ਪਾਰਾ ਝੀਲ
ਦਿੱਖ
ਪਾਰਾ ਝੀਲ | |
---|---|
ਸਥਿਤੀ | ਪਾਰਾ, ਮਹਿਸਾਨਾ, ਗੁਜਰਾਤ |
ਗੁਣਕ | 23°36′17″N 72°23′50″E / 23.6046°N 72.3972°E |
Primary inflows | Storm water |
Basin countries | India |
Surface area | 950 m2 (10,200 sq ft) |
Settlements | ਮਹਿਸਾਨਾ |
ਪਾਰਾ ਝੀਲ, ਅਧਿਕਾਰਤ ਤੌਰ 'ਤੇ ਸਵਾਮੀ ਵਿਵੇਕਾਨੰਦ ਝੀਲ, ਭਾਰਤ ਦੇ ਗੁਜਰਾਤ ਰਾਜ ਦੇ ਮੇਹਸਾਣਾ ਸ਼ਹਿਰ ਵਿੱਚ ਹੈ। ਗਾਇਕਵਾੜ ਸ਼ਾਸਨ ਦੇ ਵੇਲੇ ਖੁਦਾਈ ਕੀਤੀ ਗਈ, ਇਸਨੂੰ 2019 ਵਿੱਚ ਮੁੜ ਵਿਕਸਤ ਕੀਤਾ ਗਿਆ ਅਤੇ ਖੋਲ੍ਹਿਆ ਗਿਆ। ਗਾਇਕਵਾੜ ਸ਼ਾਸਨ ਦੌਰਾਨ ਝੀਲ ਦੀ ਖੁਦਾਈ ਕੀਤੀ ਗਈ ਸੀ। ਇਹ 950 ਵਰਗ ਮੀਟਰ (10,200 ਵਰਗ ਫੁੱਟ) ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। 2007 ਵਿੱਚ, ਮੇਹਸਾਣਾ ਨਗਰ ਪਾਲਿਕਾ ਨੇ ਝੀਲ ਦੇ ਸੁੰਦਰੀਕਰਨ ਅਤੇ ਪੁਨਰ ਵਿਕਾਸ ਲਈ ਇੱਕ ਠੇਕੇਦਾਰ ਨਿਯੁਕਤ ਕੀਤਾ ਅਤੇ ਪ੍ਰੋਜੈਕਟ ਦੀ ਸ਼ੁਰੂਆਤ ਗੁਜਰਾਤ ਵਿਧਾਨ ਸਭਾ ਦੇ ਤਤਕਾਲੀ ਮੈਂਬਰ ਅਨਿਲ ਪਟੇਲ ਦੁਆਰਾ ਕੀਤੀ ਗਈ ਸੀ।
ਇਤਿਹਾਸ
[ਸੋਧੋ]ਝੀਲ ਦਾ ਨਾਮ ਬਦਲ ਕੇ ਸਵਾਮੀ ਵਿਵੇਕਾਨੰਦ ਰੱਖਿਆ ਗਿਆ ਸੀ ਅਤੇ ਉਪ ਮੁੱਖ ਮੰਤਰੀ ਨਿਤਿਨਭਾਈ ਪਟੇਲ ਦੁਆਰਾ 4 ਅਗਸਤ 2019 ਨੂੰ ਜਨਤਾ ਲਈ ਖੋਲ੍ਹਿਆ ਗਿਆ ਸੀ।
ਬੱਚਿਆਂ ਲਈ ਖੇਡ ਦੀ ਥਾਂ , ਯੋਗਾ ਕੇਂਦਰ, ਫੂਡ ਕੋਰਟ, ਜੌਗਿੰਗ ਟ੍ਰੈਕ ਅਤੇ ਬੋਟਿੰਗ ਦੀਆਂ ਸੁਵਿਧਾਵਾਂ ਵਿਕਸਿਤ ਕੀਤੀਆਂ ਗਈਆਂ ਹਨ ਅਤੇ ਇੱਕ ਖਿਡੌਣਾ ਟ੍ਰੇਨ ਸ਼ੁਰੂ ਕੀਤੀ ਗਈ ਹੈ।
ਇਹ ਵੀ ਵੇਖੋ
[ਸੋਧੋ]- ਰਾਜਮਹਲ, ਮੇਹਸਾਣਾ
- ਬੋਟਰ ਕੋਠਾਣੀ ਵਾਵ
- ਨਾਗਲਪੁਰ ਝੀਲ