ਪੀਟ ਸੀਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੀਟ ਸੀਗਰ
Pete Seeger2 - 6-16-07 Photo by Anthony Pepitone.jpg
ਪੀਟ ਸੀਗਰ ਜੂਨ 2007 ਵਿੱਚ
ਜਾਣਕਾਰੀ
ਜਨਮ ਦਾ ਨਾਂ ਪੀਟ ਸੀਗਰ
ਜਨਮ (1919-05-03)ਮਈ 3, 1919
ਮੈਨਹੈਟਨ, ਨਿਊਯਾਰਕ ਸਿਟੀ, ਨਿਊਯਾਰਕ, ਯੂ ਐਸ
ਮੌਤ ਜਨਵਰੀ 27, 2014(2014-01-27) (ਉਮਰ 94)
ਨਿਊਯਾਰਕ ਸਿਟੀ, ਨਿਊਯਾਰਕ, ਯੂ ਐਸ
ਵੰਨਗੀ(ਆਂ) ਅਮਰੀਕਨ ਲੋਕ ਸੰਗੀਤ, ਰੋਸ ਸੰਗੀਤ, ਅਮਰੀਕਾਨਾ
ਕਿੱਤਾ ਸੰਗੀਤ, ਗੀਤਕਾਰ, ਸਮਾਜਿਕ ਕਾਰਕੁਨ, ਟੀਵੀ ਮੇਜਬਾਨ
ਸਾਜ਼ ਬੈਂਜੋ, ਗਿਟਾਰ, ਰੀਕਾਰਡਰ, ਟਿਨ ਵਿਸਲ, ਮੈਂਡੋਲਿਨ, ਪਿਆਨੋ, ਉਕੁਲੀਟ
ਸਰਗਰਮੀ ਦੇ ਸਾਲ 1939–2014
ਲੇਬਲ ਫੋਕਵੇਜ਼, ਕੋਲੰਬੀਆ, ਸੀ ਬੀ ਐਸ, ਵੈਨਗਾਰਡ, ਸੋਨੀ ਕਿਡਜ, ਐਸ ਐਮ ਈ

ਪੀਟਰ ਪੀਟ ਸੀਗਰ (3 ਮਈ 1919 – 27 ਜਨਵਰੀ 2014) ਅਮਰੀਕਾ ਦੇ ਲੋਕ ਗਾਇਕ ਅਤੇ ਸਾਮਾਜਕ ਕਾਰਕੁਨ ਸਨ। ਛੇ ਦਹਕੇ ਲੰਬੇ ਆਪਣੇ ਕਰਿਅਰ ਵਿੱਚ ਉਹਨਾਂ ਨੇ 1948 ਵਿੱਚ ਬਣੇ ਸਮੂਹ ਦ ਵੀਵਰਸ ਦੇ ਰੁਕਨ ਵਜੋਂ ਪ੍ਰਸਿੱਧੀ ਖੱਟੀ। ਉਹਨਾਂ ਨੇ ਟਰਨ, ਟਰਨ, ਟਰਨ ਅਤੇ ਵਹੇਅਰ ਆਰ ਦ ਫਲਾਵਰਸ ਗਾਨ ਵਰਗੇ ਗਾਣੇ ਗਾਏ ਸਨ।[1] 1950ਵਿਆਂ ਦੇ ਆਰੰਭ ਵਿੱਚ ਉਹਨਾਂ ਦੇ ਕੀ ਗਾਣੇ ਹਿੱਟ ਹੋਏ ਖਾਸ ਕਰ ਲੀਡ ਬੇਲੀ ਦੇ "ਗੁੱਡਨਾਈਟ, ਇਰੀਨ" ਦੀ ਰਿਕਾਰਡਿੰਗ, ਜੋ 13 ਹਫਤੇ ਚਾਰਟਾਂ ਤੇ ਟਾਪ ਤੇ ਰਿਹਾ।[2] ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ, ਵਾਤਾਵਰਣ ਲਹਿਰਾਂ, ਅਤੇ ਹਾਲ ਹੀ ਵਿੱਚ ਵਾਲ ਸਟਰੀਟ ਕਬਜੇ, ਵਿੱਚ ਹਿੱਸਾ ਲੈਣ ਵਾਲੇ ਇਸ ਕਲਾਕਾਰ ਨੇ ਸੱਤ ਦਹਾਕੇ ਸਰਗਰਮ ਕਲਾਕਾਰ ਵਜੋਂ ਬਿਤਾਏ।[3] ਖੱਬੇਪੰਥੀ ਰੁਝਾਨਾਂ ਦੇ ਕਾਰਨ 50 ਦੇ ਦਹਕੇ ਵਿੱਚ ਅਮਰੀਕੀ ਸਰਕਾਰ ਨੇ ਉਹਨਾਂ ਨੂੰ ਬਲੈਕਲਿਸਟ ਕਰ ਦਿੱਤਾ ਸੀ। ਉਹਨਾਂ ਦੇ ਗੀਤਾਂ ਦੇ ਪ੍ਰਸਾਰਣ ਉੱਤੇ ਰੋਕ ਲਗਾ ਦਿੱਤੀ ਸੀ ਪਰ ਸੀਗਰ ਨੇ ਅਮਰੀਕਾ ਦੇ ਕਾਲਜਾਂ ਯੂਨੀਵਰਸਿਟੀਆਂ ਦਾ ਦੌਰਾ ਕਰ ਕੇ ਆਪਣੇ ਸੁਨੇਹਾ ਉਹਨਾਂ ਤੱਕ ਪਹੁੰਚਾਇਆ।

ਹਵਾਲੇ[ਸੋਧੋ]

  1. नहीं रहे चर्चित गायक पीट सीगर
  2. Alec Wilkinson, "The Protest Singer: Pete Seeger and American folk music," in The New Yorker (April 17, 2006), pp. 44–53.
  3. Pete Seeger, US folk singer, dies aged 94