ਪੇਰੀਆਰ ਅਤੇ ਔਰਤਾਂ ਦੇ ਅਧਿਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈਵੀ ਰਾਮਾਸਾਮੀ

ਪੇਰੀਆਰ ਈਵੀ ਰਾਮਾਸਾਮੀ[1] (17 ਸਤੰਬਰ 1879 - 24 ਦਸੰਬਰ 1973), ਜਿਸ ਨੂੰ ਰਾਮਾਸਵਾਮੀ, ਈ.ਵੀ.ਆਰ., ਥੰਥਾਈ ਪੇਰੀਆਰ, ਜਾਂ, ਪੇਰੀਆਰ ਵਜੋਂ ਵੀ ਜਾਣਿਆ ਜਾਂਦਾ ਹੈ, ਭਾਰਤ ਦਾ ਇੱਕ ਦ੍ਰਾਵਿੜ ਸਮਾਜ ਸੁਧਾਰਕ ,ਅਤੇ ਸਿਆਸਤਦਾਨ ਸੀ, ਜਿਸਨੇ ਸਵੈ-ਸਨਮਾਨ ਅੰਦੋਲਨ, ਅਤੇ ਦ੍ਰਾਵਿੜ ਕੜਗਮ ਦੀ ਸਥਾਪਨਾ ਕੀਤੀ ਸੀ।[2][3][4] ਉਸਨੇ ਔਰਤਾਂ ਦੇ ਅਧਿਕਾਰਾਂ ਦੀ ਵਕਾਲਤ ਕੀਤੀ, ਅਤੇ ਆਪਣੇ ਸਮੇਂ ਤੋਂ ਪਹਿਲਾਂ ਦੇ ਨਾਲ ਨਾਲ ਵਿਵਾਦਗ੍ਰਸਤ ਵੀ ਮੰਨਿਆ ਜਾਂਦਾ ਸੀ। ਅੱਜ ਪੂਰੇ ਭਾਰਤੀ ਉਪ-ਮਹਾਂਦੀਪ ਵਿੱਚ, ਔਰਤਾਂ ਵੱਖ-ਵੱਖ ਨਸਲੀ, ਅਤੇ ਧਾਰਮਿਕ ਸਮੂਹਾਂ ਵਿੱਚ ਹਾਸ਼ੀਏ 'ਤੇ ਹਨ। ਵੀਹਵੀਂ ਸਦੀ ਦੇ ਮੁੱਢਲੇ ਹਿੱਸੇ ਦੌਰਾਨ ਉਪ-ਮਹਾਂਦੀਪ (ਅੰਦਰੂਨੀ) ਦੇ ਲੋਕਾਂ ਵਿੱਚ ਬਰਤਾਨਵੀ ਸ਼ਾਸਨ (ਬਾਹਰੀ), ਅਤੇ ਬੇਇਨਸਾਫ਼ੀ ਦੇ ਵਿਰੁੱਧ ਬਹੁਤ ਸਾਰੇ ਅੰਦੋਲਨ ਹੋਏ ਹਨ। ਇਸ ਸਭ ਨਾਲ ਔਰਤਾਂ ਦੇ ਅਧਿਕਾਰਾਂ ਨੂੰ ਹਨੇਰੇ ਵਿੱਚ ਛੱਡ ਦਿੱਤਾ ਗਿਆ ਹੈ। ਪੇਰੀਆਰ ਨੇ ਕਿਹਾ ਕਿ, "ਸਿਆਸੀ ਸੁਧਾਰਕ ਅੰਦੋਲਨ ਕਰ ਰਹੇ ਹਨ, ਕਿ "ਭਾਰਤ" ਦਾ ਪ੍ਰਬੰਧ ਕਰਨ ਦਾ ਵਿਸ਼ੇਸ਼ ਅਧਿਕਾਰ "ਭਾਰਤੀਆਂ" ਨੂੰ ਜਾਣਾ ਚਾਹੀਦਾ ਹੈ। ਸਮਾਜ ਸੁਧਾਰਕ ਅੰਦੋਲਨ ਕਰ ਰਹੇ ਹਨ, ਕਿ ਫਿਰਕੂ ਵੰਡੀਆਂ, ਅਤੇ ਵਖਰੇਵਿਆਂ ਨੂੰ ਦੂਰ ਕੀਤਾ ਜਾਵੇ। ਪਰ ਔਰਤਾਂ ਦੇ ਇੱਕ ਵਰਗ ਨੂੰ ਝੱਲਣੀ ਪੈ ਰਹੀ, ਵੱਡੀ ਮੁਸੀਬਤ ਵੱਲ ਕੋਈ ਧਿਆਨ ਨਹੀਂ ਦਿੰਦਾ। ਬੁੱਧੀਮਾਨ ਲੋਕ ਇਸ ਗੱਲ ਨਾਲ ਸਹਿਮਤ ਹੋਣਗੇ, ਕਿ ਸਿਰਜਣਹਾਰ ਨੇ ਮਰਦਾਂ ਅਤੇ ਔਰਤਾਂ ਨੂੰ ਵੱਖੋ-ਵੱਖਰੀਆਂ ਸ਼ਕਤੀਆਂ ਨਹੀਂ ਦਿੱਤੀਆਂ ਹਨ। ਮਰਦਾਂ ਅਤੇ ਔਰਤਾਂ ਦੋਵਾਂ ਵਿੱਚ, ਬੁੱਧੀਜੀਵੀ, ਦਲੇਰ ਲੋਕ ਦੇ ਨਾਲ-ਨਾਲ ਮੂਰਖ, ਅਤੇ ਕਾਇਰ ਲੋਕ ਵੀ ਹਨ। ਜਦੋਂ ਕਿ ਇਹ ਮਾਮਲਾ ਹੈ, ਹੰਕਾਰੀ ਮਰਦ ਅਬਾਦੀ ਵੱਲੋਂ ਔਰਤ ਆਬਾਦੀ ਨੂੰ ਬਦਨਾਮ ਕਰਨਾ, ਗੁਲਾਮ ਬਣਾਉਣਾ ਜਾਰੀ ਰੱਖਣਾ ਅਨੁਚਿਤ ਅਤੇ ਦੁਸ਼ਟ ਹੈ।[5]

ਹਵਾਲੇ[ਸੋਧੋ]

  1. A biographical sketch[permanent dead link][permanent dead link]
  2. Thomas Pantham; Vrajendra Raj Mehta; Vrajendra Raj Mehta (2006). Political Ideas in Modern India: thematic explorations. Sage Publications. ISBN 0-7619-3420-0.
  3. N.D. Arora/S.S. Awasthy (2007). Political Theory and Political Thought. ISBN 978-81-241-1164-2.
  4. Thakurta, Paranjoy Guha and Shankar Raghuraman (2004) A Time of Coalitions: Divided We Stand, Sage Publications. New Delhi, p. 230.
  5. Veeramani, K. (1992) Periyar on Women's Rights. Emerald Publishers: Madras, p. 27.