ਪੀਏਰਾ
Pearà | |
---|---|
ਸਰੋਤ | |
ਸੰਬੰਧਿਤ ਦੇਸ਼ | Italy |
ਇਲਾਕਾ | Verona, Veneto |
ਖਾਣੇ ਦਾ ਵੇਰਵਾ | |
ਖਾਣਾ | Main course |
ਪਰੋਸਣ ਦਾ ਤਰੀਕਾ | Hot |
ਮੁੱਖ ਸਮੱਗਰੀ |
ਪੀਏਰਾ (ਵਰੋਨੀਅਨ ਉਪਭਾਸ਼ਾ ਸ਼ਬਦ, ਸ਼ਾਬਦਿਕ ਤੌਰ 'ਤੇ "ਪੇਪਰਡ") ਇੱਕ ਰਵਾਇਤੀ ਵਰੋਨੀਆਈ ਚਟਣੀ ਹੈ ਜੋ ਬਰੇੱਡ ਦੇ ਟੁਕੜਿਆਂ, ਬੀਫ਼ ਅਤੇ ਮੁਰਗੀ ਸਟੋਕ, ਬੀਫ ਮੈਰੋ ਅਤੇ ਕਾਲੀ ਮਿਰਚ ਨਾਲ ਬਣੀ ਹੁੰਦੀ ਹੈ।[1] ਇਹ ਲੇਸੋ ਈ ਪੈਰਿਸ (ਲੇਸੋ ਵੈਨੇਤੀਆਈ ਹੈ ਬੋਲੀਤੋ) ਬਣਾ ਕੇ, ਬੋਲੀਤੋ ਮੀਸੋ ਨਾਲ ਵਿਸ਼ੇਸ਼ ਤੌਰ 'ਤੇ ਪਰੋਸਿਆ ਜਾਂਦਾ ਹੈ, ਇਹ ਪਕਵਾਨ ਵੇਰੋਨਾ ਅਤੇ ਇਸਦੇ ਆਲੇ ਦੁਆਲੇ ਖੇਤਰਾਂ ਵਿੱਚ ਵਿਸ਼ੇਸ਼ ਹੈ।
ਸਮੱਗਰੀ ਅਤੇ ਤਿਆਰੀ
[ਸੋਧੋ]ਪੀਏਰਾ ਦੀ ਤਿਆਰੀ ਲੇਸੋ ਨਾਲ ਮਿਲਦੀ ਜੁਲਦੀ ਹੈ, ਜਿਸ ਦੇ ਸਟੋਕ ਅਤੇ ਮਾਸ ਤੋਂ ਇਹ ਬਣਦਾ ਹੈ। ਸਟੋਕ ਨੂੰ ਮੀਟ, ਮੁਰਗੀ ਅਤੇ ਜੜ੍ਹੀਆਂ ਬੂਟੀਆਂ (ਗਾਜਰ, ਪਿਆਜ਼ ਅਤੇ ਸੈਲਰੀ) ਨੂੰ ਉਬਾਲ ਕੇ ਬਣਾਇਆ ਜਾਂਦਾ ਹੈ; ਸੰਪੂਰਨ ਵਿਅੰਜਨ ਵਿੱਚ ਵੱਛੇ ਦਾ ਸਿਰ ਅਤੇ ਪੂਛ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ।
ਪੀਏਰਾ ਨੂੰ ਜ਼ਿਆਦਾ ਸਮਾਂ ਅਤੇ ਹੌਲੀ ਪਕਾਉਣ ਦੀ ਜ਼ਰੂਰਤ ਹੁੰਦੀ ਹੈ; ਇਸ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਲਈ, ਇੱਕ ਰਵਾਇਤੀ ਟੇਰਾਕੋਟਾ ਬਰਤਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪਹਿਲਾਂ ਰੋਟੀ ਦੇ ਟੁਕੜਿਆਂ ਨੂੰ ਬਰਤਨ ਵਿੱਚ ਪਿਘਲੇ ਹੋਏ ਮੈਰੋ ਅਤੇ ਮੱਖਣ ਵਿੱਚ ਮਿਲਾਇਆ ਜਾਂਦਾ ਹੈ; ਇਸ ਤੋਂ ਬਾਅਦ ਲਗਾਤਾਰ ਇਸ ਨੂੰ ਰਲਾਉਂਦੇ ਹੋਏ ਇਸ ਵਿੱਚ ਗਰਮ ਸਟਾਕ ਮਿਲਾਇਆ ਜਾਂਦਾ ਹੈ। ਉਸ ਤੋਂ ਬਾਅਦ ਘੱਟੋ-ਘੱਟ ਦੋ ਘੰਟਿਆਂ ਲਈ ਘੱਟ ਅੱਗ 'ਤੇ ਪੱਕਣ ਲਈ ਛੱਡ ਦਿੱਤਾ ਜਾਂਦਾ ਹੈ। ਇਸ ਨੂੰ ਉਦੋਂ ਤੱਕ ਪਕਾਇਆ ਜਾਂਦਾ ਹੈ, ਜਦੋਂ ਤੱਕ ਇਹ ਕਰੀਮੀ ਅਤੇ ਸੰਘਣਾ ਨਹੀਂ ਹੋ ਜਾਂਦਾ[1] ਪੱਕਣ ਤੋਂ ਬਾਅਦ ਅਖੀਰ 'ਚ ਤਾਜ਼ਾ ਕਾਲੀ ਮਿਰਚ ਮਿਲਾਈ ਜਾਂਦੀ ਹੈ। ਕੁਝ ਸਮੱਗਰੀਆਂ ਵਿੱਚ ਜੈਤੂਨ ਦਾ ਤੇਲ ਅਤੇ ਪੀਸਿਆ ਹੋਇਆ ਪਰਮੀਗਿਆਨੋ ਰੇਜੀਜਿਆਨੋ ਜਾਂ ਗ੍ਰਾਨਾ ਪਦਨੋ ਵੀ ਸ਼ਾਮਿਲ ਕੀਤਾ ਜਾਂਦਾ ਹੈ।