ਪਾਤਰ ਉਸਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਾਤਰ ਉਸਾਰੀ ਜਾਂ ਪਾਤਰ ਚਿਤਰਣ ਉਹ ਤਰੀਕਾ ਹੈ, ਜਿਸ ਰਾਹੀਂ ਰਚਣਈ ਲੇਖਕ ਆਪਣੇ ਬਿਰਤਾਂਤ ਵਿਚਲੇ ਪਾਤਰਾਂ ਸੰਬੰਧੀ ਵੇਰਵੇ ਬੁਣਦਾ ਹੈ।[1] ਇਹ ਵੇਰਵੇ ਬੁਣਨ ਲਈ ਕਈ ਢੰਗ ਹੋ ਸਕਦੇ ਹਨ। ਪਾਤਰ ਬਾਰੇ ਦੱਸਣ ਦਾ ਸਿਧਾ ਤਰੀਕਾ, ਜਾਂ ਫਿਰ ਪਾਤਰਾਂ ਦੇ ਵਰਤੋਂ-ਵਿਹਾਰ, ਬੋਲਚਾਲ ਅਤੇ ਵਿਚਾਰ-ਪ੍ਰਵਾਹ ਨੂੰ ਦਰਸਾਉਣ ਦਾ ਅਸਿਧਾ ਤਰੀਕਾ ਹੋ ਸਕਦਾ ਹੈ। ਸਾਰੇ ਤਰੀਕੇ ਮਿਲਾ ਕੇ ਜਟਿਲ ਪ੍ਰਕਿਰਿਆ ਅਪਣਾਉਣ ਦਾ ਰਚਣਈ ਅਭਿਆਸ ਵਧੇਰੇ ਦੇਖਣ ਵਿੱਚ ਆਉਂਦਾ ਹੈ। ਜਦੋਂ ਬਿਰਤਾਂਤ ਉੱਤਮ-ਪੁਰਖੀ ਹੋਵੇ ਤਾਂ ਲੇਖਕ ਬਿਰਤਾਂਤਕਾਰ ਦੀ ਕਹਾਣੀ ਦੱਸਣ/ਸੁਣਾਉਣ ਦਾ ਤਰੀਕਾ ਮਹੱਤਵਪੂਰਨ ਸਾਧਨ ਹੁੰਦਾ ਹੈ।[2]

ਇਤਿਹਾਸ[ਸੋਧੋ]

ਅੰਗਰੇਜ਼ੀ ਸ਼ਬਦ ਕਰੈਕਟਰਾਈਜੇਸ਼ਨ ਅੱਧ 15ਵੀਂ ਸਦੀ ਵਿੱਚ ਪੇਸ਼ ਕੀਤਾ ਗਿਆ ਸੀ।[3] ਅਰਸਤੂ ਨੇ ਪਾਤਰਾਂ ਨਾਲੋਂ ਪਲਾਟ ਦੇ ਮਹੱਤਵ ਨੂੰ ਵਧਾਇਆ, ਯਾਨੀ ਇਸ ਨੂੰ ਇੱਕ ਪਲਾਟ-ਮੁਖੀ ਵਾਰਤਾ ਕਿਹਾ। ਉਸਨੇ ਆਪਣੀ ਰਚਨਾ ਪੋਇਟਿਕਸ ਵਿੱਚ ਦਲੀਲ ਦਿੱਤੀ ਕਿ ਟਰੈਜਡੀ "ਮਨੁੱਖ ਦੀ ਨਹੀਂ, ਸਗੋਂ ਕਾਰਜ ਅਤੇ ਜੀਵਨ ਦੀ ਨੁਮਾਇੰਦਗੀ ਹੁੰਦੀ ਹੈ।"[4] ਇਹ ਦ੍ਰਿਸ਼ਟੀ 19ਵੀਂ ਸਦੀ ਵਿੱਚ ਉਲਟ ਗਈ ਸੀ, ਜਦ ਪਾਤਰ ਦੀ ਪ੍ਰਾਥਮਿਕਤਾ, ਯਾਨੀ ਪਲਾਟ-ਮੁਖੀ ਵਾਰਤਾ ਦੀ ਪੁਸ਼ਟੀ ਪਹਿਲਾਂ ਯਥਾਰਥਵਾਦੀ ਨਾਵਲ ਦੇ ਨਾਲ, ਅਤੇ ਵਧਦੀ ਬਾਅਦ ਵਿੱਚ ਮਨੋਵਿਗਿਆਨ ਦੇ ਪ੍ਰਭਾਵਸ਼ਾਲੀ ਵਿਕਾਸ ਦੇ ਨਾਲ ਹੋਰ ਵੀ ਵਧੇਰੇ ਜ਼ੋਰਦਾਰ ਢੰਗ ਨਾਲ ਹੋ ਗਈ।[4]

ਹਵਾਲੇ[ਸੋਧੋ]

  1. Harrison, Martin. 1998. The Language of Theatre. London: Routledge. ISBN 0-87830-087-2.(pp 51-2)
  2. http://udleditions.cast.org/craft_elm_characterization.html
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Harrison1998p51
  4. 4.0 4.1 Aston and Savona (1991, p. 34)