ਪੂਰਨ ਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਚੌਰੰਗੀ ਨਾਥ, ਪੂਰਨ ਨਾਥ- ਪੰਜਾਬੀ ਪ੍ਰੰਪਰਾ ਅਨੁਸਾਰ ਚੌਰੰਗੀ ਨਾਥ , ਪੂਰਨ ਭਗਤ ਹੀ ਸੀ । ਉਹ ਸਕਲਾ ਜਾਂ ਸੰਗਲਾਦੀਪ ( ਵਰਤਮਾਨ ਸਿਆਲਕੋਟੀ ਦੇ ਰਾਜਾ ਸਲਵਾਨ ਦਾ ਪੁੱਤਰ , ਗੋਰਖ ਨਾਥ ਦਾ ਗੁਰ - ਭਾਈ ਤੇ ਮਛੰਦਰ ਨਾਥ ਦਾ ਚੇਲਾ ਮੰਨਿਆ ਜਾਂਦਾ ਹੈ । ਡਾ . ਮੋਹਣ ਸਿੰਘ ਦੀਵਾਨਾ , ਪੱਟੀ ਦੇ ਇਕ ਜੈਨ ਮੰਦਰ ਤੋਂ ਪ੍ਰਾਪਤ ਨਾਥ ਬਾਣੀ ਦੇ ਆਧਾਰ ' ਤੇ ਲਿਖਦਾ ਹੈ ਕਿ ਪੂਰਨ ਨਾਥ , ਸਲਵਾਨ ਦਾ ਪੁੱਤਰ ਸੀ । ਰਾਣੀ ਲੂਣਾ ਦੇ ਕਹਿਣ ' ਤੇ ਉਸ ਨੇ ਪੂਰਨ ਨੂੰ ਅੰਨ੍ਹੇ ਖੂਹ ਵਿਚ ਸੁੱਟਵਾ ਦਿੱਤਾ ਸੀ । ਉਥੋਂ ਉਸ ਨੂੰ ਮਛੰਦਰ ਨਾਥ ਨੇ ਕਢਵਾਇਆ ਮੰਨਿਆ ਜਾਂਦਾ ਹੈ । ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਪੂਰਨ ਦਾ ਨਾਮ ਹੀ ਜੋਗ ਧਾਰਨ ਪਿੱਛੋਂ ਚੌਰੰਗੀ ਨਾਥ ਪੈ ਗਿਆ ਹੋਵੇਗਾ । ਸਿਆਲਕੋਟ ਵਿਚ ਪੂਰਨ ਦਾ ਖੂਹ ਤੇ ਤੋਰਾ , ਉਸ ਦੀ ਯਾਦ ਵਜੋਂ ਅਜੇ ਵੀ ਸੁਰੱਖਿਅਤ ਹਨ । ਡਾ . ਜੀਤ ਸਿੰਘ ਸੀਤਲ ਅਨੁਸਾਰ ਰਾਜਾ ਸਲਵਾਨ ਦਾ 1040 ਈ . ਵਿਚ ਚੰਬੇ ਤੋਂ ਸਿਆਲਕੋਟ ਤੱਕ ਦੇ ਇਲਾਕੇ ਉੱਤੇ ਰਾਜ ' ਸੀ । ਲੂਣਾ ਦਾ ਪੁੱਤਰ ਰਾਜਾ ਰਸਾਲੂ , ਪੂਰਨ ਭਗਤ ਦਾ ਹੀ ਛੋਟਾ ਮਤਰੇਆ ਭਰਾ ਸੀ । ਪੰਡਤ ਅਯੋਧਿਆ ਸਿੰਘ ਉਪਾਧਿਆਇ , ਚੌਰੰਗੀ ਨਾਥ ਨੂੰ ਪੂਰਨ ਭਗਤ ਦਾ ਵੱਡਾ ਭਰਾ ਮੰਨਦੇ ਹਨ ਪਰੰਤੂ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਪੂਰਨ ਦਾ ਕੋਈ ਵੱਡਾ ਭਰਾ ਹੀ ਨਹੀਂ ਸੀ , ਸੋ , ਇਹ ਮਨੋਤ ਠੀਕ ਨਹੀਂ ਮੰਨੀ ਜਾ ਸਕਦੀ । | ਰੰਗੀ ਨਾਥ ਪੂਰਨ ਨਾਥ ਦੇ ਸ਼ਲੋਕ , ਸ਼ਬਦ ਤੇ ਇਕ ਛੋਟੇ ਜਿਹੇ ਆਕਾਰ ਦੀ ਰਚਨਾ ਪ੍ਰਾਣ ਸੰਗਲੀ ਮਿਲਦੀ ਹੈ । ਉਸਦੀ ! ਭਾਸ਼ਾ ਵਿਚ ਪੰਜਾਬੀ ਰੰਗਣ ਪ੍ਰਤੱਖ ਹੈ , ਨਾਲ ਹੀ ਉਸ ਵਿਚ ਰਾਜਸਤਾਨੀ ਤੇ ਹੋਰ ਉਪ - ਭਾਸ਼ਾਵਾਂ ਦੀ ਝਲਕ ਵੀ ਮਿਲਦੀ ਹੈ । ਜਿਵੇਂ : ਸਾਹਿਬਾ ਤੇ ਮਨ ਮੀਰ ਸਾਹਿਬਾਂ ਲੁਟਿਆ ਪਵਨ ਭੰਡਾਰ ਸਾਹਿਬਾਂ ਤੋਂ ਪੰਚ ਤਤਿ ਸਾਹਿਬ ਸੋਇਬਾ ਤੋਂ ਨਿਰੰਜਨ ਨਰਿੰਕਾਰ ॥ ਚੌਰੰਗੀ ਨਾਥ ਦੀ ਭਾਸ਼ਾ ਵਿਚ ਅਪਭ੍ਰਸ਼ ਦੇ ਅਧਿਕ ਕਲਾਂ ਤੋਂ ਕੁਝ ਵਿਦਵਾਨ ਅੰਦਾਜ਼ਾ ਲਗਾਉਂਦੇ ਹਨ ਕਿ ਉਸ ਦਾ ਜੀਵਨ ਸਮਾਂ 1000 ਈ . ਤੋਂ ਪਹਿਲਾਂ ਦਾ ਹੈ ਪਰੰਤੂ ਬਹੁਤੇ ਵਿਦਵਾਨ ਉਸ ਦਾ ਸਮਾਂ 1000 ਤੋਂ 1200 ਈ . ਵਿਚਕਾਰ ਹੋਣ ਬਾਰੇ ਸਹਿਮਤ ਹਨ ।