਣੇ ਬਹੁਤ ਹੀ ਮਸਾਲੇਦਾਰ ਅਤੇ ਚਟਕੀਲੇ ਹੁੰਦੇ ਹਨ ਜੋ ਕਿ ਦੱਖਣ ਏਸ਼ੀਆਈ ਖਾਣੇ ਦੇ ਸੁਆਦ ਦੀ ਪ੍ਰਮੁੱਖ ਨਿਸ਼ਾਨੀ ਹੈ।

ਹਲਾਲ

[ਸੋਧੋ]

ਮੁਸਲਿਮ ਲੋਕ ਸ਼ਰੀਅਤ ਦੀ ਪਾਲਣਾ ਕਰਦੇ ਹਨ। ਇਸ ਵਿੱਚ ਉਹ ਸਾਰੇ ਖਾਣੇ ਅਤੇ ਪੀਣ ਵਾਲੇ ਪਦਾਰਥ ਦੱਸੇ ਗਏ ਹਨ ਜੋ ਹਲਾਲ ਹਨ ਅਤੇ ਜਿਹਨਾ ਨੂੰ ਖਾਣ ਦੀ ਇਜਾਜ਼ਤ ਹੈ। ਹਲਾਲ ਖਾਣੇ ਉਹ ਖਾਣੇ ਹਨ ਜਿਹਨਾ ਨੂੰ ਖਾਣ ਲਈ ਇਜਾਜ਼ਤ ਹੈ। ਇਸ ਦੇ ਵਿੱਚ ਖਾਣਾ ਬਣਾਉਣ ਦੇ ਉਚਿਤ ਤਰੀਕੇ ਵੀ ਦੱਸੇ ਗਏ ਹਨ।

ਇਲਾਕਾਈ ਖਾਣੇ

[ਸੋਧੋ]

ਬਲੋਚਿਸਤਾਨ ਖ਼ੇਤਰ ਵਿੱਚ ਖਾਏ ਜਾਣ ਵਾਲੇ ਖਾਣੇ ਨੂੰ ਬਲੋਚੀ ਖਾਣਾ ਵੀ ਕਿਹਾ ਜਾਂਦਾ ਹੈ। ਇਸਦੇ ਵਿੱਚ ਈਰਾਨੀ ਬਲੋਚਿਸਤਾਨ, ਬਲੋਚਿਸਤਾਨ, ਅਫਗਾਨਿਸਤਾਨ ਵੀ ਸ਼ਾਮਲ ਹਨ।

ਇਸ ਇਲਾਕੇ ਵਿੱਚ ਬਣਨ ਵਾਲੇ ਖਾਣੇ ਨੂੰ ਪਸ਼ਤੋ ਵੀ ਕਿਹਾ ਜਾਂਦਾ ਹੈ। ਇਸ ਵਿੱਚ ਮੁੱਖ ਤੌਰ 'ਤੇ ਚੌਲਾਂ ਨਾਲ ਬਣਨ ਵਾਲੇ ਖਾਣੇ ਅਤੇ ਕਬਾਬ ਸ਼ਾਮਲ ਹਨ। ਇਸ ਇਲਾਕੇ ਵਿੱਚ ਪਾਕਿਸਤਾਨ ਦੇ ਸਾਰੇ ਇਲਾਕਿਆਂ ਨਾਲੋਂ ਜਿਆਦਾ ਮੇਮਣੇ ਦਾ ਮਾਸ ਖਾਇਆ ਜਾਂਦਾ ਹੈ।

ਕਰਾਚੀ ਦੇ ਖਾਣੇ ਅਤੇ ਮੁਘਲਈ ਖਾਣੇ ਮਿਲਦੇ-ਜੁਲਦੇ ਹਨ।

ਫੋਟੋ ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. Taus-Bolstad, S (2003), Pakistan in Pictures. Lerner Publishing Group. ISBN 978-0-8225-4682-5
  2. "Wine Brands: Success Strategies For New Markets, New Customers, and New Trends". Retrieved 25 February 2015.
  3. "Food and Drink of Pakistan". Archived from the original on 25 ਫ਼ਰਵਰੀ 2015. Retrieved 25 February 2015. {{cite web}}: Unknown parameter |dead-url= ignored (|url-status= suggested) (help)