ਪੂਜਾ ਭੱਟ
ਪੂਜਾ ਭੱਟ | |
---|---|
ਜਨਮ | [1] | 24 ਫਰਵਰੀ 1972
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਮਾਡਲ ਅਤੇ ਫਿਲਮ ਨਿਰਦੇਸ਼ਿਕ |
ਜੀਵਨ ਸਾਥੀ | Manish Makhija (2003–2014) (separated) |
Parent(s) | ਮਹੇਸ਼ ਭੱਟ ਕਿਰਨ ਭੱਟ |
ਰਿਸ਼ਤੇਦਾਰ | See Bhatt family |
ਪਰਿਵਾਰ | ਰਾਹੁਲ ਭੱਟ (ਭਾਈ) ਆਲੀਆ ਭੱਟ (ਮਤਰੇਈ ਭੈਣ) ਸ਼ਾਹੀਨ ਭੱਟ (ਮਤਰੇਈ ਭੈਣ) |
ਪੂਜਾ ਭੱਟ (ਹਿੰਦੀ: पूजा भट्ट; ਜਨਮ 24 ਫ਼ਰਵਰੀ 1972) ਇੱਕ ਭਾਰਤੀ ਫਿਲਮ ਅਦਾਕਾਰਾ, ਮਾਡਲ ਅਤੇ ਫਿਲਮ ਨਿਰਦੇਸ਼ਿਕਾ ਹੈ। ਉਹ ਕਈ ਰਾਸ਼ਟਰੀ ਫ਼ਿਲਮ ਅਵਾਰਡਾਂ ਸਮੇਤ ਕਈ ਪ੍ਰਸ਼ੰਸਾ ਪ੍ਰਾਪਤ ਕਰਨ ਵਾਲੇ ਭੱਟ ਪਰਿਵਾਰ ਵਿੱਚ ਜੰਮੀ ਅਤੇ ਉਹ ਭਾਰਤੀ ਫ਼ਿਲਮ ਨਿਰਮਾਤਾ ਮਹੇਸ਼ ਭੱਟ ਦੀ ਧੀ ਹੈ।[2] ਭੱਟ ਨੇ 1989 ਵਿੱਚ ਮਹੇਸ਼ ਭੱਟ ਦੀ ਟੈਲੀਵਿਜ਼ਨ ਫ਼ਿਲਮ ਡੈਡੀ ਵਿੱਚ ਆਪਣੀ ਪਹਿਲੀ ਮੋਹਰੀ ਭੂਮਿਕਾ ਨਿਭਾਈ ਸੀ। ਫ਼ਿਲਮ ਲਈ, ਉਸ ਨੇ ਸਰਬੋਤਮ ਔਰਤ ਡੈਬਿਊ ਲਈ ਲਕਸ਼ ਨਿਊ ਫੇਸ ਆਫ਼ ਦਿ ਈਅਰ ਲਈ ਫ਼ਿਲਮਫੇਅਰ ਅਵਾਰਡ ਜਿੱਤਿਆ।
ਮੁੱਢਲਾ ਜੀਵਨ
[ਸੋਧੋ]ਪੂਜਾ ਦਾ ਜਨਮ ੨੪ ਫਰਵਰੀ ੧੯੭੨ ਨੂੰ ਮਹੇਸ਼ ਭੱਟ ਅਤੇ ਕਿਰਨ ਭੱਟ ਦੇ ਘਰ ਹੋਇਆ। ਉਸਦਾ ਪਿਤਾ ਗੁਜਰਾਤੀ ਮੂਲ ਦਾ ਹੈ ਅਤੇ ਮਾਂ ਸਕਾਟਿਸ਼ ਮੂਲ ਦੀ ਹੈ।[3][4][5][6] ਉਹ ਸੋਨੀ ਰਾਜ਼ਦਾਨ ਦੀ ਸੌਤੇਲੀ ਧੀ ਹੈ। ਉਸਦਾ ਇੱਕ ਭਰਾ ਰਾਹੁਲ ਭੱਟ ਹੈ ਅਤੇ ਦੋ ਸੌਤੇਲੀਆਂ ਭੈਣਾਂ ਸ਼ਾਹੀਨ ਭੱਟ ਅਤੇ ਆਲੀਆ ਭੱਟ ਹਨ। ਉਸ ਦੇ ਚਚੇਰੇ ਭਰਾ ਹਿਤਾਰਥ ਭੱਟ ਅਤੇ ਇਮਰਾਨ ਹਾਸ਼ਮੀ ਹਨ।
ਕੈਰੀਅਰ
[ਸੋਧੋ]ਅਦਾਕਾਰਾ ਵਜੋਂ
[ਸੋਧੋ]ਮਹੇਸ਼ ਭੱਟ ਦੀ ਲਾਡਲੀ ਧੀ ਪੂਜਾ ਭੱਟ ਨੇ 17 ਸਾਲ ਦੀ ਉਮਰ ਵਿੱਚ ਆਪਣੇ ਕਰੀਅਰ ਦਾ ਆਗਾਜ਼ ਛੋਟੇ ਪਰਦੇ ਦੇ ਇੱਕ ਸਫ਼ਲ ਲੜੀਵਾਰ ਤੋਂ ਕੀਤਾ ਸੀ। ਵੱਡੇ ਪਰਦੇ ’ਤੇ ਪੂਜਾ ਦੇ ਕਰੀਅਰ ਦਾ ਆਗਾਜ਼ ਫ਼ਿਲਮ ‘ਦਿਲ ਹੈ ਕਿ ਮਾਨਤਾ ਨਹੀਂ’ ਨਾਲ ਹੋਇਆ। ਪੂਜਾ ਤੇ ਆਮਿਰ ਖ਼ਾਨ ਅਭਿਨੀਤ ਇਹ ਫ਼ਿਲਮ ਆਸਕਰ ਵਿਜੇਤਾ ਹਾਲੀਵੁੱਡ ਫ਼ਿਲਮ ਦਾ ਰੀਮੇਕ ਸੀ। ਇਸ ਫ਼ਿਲਮ ਨੂੰ ਪਹਿਲੀ ਵਾਰ ਫ਼ਿਲਮਫੇਅਰ ਅਵਾਰਡ ਵੀ ਮਿਲਿਆ ਸੀ। 1990 ਦੇ ਦਹਾਕੇ ਦੀਆਂ ਅਨੇਕਾਂ ਹਿੱਟ ਫ਼ਿਲਮਾਂ ਜਿਵੇਂ ‘ਸੜਕ’, ‘ਦਿਲ ਹੈ ਕਿ ਮਾਨਤਾ ਨਹੀ’, ‘ਸਰ’, ‘ਫਿਰ ਤੇਰੀ ਕਹਾਨੀ ਯਾਦ ਆਈ’ ਅਤੇ ‘ਨਰਾਜ਼’ ਆਦਿ ਵਿੱਚ ਪੂਜਾ ਦੇ ਅਭਿਨੈ ਦੀ ਰੱਜ ਕੇ ਤਾਰੀਫ਼ ਹੋਈ।
ਨਿਰਦੇਸ਼ਿਕਾ ਵਜੋਂ
[ਸੋਧੋ]ਬਤੌਰ ਨਿਰਦੇਸ਼ਕਾ ਉਸ ਦੀਆਂ ਫ਼ਿਲਮਾਂ ਜਿਵੇਂ ‘ਪਾਪ’, ‘ਅਵਕਾਸ਼’, ‘ਧੋਖਾ’, ‘ਕਜਰਾਰੇ’ ਤੇ ‘ਜਿਸਮ-2’ ਵੀ ਪਸੰਦ ਕੀਤੀਆਂ ਗਈਆਂ। ਪੂਜਾ ਦੀਆਂ ਜ਼ਿਆਦਾਤਰ ਫ਼ਿਲਮਾਂ ਵਿੱਚ ਉਸ ਦੇ ਕਿਰਦਾਰ ਦਾ ਨਾਮ ਪੂਜਾ ਹੀ ਸੀ। ਇਨ੍ਹਾਂ ਫ਼ਿਲਮਾਂ ਵਿੱਚ ‘ਪਿਤਾ’, ‘ਦਿਲ ਹੈ ਕਿ ਮਾਨਤਾ ਨਹੀ’, ‘ਸੜਕ’, ‘ਸਾਤਵਾਂ ਆਸਮਾਨ’, ‘ਫਿਰ ਤੇਰੀ ਕਹਾਨੀ ਯਾਦ ਆਈ’, ‘ਸ਼੍ਰੀਮਾਨ’, ‘ਕ੍ਰਾਂਤੀ ਕੁਸੇਤਰ’, ‘ਕਲੂਰੀ’ (ਤਾਮਿਲ), ‘ਗੁਨਾਹਗਾਰ’, ‘ਚਾਹਤ’ ਤੇ ‘ਅੰਗਾਰੇ’ ਨੂੰ ਸ਼ਾਮਿਲ ਕੀਤਾ ਸਕਦਾ ਹੈ। ਜਿਹੜੀਆਂ ਫ਼ਿਲਮਾਂ ਦਾ ਨਿਰਮਾਣ ਪੂਜਾ ਭੱਟ ਵੱਲੋਂ ਕੀਤਾ ਗਿਆ ਉਨ੍ਹਾਂ ਵਿੱਚ ‘ਤਮੰਨਾ’, ‘ਦੁਸ਼ਮਨ’, ‘ਹਮ’, ‘ਸੁਰ’, ‘ਜਿਸਮ’, ‘ਪਾਪ’, ‘ਰੋਗ’, ‘ਅਵਕਾਸ਼’ ਤੇ ‘ਜਿਸਮ-2’ ਪ੍ਰਮੁੱਖ ਹਨ।
2020 ਵਿੱਚ, ਪੂਜਾ 1991 ਦੀ ਹਿੱਟ ਫ਼ਿਲਮ ਦਾ ਸੀਕਵਲ ਸੜਕ 2 ਨਾਲ ਅਭਿਨੈ ਕਰਨ ਵਿੱਚ ਵਾਪਸ ਆਈ। ਉਸ ਦੇ ਪਿਤਾ 20 ਸਾਲਾਂ ਬਾਅਦ ਇਸ ਫ਼ਿਲਮ ਦੇ ਨਿਰਦੇਸ਼ਨ ਵਿੱਚ ਵਾਪਸ ਆਈ। ਇਹ 28 ਅਗਸਤ 2020 ਨੂੰ ਸਟ੍ਰੀਮਿੰਗ ਪਲੇਟਫਾਰਮ ਡਿਜ਼ਨੀ + ਹੌਟਸਟਾਰ 'ਤੇ ਜਾਰੀ ਕੀਤਾ ਗਿਆ ਸੀ।[7]
2021 ਵਿੱਚ, ਭੱਟ ਅਲਾਂਕ੍ਰਿਤਾ ਸ਼੍ਰੀਵਾਸਤਵ ਨਿਰਦੇਸ਼ਤ ਆਉਣ ਵਾਲੀਆਂ ਵੈਬਸੀਰੀਜ਼ 'ਬੰਬੇ ਬੇਗਮ' ਵਿੱਚ ਨਜ਼ਰ ਆਈ। ਇਸ ਵਿੱਚ ਅਮਰੂਤਾ ਸੁਭਾਸ਼, ਸ਼ਹਾਨਾ ਗੋਸਵਾਮੀ, ਪਲਾਬੀਟਾ ਬੋਰਥਕੁਰ ਅਤੇ ਆਧਿਆ ਆਨੰਦ ਵੀ ਦਿਖਾਈ ਦਿੱਤੀਆਂ।[8]
ਵਿਵਾਦ
[ਸੋਧੋ]ਮਹੇਸ਼ ਭੱਟ ਟਾਊਨ ਦੀ ਗੱਲ ਬਣ ਗਿਆ ਅਤੇ ਉਸ ਦੇ ਪ੍ਰਸ਼ੰਸ਼ਕਾਂ ਨੇ ਉਸ ਦੀ ਨਿੰਦਾ ਕੀਤੀ ਜਦੋਂ ਨਿਰਮਾਤਾ ਨੇ ਇੱਕ ਮੈਗਜ਼ੀਨ ਦੇ ਕਵਰ 'ਤੇ ਉਸ ਦੀ ਅਤੇ ਉਸ ਦੀ ਬੇਟੀ ਪੂਜਾ ਨੂੰ ਇੱਕ ਦੂਜੇ ਨੂੰ ਬੁੱਲ੍ਹਾਂ 'ਤੇ ਚੁੰਮਦੇ ਦਿਖਾਇਆ। ਹਾਲਾਂਕਿ, ਮਹੇਸ਼ ਭੱਟ ਵਲੋਂ ਦਿੱਤੀ ਟਿੱਪਣੀ ਨੇ ਇਸ ਗੱਲ ਨੂੰ ਹੋਰ ਭੜਕਾਇਆ: "ਜੇ ਪੂਜਾ ਮੇਰੀ ਧੀ ਨਾ ਹੁੰਦੀ, ਤਾਂ ਮੈਂ ਉਸ ਨਾਲ ਵਿਆਹ ਕਰਨਾ ਪਸੰਦ ਕਰਦਾ।"[9][10][11]
ਸਨਮਾਨ
[ਸੋਧੋ]ਸਾਲ | ਸਨਮਾਨ | ਫਿਲਮਾਂ | ਸ਼੍ਰੇਣੀ | ਸਿੱਟਾ |
---|---|---|---|---|
1991 | ਫਿਲਮ ਫੇਅਰ ਅਵਾਰਡ ਫੋਰ ਲਕਸ ਨਿਊ ਫੇਸ ਆਫ ਦਾ ਈਅਰ | ਡੈਡੀ | ਨਿਊ ਫੇਸ ਆਫ ਦਾ ਈਅਰ | Won |
1997 | ਨੈਸ਼ਨਲ ਫਿਲਮ ਐਵਾਰਡ ਫੋਰ ਬੈਸਟ ਫਿਲਮ ਆਨ ਅੰਦਰ ਸੋਸ਼ਲ ਇਸ਼ੂ | ਤਮੰਨਾ (1997 ਫਿਲਮ) | ਬੈਸਟ ਫਿਲਮ ਆਨ ਅੰਦਰ ਸੋਸ਼ਲ ਇਸ਼ੂ | |
1999 | ਨਰਗਿਸ ਦੱਤ ਐਵਾਰਡ ਫਾਰ ਬੈਸਟ ਫੀਚਰ ਫਿਲਮ ਆਨ ਨੈਸ਼ਨਲ ਇੰਟੀਗ੍ਰੇਸ਼ਨ | ਜ਼ਖਮ | ਬੈਸਟ ਫੀਚਰ ਫਿਲਮ ਆਨ ਨੈਸ਼ਨਲ ਇੰਟੀਗ੍ਰੇਸ਼ਨ |
ਫਿਲਮੋਗ੍ਰਾਫੀ
[ਸੋਧੋ]ਬਤੌਰ ਅਦਾਕਾਰਾ
[ਸੋਧੋ]ਸਾਲ | ਫਿਲਮ | ਭੂਮਿਕਾ |
---|---|---|
1990 | ਡੈਡੀ' | ਪੂਜਾ |
1991 | ਦਿਲ ਹੈ ਕਿ ਮਾਨਤਾ ਨਹੀਂ | ਪੂਜਾ ਧਰਮਚੰਦ |
ਸੜਕ | ਪੂਜਾ | |
1992 | ਪ੍ਰੇਮ ਦੀਵਾਨੀ | ਰਾਧਾ |
ਜਨਮ | ਅੰਜਲੀ | |
ਸਾਤਵਾਂ ਆਸਮਾਨ | ਪੂਜਾ ਮਲਹੋਤਰਾ | |
ਜਨੂੰਨ | ਡਾ.ਨੇਤਾ ਵੀ. ਚੌਹਾਨ | |
ਫਿਰ ਤੇਰੀ ਕਹਾਣੀ ਯਾਦ ਆਈ | ਪੂਜਾ | |
ਸਰ | ਪੂਜਾ | |
ਚੋਰ ਔਰ ਚਾਂਦ | ਰੀਮਾ ਡੀ.ਸੇਠ | |
ਪਹਿਲਾਂ ਨਸ਼ਾ | Monica | |
Tadipaar | ਮੋਹਨੀਦੇਵੀ/ਨਮਕੀਨ | |
1994 | 'ਕ੍ਰਾਂਤੀ khetra | ਪੂਜਾ |
Kalloori Vaasal | ਪੂਜਾ | |
ਨਾਰਾਜ਼ | ||
ਬੁਆਏਫਰੈਂਡ | ||
1995 | Gunehgar
। ਪੂਜਾ ਠੱਕਰ | |
ਹਮ ਦੋਨੋਂ | Priyanka Surendra Gupta | |
ਅੰਗਰਕਸ਼ਕ | ਪ੍ਰਿਯੰਕਾ ਚੌਧਰੀ/ਪ੍ਰਿਯੰਕਾ | |
1996 | ਚਾਹਤ | ਪੂਜਾ |
Khilona | ||
1997 | ਤਮੰਨਾ | ਤਮੰਨਾ ਅਲੀ ਸ਼ਾਇਦ |
ਬਾਰਡਰ | Kammo | |
1998 | ਯੇ ਆਸ਼ਕੀ ਮੇਰੀ | ਅੰਜੂ |
ਕਭੀ ਨਾ ਕਭੀ | ਟੀਨਾ | |
ਅੰਗਾਰੇ | ਪੂਜਾ | |
ਜ਼ਖ਼ਮ | ਮਿਸਿਜ਼.ਦੇਸੀ | |
2000 | ਇਹ ਪਿਆਰ ਹੀ ਤੋ ਹੈ | |
ਸਨਮ ਤੇਰੀ ਕਸਮ | ਸੀਮਾ ਖਾਨਾ | |
2001 | ਐਵਰੀ ਬਾਡੀ ਸਾਈਜ਼ ਆਈਐੱਮ ਫਾਈਨ! | Tanya |
As a crew member
[ਸੋਧੋ]Year | Film | Producer | Director | Production Designer |
---|---|---|---|---|
1998 | ਦੁਸ਼ਮਣ | ਹਾਂ | ਨਹੀਂ | ਨਹੀਂ |
2002 | Sur: The Melody of Life | ਹਾਂ | ਨਹੀਂ | ਨਹੀਂ |
2003 | ਜਿਸਮ | ਹਾਂ | ਨਹੀਂ | ਹਾਂ |
2003 | Paap | ਹਾਂ | ਹਾਂ | ਹਾਂ |
2005 | Rog | ਹਾਂ | ਨਹੀਂ | ਨਹੀਂ |
2006 | Holiday | ਹਾਂ | ਹਾਂ | ਨਹੀਂ |
2007 | Dhokha | ਨਹੀਂ | ਹਾਂ | ਨਹੀਂ |
2010 | Kajraare | ਨਹੀਂ | ਹਾਂ | ਨਹੀਂ |
2012 | Jism 2 | ਹਾਂ | ਹਾਂ | ਨਹੀਂ |
2017 | Cabaret | ਹਾਂ | ਨਹੀਂ | ਨਹੀਂ |
ਹਵਾਲੇ
[ਸੋਧੋ]- ↑ AP/AFP/PTI/Agencies/Twitter/Movie stills. "Birthday Exclusive: Pooja Bhatt". Deccan Chronicle. Archived from the original on 2015-11-22. Retrieved 2016-08-09.
{{cite web}}
:|author=
has generic name (help); Unknown parameter|dead-url=
ignored (|url-status=
suggested) (help) - ↑ Pooja Bhatt Bollywood Actress Biography
- ↑ "Tulip's one exciting girl to watch for!". GlamSham. Archived from the original on 9 ਜਨਵਰੀ 2019. Retrieved 27 July 2014.
{{cite web}}
:|first1=
missing|last1=
(help); Unknown parameter|dead-url=
ignored (|url-status=
suggested) (help)CS1 maint: numeric names: authors list (link) - ↑ Jha (23 May 2013), Subhash K. "Pooja Bhatt auctions role for women's cause". Bollywood Hungama. Retrieved 27 July 2014.
{{cite web}}
: CS1 maint: numeric names: authors list (link) - ↑ Bhatt, Pooja (21 November 2013). "My mother is Scottish,Burmese,Armenian,English. My father is half Brahmin,half Muslim & Soni is Half Kashmiri & half German". Twitter. Retrieved 27 July 2014.
{{cite web}}
: CS1 maint: numeric names: authors list (link) - ↑ Bhatt, Pooja (13 August 2013). "Did you know my maternal great-grandmother was Burmese? I now have the chance to celebrate my roots. Come join me! http://twitpic.com/d86jyh". Twitter. Retrieved 27 July 2014.
{{cite web}}
: External link in
(help)CS1 maint: numeric names: authors list (link)|title=
- ↑ "Alia Bhatt announces Sadak 2 premiere on August 28 on Disney+ Hotstar". Bollywood Hungama. 6 August 2020. Retrieved 14 December 2020.
- ↑ Keshri, Shweta (16 July 2020). "Netflix's Bombay Begums starring Pooja Bhatt deals with desire, ethics and vulnerabilities". India Today (in ਅੰਗਰੇਜ਼ੀ). Retrieved 9 February 2021.
- ↑ "Mahesh Bhatt's KISS with daughter Puja Bhatt became a sensation in those days! FilmiBeat". MSN. Retrieved 16 April 2019.
- ↑ "Why Mahesh Bhat wanted to marry his daughter? – Vice Daily". Dailyhunt. Retrieved 16 April 2019.
- ↑ "Five famous controversies of Mahesh Bhatt". India TV. 21 September 2015. Retrieved 16 April 2019.
- CS1 errors: unsupported parameter
- CS1 errors: generic name
- CS1 errors: missing name
- CS1 maint: numeric names: authors list
- CS1 errors: external links
- CS1 ਅੰਗਰੇਜ਼ੀ-language sources (en)
- Pages using infobox person with multiple parents
- No local image but image on Wikidata
- Articles containing Hindi-language text
- ਭਾਰਤੀ ਅਦਾਕਾਰਾਵਾਂ
- ਜ਼ਿੰਦਾ ਲੋਕ
- ਭਾਰਤੀ ਫਿਲਮ ਨਿਰਦੇਸ਼ਕ
- ਭੱਟ ਪਰਿਵਾਰ
- ਜਨਮ 1972