ਪੀਟੀਸੀ ਪੰਜਾਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੀਟੀਸੀ ਪੰਜਾਬੀ
PTC Punjabi.png
ਸ਼ੂਰੂਆਤ6 ਅਗਸਤ 2008 (2008-08-06)
ਮਾਲਕਜੀ ਨੈਕਸਟ ਮੀਡੀਆ ਪ੍ਰਾਈਵੇਟ ਲਿਮਿਟਡ
ਦਰਸ਼ਕ ਦੇਸ਼ਭਾਰਤ:
11% (ਸਤੰਬਰ 2015 (2015-09), BARC)
ਦੇਸ਼ਭਾਰਤ
ਪ੍ਰਸਾਰਣ ਖੇਤਰਭਾਰਤ, ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊ ਜ਼ੀਲੈਂਡ, ਇੰਗਲੈਂਡ & ਆਇਰਲੈਂਡ
ਹੈੱਡਕੁਆਟਰਚੰਡੀਗੜ੍ਹ, ਭਾਰਤ,
ਵੈਬਸਾਈਟ
ਉਪਲਬਧਤਾ
ਸੈਟੇਲਾਈਟ ਰੇਡੀਓ
ਏਅਰਟੈੱਲ ਡੀਟੀਐੱਚ(ਭਾਰਤ)ਚੈਨਲ 555
ਬਿਗ ਟੀਵੀ (ਭਾਰਤ)ਚੈਨਲ 953
ਡਿਸ਼ ਟੀਵੀ (ਭਾਰਤ)ਚੈਨਲ 1154
ਸਨ ਡਾਇਰੈਕਟ ਟੀਵੀ (ਭਾਰਤ)ਚੈਨਲ 666
ਟਾਟਾ ਸਕਾਈ (ਭਾਰਤ)ਚੈਨਲ 1094
ਡਿਸ਼ ਨੈੱਟਵਰਕ (ਅਮਰੀਕਾ)ਚੈਨਲ 737
ਸਕਾਈ (ਸੰਯੁਕਤ ਰਾਜ & ਆਇਰਲੈਂਡ)ਚੈਨਲ 815
ਐਸਟਰਾ 2ਐੱਫ਼ (ਯੂਰਪ)12522 V 22000 5/6

ਪੀਟੀਸੀ ਇੱਕ ਭਾਰਤ ਦਾ ਮਸ਼ਹੂਰ ਪੰਜਾਬੀ ਟੈਲੀਵਿਜ਼ਨ ਨੈੱਟਵਰਕ ਹੈ, ਜੋ ਕਿ ਪੀਟੀਸੀ ਨੈੱਟਵਰਕ ਦੁਆਰਾ ਚਲਾਇਆ ਜਾ ਰਿਹਾ ਹੈ। ਇਸ ਵੱਲੋਂ ਆਮ ਰੌਚਕ ਪ੍ਰੋਗਰਾਮ ਜਿਸ ਵਿੱਚ ਖ਼ਬਰਾਂ, ਨਾਟਕ, ਹਾਸਰਸ, ਸੰਗੀਤ ਅਤੇ ਗੱਲਬਾਤ ਸ਼ੋਅ ਪ੍ਰਸਾਰਿਤ ਕੀਤੇ ਜਾਂਦੇ ਹਨ। ਪੀਟੀਸੀ ਪੰਜਾਬੀ 6 ਅਗਸਤ 2008 ਤੋਂ ਲੈ ਕੇ ਹੁਣ ਤੱਕ ਪ੍ਰਸਿੱਧ ਪੰਜਾਬੀ ਨੈੱਟਵਰਕ ਵਜੋਂ ਚਲਦਾ ਆ ਰਿਹਾ ਹੈ।

23 ਅਗਸਤ 2009 ਨੂੰ ਇਹ ਅਮਰੀਕਾ ਵਿੱਚ ਵੀ ਸ਼ੁਰੂ ਕਰ ਦਿੱਤਾ ਗਿਆ ਸੀ। ਫਿਰ ਸਤੰਬਰ 2009 ਵਿੱਚ, ਚੈਨਲ ਪੰਜਾਬੀ ਟੈਲੀਵਿਜ਼ਨ ਦੇ ਸਹਿਯੋਗ ਸਦਕਾ ਇਸਨੂੰ ਕੈਨੇਡਾ ਵਿੱਚ ਵੀ ਸ਼ੁਰੂ ਕਰ ਦਿੱਤਾ ਗਿਆ। 2010 ਵਿੱਚ ਇੱਕ ਵਾਰ ਇਹ ਚੈਨਲ ਅਮਰੀਕਾ ਵਿੱਚ ਬੰਦ ਹੋ ਗਿਆ ਸੀ, ਪਰ ਇਸਨੂੰ ਫਿਰ ਸ਼ੁਰੂ ਕਰ ਲਿਆ ਗਿਆ ਸੀ।

ਜੁਲਾਈ 2010 ਵਿੱਚ ਪੀਟੀਸੀ ਪੰਜਾਬੀ ਨੂੰ ਆਸਟਰੇਲੀਆ ਅਤੇ ਨਿਊ ਜ਼ੀਲੈਂਡ ਵਿੱਚ ਚਲਾਇਆ ਗਿਆ। ਹੁਣ ਇਹ ਚੈਨਲ ਯੂਰਪ ਵਿੱਚ ਵੀ ਚਲ ਰਿਹਾ ਹੈ।

ਪੀਟੀਸੀ ਦੁਆਰਾ ਸਾਲਾਨਾ ਪੀਟੀਸੀ ਮਿਊਜ਼ਿਕ ਅਵਾਰਡਸ ਵੀ ਹੋਸਟ ਕੀਤੇ ਜਾਂਦੇ ਹਨ ਅਤੇ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ ਵੀ 2011 ਤੋਂ ਲੈ ਕੇ ਹੁਣ ਤੱਕ ਚਲਦੇ ਆ ਰਹੇ ਹਨ।

ਹਵਾਲੇ[ਸੋਧੋ]