ਪੀਟਰ ਮਹਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੀਟਰ ਮਹਾਨ
ਪੀਟਰ ਮਹਾਨ ਦਾ ਚਿੱਤਰ
ਸਾਰੇ ਰੂਸ ਦਾ ਸਮਰਾਟ
ਸ਼ਾਸਨ ਕਾਲ2 ਨਵੰਬਰ 1721 –
8 ਫਰਵਰੀ 1725
ਵਾਰਸਕੈਥਰੀਨ I
ਸਾਰੇ ਰੂਸ ਦੇ ਜ਼ਾਰ
ਸ਼ਾਸਨ ਕਾਲ7 ਮਈ 1682 – 2 ਨਵੰਬਰ 1721
ਤਾਜਪੋਸ਼ੀ25 ਜੂਨ 1682
ਸਹਿ-ਸਮਰਾਟਇਵਾਨ V
ਜਨਮ(1672-06-09)9 ਜੂਨ 1672
ਮਾਸਕੋ, ਰੂਸ ਦੀ ਜ਼ਾਰਸ਼ਾਹੀ
ਮੌਤ8 ਫਰਵਰੀ 1725(1725-02-08) (ਉਮਰ 52)
ਸੇਂਟ ਪੀਟਰਜ਼ਬਰਗ, ਰੂਸੀ ਸਾਮਰਾਜ
ਦਫ਼ਨ
ਜੀਵਨ-ਸਾਥੀ
ਔਲਾਦ
ਹੋਰਨਾਂ ਸਹਿਤ
ਨਾਮ
ਪੀਟਰ ਅਲੈਕਸੀਏਵਿਚ ਰੋਮਾਨੋਵ
ਘਰਾਣਾਰੋਮਾਨੋਵ ਘਰਾਣਾ
ਪਿਤਾਅਲੈਕਸੀ
ਮਾਤਾਨਤਾਲੀਆ ਨਾਰੀਸ਼ਕੀਨਾ
ਧਰਮਰੂਸੀ ਆਰਥੋਡਾਕਸ ਮਸੀਹੀ
ਦਸਤਖਤਪੀਟਰ ਮਹਾਨ ਦੇ ਦਸਤਖਤ

ਪੀਟਰ ਮਹਾਨ (ਰੂਸੀ: Пётр Вели́кий, tr. Pyotr Velikiy; IPA: [ˈpʲɵtr vʲɪˈlʲikʲɪj]), ਪੀਟਰ ਪਹਿਲਾ (ਰੂਸੀ: Пётр I, tr. Pyotr I; IPA: [ˈpʲɵtr ˈpʲɛrvɨj]) or Pyotr Alexeyevich (ਰੂਸੀ: Пётр Алексе́евич; IPA: [ˈpʲɵtr ɐlʲɪˈksʲejɪvʲɪtɕ]; 9 ਜੂਨ [ਪੁ.ਤ. 30 ਮਈ] 1672 – 8 ਫਰਵਰੀ [ਪੁ.ਤ. 28 ਜਨਵਰੀ] 1725)[1] 1682 ਤੋਂ ਰੂਸ ਦਾ ਜਾਰ ਅਤੇ 1721 ਤੋਂ ਰੂਸੀ ਸਾਮਰਾਜ ਦਾ ਪਹਿਲਾ ਸਮਰਾਟ ਸੀ। ਉਹ ਇਤਹਾਸ ਦੇ ਸਭ ਤੋਂ ਵਿਸ਼ਵ ਪ੍ਰਸਿੱਧ ਸਿਆਸਤਦਾਨਾਂ ਵਿੱਚੋਂ ਇੱਕ ਸੀ। ਉਸਨੇ 18ਵੀਂ ਸਦੀ ਵਿੱਚ ਰੂਸ ਦੇ ਵਿਕਾਸ ਦੀ ਦਿਸ਼ਾ ਨੂੰ ਸੁਨਿਸਚਿਤ ਕੀਤਾ ਸੀ। ਉਸਦਾ ਨਾਮ ਇਤਹਾਸ ਵਿੱਚ ‘ਇੱਕ ਕ੍ਰਾਂਤੀਕਾਰੀ ਸ਼ਾਸਕ’ ਦੇ ਰੂਪ ਵਿੱਚ ਦਰਜ ਹੈ। 17ਵੀਂ ਸਦੀ ਦੇ ਮਗਰਲੇ ਅੱਧ ਵਿੱਚ ਉਸ ਦੁਆਰਾ ਸ਼ੁਰੂ ਕੀਤੇ ਗਏ ਰਾਜਨੀਤਕ ਅਤੇ ਆਰਥਕ ਪਰਿਵਰਤਨਾਂ ਨੇ ਰੂਸ ਦੀ ਕਾਇਆ ਪਲਟ ਦਿੱਤੀ। ਉਸ ਦੀ ਛਤਰਛਾਇਆ ਵਿੱਚ ਰੂਸ ਰੂੜ੍ਹੀਵਾਦ ਅਤੇ ਪੁਰਾਣੀਆਂ ਬੋਦੀਆਂ ਪਰੰਪਰਾਵਾਂ ਦੇ ਸੰਗਲ ਤੋੜ ਕੇ ਇੱਕ ਮਹਾਨ ਯੂਰਪੀ ਸ਼ਕਤੀ ਦੇ ਰੂਪ ਵਿੱਚ ਉੱਭਰਿਆ। ਪੀਟਰ ਪਹਿਲਾ ਨੇ ਸੁਧਾਰਾਂ ਦੇ ਕਿਸੇ ਵੀ ਵਿਰੋਧੀ ਨੂੰ ਨਹੀਂ ਬਖਸ਼ਿਆ, ਇੱਥੇ ਤੱਕ ਕਿ ਆਪਣੇ ਬੇਟੇ ਰਾਜਕੁਮਾਰ ਅਲੇਕਸਈ ਨੂੰ ਵੀ ਨਹੀਂ।

ਹਵਾਲੇ[ਸੋਧੋ]