ਪੂਜਾ ਘਟਕਰ
ਨਿੱਜੀ ਜਾਣਕਾਰੀ | ||||||||||||||||||
---|---|---|---|---|---|---|---|---|---|---|---|---|---|---|---|---|---|---|
ਰਾਸ਼ਟਰੀਅਤਾ | Indian | |||||||||||||||||
ਜਨਮ | 1989 (ਉਮਰ 34–35) Pune, Maharashtra, India | |||||||||||||||||
ਕੱਦ | 165 cm (5 ft 5 in) | |||||||||||||||||
ਭਾਰ | 64 kg (141 lb) | |||||||||||||||||
ਖੇਡ | ||||||||||||||||||
ਦੇਸ਼ | ਭਾਰਤ | |||||||||||||||||
ਖੇਡ | Shooting | |||||||||||||||||
ਮੈਡਲ ਰਿਕਾਰਡ
|
ਪੂਜਾ ਘਟਕਰ (ਜਨਮ 1989) ਇੱਕ ਭਾਰਤੀ ਪੇਸ਼ੇਵਰ ਖੇਡ ਨਿਸ਼ਾਨੇਬਾਜ਼ ਹੈ। ਉਹ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਹਿੱਸਾ ਲੈਂਦੀ ਹੈ।
ਕਰੀਅਰ
[ਸੋਧੋ]ਘਟਕਰ ਨੇ ਸਾਲ 2013 ਵਿਚ ਦਿੱਲੀ ਵਿਚ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਸੀ ਅਤੇ ਇਕ ਸੋਨ ਤਗਮਾ ਜਿੱਤਿਆ ਸੀ। ਉਸਨੇ ਅਗਲੇ ਸਾਲ ਕੁਵੈਤ ਸ਼ਹਿਰ ਵਿੱਚ ਏਸ਼ੀਅਨ ਚੈਂਪੀਅਨਸ਼ਿਪ 2014 ਵਿੱਚ ਸੋਨ ਤਮਗਾ ਜਿੱਤਿਆ।[1] ਉਸਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 413.1 ਅਤੇ ਫਾਈਨਲ ਵਿੱਚ 208.8 ਅੰਕ ਪ੍ਰਾਪਤ ਕਰਕੇ ਚੀਨ ਦੀ ਡੂ ਬੇਜ ਨੂੰ 207.2 ਨਾਲ ਹਰਾਇਆ ਸੀ।
ਸਾਲ 2016 ਦੇ ਰੀਓ ਓਲੰਪਿਕਸ ਲਈ ਕੁਆਲੀਫਾਈ ਕਰਨ ਲਈ ਨਵੀਂ ਦਿੱਲੀ ਵਿਖੇ ਏਸ਼ੀਅਨ ਓਲੰਪਿਕ ਕੁਆਲੀਫਾਈਂਗ ਟੂਰਨਾਮੈਂਟ ਦੇ ਮੁਕਾਬਲੇ ਦੌਰਾਨ ਅੰਤਿਮ ਪੜਾਅ ਦੇ 8.8 ਦੀ ਹਿੱਟ ਕਾਰਨ ਆਪਣੀ ਸਾਥੀ ਭਾਰਤੀ ਅਯੋਨਿਕਾ ਪੌਲ ਦੇ ਹਾਰਨ ਤੋਂ ਬਾਅਦ ਉਸ ਨੇ ਆਪਣਾ ਸਥਾਨ ਗਵਾ ਦਿੱਤਾ ਅਤੇ ਕਾਂਸੀ ਤਗਮਾ ਹਾਸਿਲ ਕੀਤਾ। [2] ਉਸਦੀ ਪਹਿਲੀ ਵੱਡੀ ਅੰਤਰਰਾਸ਼ਟਰੀ ਜਿੱਤ 2017 ਵਿੱਚ ਆਈ ਸੀ ਜਦੋਂ ਉਸਨੇ 2017 ਦੇ ਨਵੀਂ ਦਿੱਲੀ ਵਰਲਡ ਕੱਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਸਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 418.0 ਦੇ ਸਕੋਰ ਨਾਲ ਫਾਈਨਲ ਵਿੱਚ ਰੱਖੀ ਦੂਸਰੀ ਪੁਜ਼ੀਸ਼ਨ ਵਿੱਚ ਦਾਖਲਾ ਕੀਤਾ। ਫਾਈਨਲ ਵਿਚ, ਉਸ ਨੇ ਚੀਨ ਦੀ ਡੋਂਗ ਲੀਜੇ ਦੇ ਖਿਲਾਫ਼ 228.8 ਦੀ ਬੜ੍ਹਤ ਹਾਸਲ ਕੀਤੀ। [3]
ਹਵਾਲੇ
[ਸੋਧੋ]- ↑ "Shooter Pooja Ghatkar wins gold in Asian Championship". The Times of India. 9 March 2014. Archived from the original on 25 February 2017. Retrieved 25 February 2017.
- ↑ "Iran's Najmeh Khedmati grabs the Air Rifle Gold, India gets Silver, Bronze and a quota". International Shooting Sport Federation. issf-sports.org. 29 January 2016. Archived from the original on 25 February 2017. Retrieved 25 February 2017.
- ↑ Srinivsasan, Kamesh. "SHOOTING Shooting World Cup: Pooja Ghatkar gets India off to a medal start". sportstarlive.com. Retrieved 25 February 2017.
ਬਾਹਰੀ ਲਿੰਕ
[ਸੋਧੋ]- ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ ਵਿਖੇ ਪੂਜਾ ਘਾਟਕਰ ਪ੍ਰੋਫਾਈਲ