ਪੁੜੀ ਪਾਉਣਾ
ਦਿੱਖ
ਕਾਗਜ਼ ਦੀ ਲਪੇਟ ਕੇ ਬਣਾਈ ਇਕ ਪਰਕਾਰ ਦੀ ਸ਼ਕਲ ਨੂੰ, ਜਿਸ ਵਿਚ ਕੋਈ ਵਸਤ ਪਾਈ ਜਾਂਦੀ ਹੈ, ਪੁੜੀ ਕਹਿੰਦੇ ਹਨ। ਵਿਆਹ ਪਿਛੋਂ ਜਦ ਡੋਲੀ ਘਰ ਆ ਜਾਂਦੀ ਹੈ ਤਾਂ ਲਾੜਾ ਆਪਣੀ ਲਾੜੀ ਨੂੰ ਜਦ ਪਹਿਲੀ ਵਾਰ ਮਿਲਦਾ ਹੈ ਤਾਂ ਉਹ ਉਸ ਦੀ ਝੋਲੀ ਵਿਚ ਇਕ ਪੁੜੀ ਪਾਉਂਦਾ ਹੈ।ਉਸ ਪੁੜੀ ਵਿਚ ਬਦਾਮ, ਛੁਹਾਰੇ ਤੇ ਸੁੱਕੇ ਨਾਰੀਅਲ ਦਾ ਗੁੱਟ ਹੁੰਦਾ ਹੈ। ਕਈ ਪੁੜੀ ਵਿਚ ਮਿਸਰੀ ਵੀ ਪਾ ਦਿੰਦੇ ਹਨ। ਇਸ ਰਸਮ ਨੂੰ ਪੁੜੀ ਪਾਉਣਾ ਕਹਿੰਦੇ ਹਨ। ਇਹ ਰਸਮ ਨਵੀਂ ਜੋੜੀ ਦੇ ਪਿਆਰ ਲਈ, ਘਰ ਦੀ ਖੁਸ਼ੀ ਲਈ ਤੇ ਔਲਾਦ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ।ਪੁੜੀ ਪਾਉਣ ਦੀ ਰਸਮ ਪਿੱਛੇ ਤਿੰਨ ਮੰਤਵ ਹੁੰਦੇ ਹਨ। ਬਦਾਮ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ। ਛੁਹਾਰਾ ਪ੍ਰੇਮ ਪਿਆਰ ਦੀ ਨਿਸ਼ਾਨੀ ਵਜੋਂ ਹੁੰਦਾ ਹੈ। ਨਾਰੀਅਲ ਔਲਾਦ ' ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਪੁੜੀ ਪਾਉਣ ਦੀ ਇਹ ਰਸਮ ਹੁਣ ਕਈ ਇਲਾਕਿਆਂ ਵਿਚ ਕੀਤੀ ਵੀ ਜਾਂਦੀ ਹੈ ਤੇ ਕਈਆਂ ਵਿਚ ਨਹੀਂ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.