ਸਮੱਗਰੀ 'ਤੇ ਜਾਓ

ਪੇਨੇਲੋਪੀ ਦੈਲਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

33 ਸਾਲ ਦੀ ਉਮਰ ਵਿੱਚ ਆਪਣੀ ਛੋਟੀ ਬੇਟੀ ਦੇ ਨਾਲ ਪੇਨੇਲੋਪੀ ਦੈਲਤਾ।

ਪੇਨੇਲੋਪੀ ਦੈਲਤਾ (ਯੂਨਾਨੀ: Πηνελόπη Δέλτα; ਅਲੇਕਸਾਂਦਰੀਆ, 1874 – ਏਥੰਜ਼, 2 ਮਈ 1941) ਇੱਕ ਯੂਨਾਨੀ ਲੇਖਕ ਹੈ ਜੋ ਬੱਚਿਆਂ ਲਈ ਸਾਹਿਤ ਲਿਖਦੀ ਹੈ। ਇਸਨੂੰ ਬੱਚਿਆਂ ਦਾ ਸਾਹਿਤ ਲਿੱਖਣ ਵਾਲੀ ਪਹਿਲੀ ਵਿਅਕਤੀ ਮੰਨਿਆ ਜਾਂਦਾ ਹੈ। ਇਸ ਦੇ ਇਤਿਹਾਸਿਕ ਨਾਵਲਾਂ ਨੂੰ ਵੱਡੀ ਗਿਣਤੀ ਵਿੱਚ ਪੜ੍ਹਿਆ ਗਿਆ ਅਤੇ ਉਹਨਾਂ ਨੇ ਯੂਨਾਨੀ ਸੱਭਿਆਚਾਰ ਉੱਤੇ ਬਹੁਤ ਪ੍ਰਭਾਵ ਪਾਇਆ ਜਿਸ ਦਿਨ ਵਿਸ਼ਵ ਜੰਗ ਦੌਰਾਨ ਜਰਮਨ ਫੌਜਾਂ ਏਥੰਜ਼ ਪਹੁੰਚੀਆਂ ਤਾਂ ਇਸਨੇ ਖ਼ੁਦਕੁਸ਼ੀ ਕਰ ਲਈ।

ਮੁੱਢਲਾ ਜੀਵਨ

[ਸੋਧੋ]

ਦੈਲਤਾ ਦਾ ਜਨਮ ਅਲੇਕਸਾਂਦਰੀਆ, ਮਿਸਰ ਵਿੱਚ[1] ਵਰਜੀਨੀਆ ਅਤੇ ਇੱਕ ਅਮੀਰ ਵਪਾਰੀ ਏਮਨੂਏਲ ਬੇਨਾਕਿਸ ਦੇ ਘਰ ਹੋਇਆ।[2] ਇਹ ਛੇ ਬੱਚਿਆਂ ਵਿੱਚੋਂ ਤੀਜੇ ਨੰਬਰ ਉੱਤੇ ਸੀ।

ਸਾਹਿਤਿਕ ਜੀਵਨ

[ਸੋਧੋ]

1906 ਵਿੱਚ ਦੈਲਤਾ ਦੇ ਪਤੀ ਦੇ ਕਾਰੋਬਾਰ ਕਰ ਕੇ ਇਹ ਫ਼ਰੈਂਕਫਰਟ, ਜਰਮਨੀ ਵਿੱਚ ਰਹਿਣ ਲੱਗੇ ਅਤੇ 1909 ਵਿੱਚ ਇਸ ਦਾ ਪਹਿਲਾ ਨਾਵਲ ਗੀਆ ਤੀਨ ਪਾਤਰੀਦਾ (ਵਤਨ ਦੀ ਖ਼ਾਤਰ) ਪ੍ਰਕਾਸ਼ਿਤ ਹੋਇਆ। ਇਹ ਨਾਵਲ ਬਿਜ਼ਾਨਤਿਨ ਸਲਤਨਤ ਨਾਲ ਸਬੰਧਿਤ ਹੈ ਅਤੇ ਇਹ ਬਿਜ਼ਾਨਤਿਨ ਸਲਤਨਤ ਦੇ ਪ੍ਰਮੁੱਖ ਇਤਿਹਾਸਕਾਰ ਗੁਸਤਾਵ ਸਕਲੰਬਰਗਰ ਨਾਲ ਸੰਵਾਦ ਰਚਾਉਂਦਾ ਹੈ। ਇਹਨਾਂ ਦੇ ਆਪਸੀ ਸੰਵਾਦ ਦੇ ਸਿੱਟੇ ਵਜੋਂ ਇਸ ਦਾ ਦੂਜਾ ਨਾਵਲ ਤੋਨ ਕਾਇਰੋ ਤੂ ਵੂਲਗਾਰੋਕਤੋਨੂ (ਬਲਗੇਰਿਆਈ ਕਾਤਲ ਦੇ ਸਮਿਆਂ ਵਿੱਚ) ਹੋਂਦ ਵਿੱਚ ਆਇਆ।[3]

ਇਸਨੇ ਆਪਣੇ ਪੋਤੇ-ਪੋਤੀਆਂ ਨੂੰ ਖ਼ਾਸ ਹਿਦਾਇਤ ਦਿੱਤੀ ਸੀ ਕਿ ਉਹ ਦਿਨ ਵੇਲੇ ਉਸਨੂੰ ਤੰਗ ਨਾ ਕਰਨ। ਸ਼ਾਮ ਦਾ ਸਮਾਂ ਉਹ ਉਹਨਾਂ ਨਾਲ ਗੁਜ਼ਾਰਦੀ ਅਤੇ ਉਹਨਾਂ ਨੂੰ ਆਪਣੀਆਂ ਲਿਖੀਆਂ ਕਹਾਣੀਆਂ ਸੁਣਾਉਂਦੀ।

ਰਚਨਾਵਾਂ

[ਸੋਧੋ]
  • ਵਤਨ ਦੀ ਖ਼ਾਤਰ (ਨਾਵਲ) (1909)
  • ਸ਼ਹਿਜ਼ਾਦੀ ਦਾ ਦਿਲ (ਕਹਾਣੀ) (1909)
  • ਗੁਮਨਾਮ ਕਥਾ (1910)
  • ਗ਼ੈਰ-ਜ਼ਿੰਮੇਵਾਰ (ਨਿੱਕੀਆਂ ਕਹਾਣੀਆਂ) (1921)
  • ਤਰੇਲਾਨਤੋਨਿਸ (ਨਾਵਲ) (1932)

ਹਵਾਲੇ

[ਸੋਧੋ]
  1. Modern library of Alexandria (BA), Cairo. Bibliotheca Alexandrina News, Conference about Penelope Delta at the BA, at 2009-05-04:[1]
  2. "Biography of Penelope Delta". Benaki Museum. Retrieved 25 ਮਈ 2009.
  3. By Roderick Beaton (1999). An introduction to modern Greek literature. Oxford University Press. Retrieved 23 ਅਪਰੈਲ 2009.