ਪਾਲੇਂਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਲੇਂਕੇ
ਪਾਲੇਂਕੇ ਦੀਆਂ ਤਸਵੀਰਾਂ
ਇਲਾਕਾਚੀਆਪਾਸ
ਗੁਣਕ17°29′2.32″N 92°2′46.78″W / 17.4839778°N 92.0463278°W / 17.4839778; -92.0463278
ਦਫ਼ਤਰੀ ਨਾਂ: ਪਾਲੇਂਕੇ ਦਾ ਪੂਰਵ-ਹਿਸਪਾਨੀ ਸ਼ਹਿਰ ਅਤੇ ਰਾਸ਼ਟਰੀ ਪਾਰਕPre-Hispanic City and National Park of Palenque
ਕਿਸਮਸੱਭਿਆਚਾਰਕ
ਮਾਪਦੰਡi, ii, iii, iv
ਅਹੁਦਾ-ਨਿਵਾਜੀ1987 (11ਵੀਂ ਵਿਸ਼ਵ ਵਿਰਾਸਤ ਕਮੇਟੀ)
ਹਵਾਲਾ ਨੰਬਰ411
State Party ਮੈਕਸੀਕੋ
ਖੇਤਰਲਾਤੀਨੀ ਅਮਰੀਕਾ ਅਤੇ ਕੈਰੀਬੀਆਈ

ਪਾਲੇਂਕੇ (ਸਪੇਨੀ ਉਚਾਰਨ: [pa'leŋke], ਯੂਕਾਟੇਕ ਮਾਇਆ: ਬਾਕ' /ɓàːkʼ/) ਇੱਕ ਮਾਇਆ ਸ਼ਹਿਰ ਸੀ ਜੋ 7ਵੀਂ ਸਦੀ ਵਿੱਚ ਦੱਖਣੀ ਮੈਕਸੀਕੋ ਵਿੱਚ ਆਪਣੇ ਸਿਖ਼ਰ ਉੱਤੇ ਸੀ। ਪਾਲੇਂਕੇ ਦੇ ਖੰਡਰ 226 ਈਸਵੀ ਪੂਰਵ ਦੇ ਆਸ ਪਾਸ ਤੋਂ ਲੈਕੇ 799 ਈਸਵੀ ਤੱਕ ਦੇ ਮਿਲਦੇ ਹਨ। ਇਸ ਦੇ ਪਤਨ ਤੋਂ ਬਾਅਦ ਇਸਨੂੰ ਜੰਗਲ ਨੇ ਆਪਣੇ ਵਿੱਚ ਸਮਾ ਲਿਆ।[1] ਇਸ ਵੇਲੇ ਇਹ ਇੱਕ ਮਸ਼ਹੂਰ ਪੁਰਾਤਨ ਸਥਾਨ ਹੈ ਅਤੇ ਹਜ਼ਾਰਾਂ ਸੈਲਾਨੀ ਹਰ ਸਾਲ ਇੱਥੇ ਆਉਂਦੇ ਹਨ। ਇਹ ਮੈਕਸੀਕੋ ਦੇ ਚੀਆਪਾਸ ਸੂਬੇ ਵਿੱਚ ਉਸਮਾਸੀਂਤਾ ਨਦੀ ਦੇ ਨੇੜੇ ਅਤੇ ਕਾਰਮੇਨ ਸ਼ਹਿਰ ਤੋਂ 130 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।

ਕਲਾ ਅਤੇ ਨਿਰਮਾਣ ਕਲਾ[ਸੋਧੋ]

ਸ਼ਿਲਾਲੇਖ ਮੰਦਰ[ਸੋਧੋ]

ਸ਼ਿਲਾਲੇਖ ਮੰਦਰ

ਸ਼ਿਲਾਲੇਖ ਮੰਦਰ ਦੀ ਉਸਾਰੀ 675 ਦੇ ਆਸ ਪਾਸ[2] ਅੰਤਿਮ ਸੰਸਕਾਰ ਸੰਬੰਧੀ ਇਮਾਰਤ ਦੇ ਤੌਰ ਉੱਤੇ ਕੀਤੀ ਗਈ। ਇਸ ਦੀ ਇਮਾਰਤ ਵਿੱਚ ਮਾਇਆ ਸੰਸਾਰ ਦੀ ਦੂਜੀ ਸਭ ਤੋਂ ਵੱਡੀ ਹੇਰੋਗਲਿਫ਼ ਲਿਖਤ ਹੈ। ਇਸ ਮੰਦਰ ਵਿੱਚ ਸ਼ਹਿਰ ਦੇ 180 ਸਾਲਾਂ ਦਾ ਇਤਿਹਾਸ ਹੈ।

ਇਹ ਪਿਰਾਮਿਡ 60 ਮੀਟਰ ਚੌੜਾ, 42.5 ਮੀਟਰ ਲੰਬਾ ਅਤੇ 27.2 ਮੀਟਰ ਲੰਬਾ ਹੈ।

ਕਰੌਸ ਮੰਦਰ[ਸੋਧੋ]

ਕਰੌਸ ਮੰਦਰ, ਸੂਰਜ ਵਾਲਾ ਮੰਦਰ ਅਤੇ ਪੱਤਿਆਂ ਵਾਲਾ ਕਰੌਸ ਮੰਦਰ ਪਿਰਾਮਿਡਜ਼ ਦੇ ਉੱਤੇ ਬਣਾਏ ਮੰਦਰਾਂ ਦਾ ਇੱਕ ਸਮੂਹ ਹੈ। ਇਹ ਪਾਲੇਂਕੇ ਵਿੱਚ ਸਭ ਤੋਂ ਮਹੱਤਵਪੂਰਨ ਪਿਰਾਮਿਡ ਸਮੂਹ ਮੰਨਿਆ ਜਾਂਦਾ ਹੈ।

ਹਵਾਲੇ[ਸੋਧੋ]

  1. Schrom, Michael. "Palenque". Archived from the original on ਜੂਨ 6, 2010. Retrieved March 3, 2011. {{cite web}}: Unknown parameter |dead-url= ignored (help)
  2. Schele and Mathews 1998:97-99

ਬਾਹਰੀ ਸਰੋਤ[ਸੋਧੋ]