ਪੋਇਟਿਕਸ (ਅਰਸਤੂ)
Jump to navigation
Jump to search
ਅਰਸਤੂ ਦੀ ਪੋਇਟਿਕਸ (ਯੂਨਾਨੀ: Περὶ ποιητικῆς, c. 335 ਈ.ਪੂ. (ਬੀ.ਸੀ.)[1]) ਨਾਟਕੀ ਸਿਧਾਂਤ ਬਾਰੇ ਅਤੇ ਸਾਹਿਤ ਸਿਧਾਂਤ ਦੀ ਦਾਰਸ਼ਨਿਕ ਵਿਆਖਿਆ ਬਾਰੇ ਸਭ ਤੋਂ ਪਹਿਲੀਆਂ ਬਾਕੀ ਬਚਣ ਵਾਲੀਆਂ ਲਿਖਤਾਂ ਵਿੱਚੋਂ ਇੱਕ ਹੈ।[2] ਇਸ ਵਿੱਚ ਅਰਸਤੂ ਆਪਣੇ ਕਥਿਤ "ਕਾਵਿ" (ਇਸ ਪਦ ਦਾ ਯੂਨਾਨੀ ਵਿੱਚ ਸ਼ਾਬਦਿਕ ਅਰਥ "ਨਿਰਮਾਣ" ਹੈ ਅਤੇ ਇਸ ਪ੍ਰਸੰਗ ਵਿੱਚ ਡਰਾਮਾ — ਤ੍ਰਾਸਦੀ, ਕਾਮੇਡੀ, ਸਤਿਯਰ ਨਾਟਕ— ਪ੍ਰਗੀਤ ਕਾਵਿ, ਮਹਾਕਾਵਿ, ਅਤੇ ਡਿਥਰੀਐਂਬ) ਸ਼ਾਮਿਲ ਹਨ। ਉਸ ਨੇ ਇਸ ਦੇ "ਪਹਿਲੇ ਸਿਧਾਂਤਾ" ਦੀ ਪਰਖ ਅਤੇ ਇਸ ਵਿਧਾ ਦੇ ਬੁਨਿਆਦੀ ਤੱਤਾਂ ਦੀ ਪਛਾਣ ਕੀਤੀ ਹੈ। ਤਰਾਸਦੀ ਦਾ ਉਸ ਦਾ ਵਿਸ਼ਲੇਸ਼ਣ ਚਰਚਾ ਦਾ ਮੂਲ ਧੁਰਾ ਹੈ।[3] ਭਾਵੇਂ ਅਰਸਤੂ ਦੀ ਪੋਇਟਿਕਸ ਪੱਛਮੀ ਆਲੋਚਨਾ ਪਰੰਪਰਾ ਵਿੱਚ ਵਿਆਪਕ ਮਾਨਤਾ ਪ੍ਰਾਪਤ ਹੈ, ਮਾਰਵਿਨ ਕਾਰਲਸਨ ਦਾ ਕਹਿਣਾ ਹੈ, "ਉਸ ਦੀ ਰਚਨਾ ਦੇ ਲਗਭਗ ਹਰ ਵਿਸਥਾਰ ਨੇ ਵਿਭਿੰਨ ਟਕਰਾਵੀਆਂ ਰਾਵਾਂ ਨੂੰ ਜਨਮ ਦਿੱਤਾ ਹੈ।"[4]